Image default
About us

ਬਾਬਾ ਫ਼ਰੀਦ ਧਾਰਮਿਕ ਸੰਸਥਾਵਾਂ ਦੇ ਪ੍ਰਧਾਨ ਡਾ. ਗੁਰਇੰਦਰ ਮੋਹਨ ਸਿੰਘ ਨੇ ਬਾਬਾ ਫ਼ਰੀਦ ਆਗਮਨ-ਪੁਰਬ ਦੀ ਸਫ਼ਲਤਾ ਲਈ ਸਭ ਸੇਵਾਦਾਰਾਂ ਦਾ ਕੀਤਾ ਧੰਨਵਾਦ

ਬਾਬਾ ਫ਼ਰੀਦ ਧਾਰਮਿਕ ਸੰਸਥਾਵਾਂ ਦੇ ਪ੍ਰਧਾਨ ਡਾ. ਗੁਰਇੰਦਰ ਮੋਹਨ ਸਿੰਘ ਨੇ ਬਾਬਾ ਫ਼ਰੀਦ ਆਗਮਨ-ਪੁਰਬ ਦੀ ਸਫ਼ਲਤਾ ਲਈ ਸਭ ਸੇਵਾਦਾਰਾਂ ਦਾ ਕੀਤਾ ਧੰਨਵਾਦ

 

 

 

Advertisement

ਫਰੀਦਕੋਟ 16 ਅਕਤੂਬਰ (ਪੰਜਾਬ ਡਾਇਰੀ)- ਪਿਛਲੇ ਦਿਨੀਂ ਬਾਬਾ ਫਰੀਦ ਜੀ ਦੇ ਆਗਮਨ-ਪੁਰਬ ਨੂੰ ਸਮਰਪਿਤ ਫ਼ਰੀਦਕੋਟ ਸ਼ਹਿਰ ਵਿੱਚ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਸ.ਇੰਦਰਜੀਤ ਸਿੰਘ ਖ਼ਾਲਸਾ ਦੀ ਵੱਡਮੁੱਲੀ ਰਹਿਨੁਮਾਈ ਹੇਠ ਕਰਵਾਏ ਗਏ ਪੰਜ-ਰੋਜ਼ਾ ਸਮਾਗਮਾਂ ਦੀ ਅਪਾਰ ਸਫ਼ਲਤਾ ਲਈ ਬਾਬਾ ਫ਼ਰੀਦ ਧਾਰਮਿਕ ਸੰਸਥਾਵਾਂ ਦੇ ਪ੍ਰਧਾਨ ਡਾ. ਗੁਰਇੰਦਰ ਮੋਹਨ ਸਿੰਘ ਨੇ ਬਾਬਾ ਫ਼ਰੀਦ ਜੀ ਦੇ ਸ਼ਰਧਾਲੂਆਂ ਸਮੇਤ ਸਮੂਹ ਸੇਵਾਦਾਰਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਹੈ।

ਉਹਨਾਂ ਨੇ ਦਿਲ ਦੀਆਂ ਗਹਿਰਾਈਆਂ ਤੋਂ ਬਾਬਾ ਫ਼ਰੀਦ ਜੀ ਦਾ ਸ਼ੁਕਰਾਨਾ ਅਦਾ ਕਰਦਿਆਂ ਕਿਹਾ ਕਿ ਇਹ ਪੰਜ ਰੋਜ਼ਾ ਆਗਮਨ-ਪੁਰਬ ਬੇਹੱਦ ਸਫ਼ਲਤਾਪੂਰਵਕ ਅਤੇ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ ਹੈ। ਉਹਨਾਂ ਨੇ ਇਸ ਧੰਨਵਾਦੀ ਮੀਟਿੰਗ ਦੌਰਾਨ ਐਡਵੋਕੇਟ ਸਿਮਰਜੀਤ ਸਿੰਘ ਸੇਖੋਂ, ਐਡਵੋਕੇਟ ਗੁਰਜਾਪ ਸਿੰਘ ਸੇਖੋਂ, ਅਸ਼ੋਕ ਸੱਚਰ, ਕੁਲਜੀਤ ਸਿੰਘ ਮੋਂਗੀਆ, ਰਵਿੰਦਰ ਛਾਬੜਾ ਪ੍ਰਧਾਨ ਰੋਟਰੀ ਕਲੱਬ, ਇਕਬਾਲ ਸਿੰਘ, ਐਡਵੋਕੇਟ ਨਰਿੰਦਰਪਾਲ ਸਿੰਘ ਬਰਾੜ, ਜਗਦੀਸ਼ ਨੰਬਰਦਾਰ, ਮਨਦੀਪ ਸਿੰਘ ਬਰਾੜ ਰਾਜਵੀਰ ਸਿੰਘ, ਗਗਨਦੀਪ ਸਿੰਘ, ਭਾਈ ਨੈਬ ਸਿੰਘ ਨਿਮਾਨਾ, ਪ੍ਰਭਜੋਤ ਸਿੰਘ, ਮਨਪ੍ਰੀਤ ਸਿੰਘ ਮੈਨੇਜਰ ਗੁਰਦੁਆਰਾ ਗੋਦੜੀ ਸਾਹਿਬ ਆਦਿ ਦਾ ਵੀ ਵਿਸ਼ੇਸ਼ ਤੌਰ ‘ਤੇ ਸ਼ੁਕਰੀਆ ਅਦਾ ਕਰਦਿਆਂ

ਕਿਹਾ ਕਿ ਭਵਿੱਖ ਵਿੱਚ ਇਹਨਾਂ ਸਮਾਗਮਾਂ ਨੂੰ ਹੋਰ ਵੀ ਸ਼ਾਨਦਾਰ ਬਣਾਉਣ ਲਈ ਸਭ ਸੇਵਾਦਾਰ ਆਪਣੇ ਕੀਮਤੀ ਸੁਝਾਅ ਜਰੂਰ ਦੇਣ । ਇਸ ਤੋਂ ਇਲਾਵਾ ਇੰਨ੍ਹਾਂ ਸਮਾਗਮ ਦੌਰਾਨ ਸੇਵਾ ਕਰਦਿਆਂ ਜੇ ਕੋਈ ਤਰੁਟੀਆਂ/ ਗ਼ਲਤੀਆਂ ਰਹਿ ਗਈਆਂ ਹੋਣ ਤਾਂ ਉਹਨਾਂ ਬਾਰੇ ਵੀ ਜਰੂਰ ਚਾਨਣਾ ਪਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਉਹਨਾਂ ਤਰੁਟੀਆਂ/ਗ਼ਲਤੀਆਂ ਨੂੰ ਸੁਧਾਰਿਆ ਜਾ ਸਕੇ ।

Advertisement

Related posts

ਖਰੜ ਦੇ ਵਾਰਡ ਨੰਬਰ 17 ਅਤੇ 27 ਵਿੱਚ ਕਰੋੜਾਂ ਰੁਪਏ ਦੇ ਕੰਮ ਜਲਦੀ ਹੋਣਗੇ ਸ਼ੁਰੂ : ਅਨਮੋਲ ਗਗਨ ਮਾਨ

punjabdiary

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ‘ਤੇ ਵਧਾਇਆ ਵਿੱਤੀ ਬੋਝ, ਜਾਰੀ ਕੀਤੇ ਇਹ ਹੁਕਮ

punjabdiary

ਭਾਰਤ ਵਿਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਸਾਹਮਣੇ ਆਏ 797 ਨਵੇਂ ਕੇਸ, 5 ਲੋਕਾਂ ਦੀ ਹੋਈ ਮੌਤ

punjabdiary

Leave a Comment