ਕੈਨਰਾ ਬੈਂਕ ਫਰੀਦਕੋਟ ਵੱਲੋਂ ਜਨ-ਜਾਗਰੂਕਤਾ ਕੈਂਪ ਲਗਾਇਆ ਗਿਆ
ਅਣ-ਦਾਅਵਾ ਜਮ੍ਹਾ ਰਕਮਾਂ (Unclaimed Deposits) ਦੇ ਤੁਰੰਤ ਨਿਪਟਾਰੇ ਲਈ ਕੈਨਰਾ ਬੈਂਕ ਫਰੀਦਕੋਟ ਵੱਲੋਂ ਵਿੱਤੀ ਸੇਵਾਵਾਂ ਵਿਭਾਗ (DFS) ਭਾਰਤ ਸਰਕਾਰ ਅਤੇ ਰਾਜ ਪੱਧਰੀ ਬੈਂਕਰਜ਼ ਕਮੇਟੀ (SLBC) ਪੰਜਾਬ ਦੇ ਨਿਰਦੇਸ਼ਾਂ ਅਧੀਨ ਇੱਕ ਵੱਡਾ ਜਨ-ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ।

ਫਰੀਦਕੋਟ- ਅਣ-ਦਾਅਵਾ ਜਮ੍ਹਾ ਰਕਮਾਂ (Unclaimed Deposits) ਦੇ ਤੁਰੰਤ ਨਿਪਟਾਰੇ ਲਈ ਕੈਨਰਾ ਬੈਂਕ ਫਰੀਦਕੋਟ ਵੱਲੋਂ ਵਿੱਤੀ ਸੇਵਾਵਾਂ ਵਿਭਾਗ (DFS) ਭਾਰਤ ਸਰਕਾਰ ਅਤੇ ਰਾਜ ਪੱਧਰੀ ਬੈਂਕਰਜ਼ ਕਮੇਟੀ (SLBC) ਪੰਜਾਬ ਦੇ ਨਿਰਦੇਸ਼ਾਂ ਅਧੀਨ ਇੱਕ ਵੱਡਾ ਜਨ-ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦਾ ਆਯੋਜਨ ਪੰਜਾਬ ਐਂਡ ਸਿੰਧ ਬੈਂਕ RSETI ਚਾਹਲ ਵਿੱਚ ਕੀਤਾ ਗਿਆ।
ਇਹ ਵੀ ਪੜ੍ਹੋ- ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਅੰਮ੍ਰਿਤਪਾਲ ਸਿੰਘ ਦੀ ਪੈਰੋਲ ‘ਤੇ ਇੱਕ ਹਫ਼ਤੇ ਦੇ ਅੰਦਰ ਫੈਸਲਾ ਲੈਣ ਦਾ ਦਿੱਤਾ ਹੁਕਮ
ਕੈਂਪ ਦੇ ਮੁੱਖ ਮਹਿਮਾਨ ਪੰਜਾਬ ਐਂਡ ਸਿੰਧ ਬੈਂਕ ਫਰੀਦਕੋਟ ਜ਼ੋਨ ਦੇ ਜੋਨਲ ਮੈਨੇਜਰ ਸ਼੍ਰੀ ਸ਼ੀਤਲ ਮਹਾਜਨ ਸਨ।
ਇਸ ਮੌਕੇ LDM ਫਰੀਦਕੋਟ ਸ਼੍ਰੀ ਰਮੇਸ਼ਵਰ ਦਾਸ, ਕੈਨਰਾ ਬੈਂਕ ਫਰੀਦਕੋਟ ਦੇ DCO/BM ਸ਼੍ਰੀ ਸੰਦੀਪ ਕੁਮਾਰ, RSETI ਡਾਇਰੈਕਟਰ ਸ਼੍ਰੀ ਪਰਮਜੀਤ ਸਿੰਘ, ਅਤੇ ਵੱਖ–ਵੱਖ ਬੈਂਕਾਂ ਦੇ ਬ੍ਰਾਂਚ ਮੈਨੇਜਰ ਭੀ ਮੌਜੂਦ ਸਨ।
ਸਥਾਨਕ ਨਾਗਰਿਕਾਂ ਨੇ ਵੱਡੀ ਗਿਣਤੀ ਵਿੱਚ ਕੈਂਪ ਵਿੱਚ ਹਿਸਾ ਲਿਆ।
ਮੁੱਖ ਮਹਿਮਾਨ ਸ਼੍ਰੀ ਸ਼ੀਤਲ ਮਹਾਜਨ ਨੇ ਭਾਰਤ ਸਰਕਾਰ ਅਤੇ ਰਿਜ਼ਰਵ ਬੈਂਕ ਵੱਲੋਂ ਚਲਾਈ ਜਾ ਰਹੀ “ਆਪਕੀ ਪੁੰਜੀ – ਆਪਕਾ ਅਧਿਕਾਰ” ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੰਦ ਖਾਤਿਆਂ ਜਾਂ ਪੁਰਾਣੀਆਂ ਜਮ੍ਹਾਂ ਰਕਮਾਂ ਨੂੰ ਉਦਗਮ ਪੋਰਟਲ ਰਾਹੀਂ ਬਹੁਤ ਆਸਾਨੀ ਨਾਲ ਕਲੇਮ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਲੋਕਾਂ ਨੂੰ ਆਪਣੇ ਪੁਰਾਤਨ ਖਾਤਿਆਂ, ਨੋਮੀਨੇਸ਼ਨ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ।
CFL FC ਸ਼੍ਰੀ ਸੁਖਜੀਤ ਸਿੰਘ ਨੇ ਲੋਕਾਂ ਨੂੰ ਵੱਖ–ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ (Social Security Schemes) ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਥਾਰ ਦੀ ‘ਇੰਸਟਾ ਕੁਈਨ’ ਜੇਲ੍ਹ ਤੋਂ ਹੋਵੇਗੀ ਰਿਹਾਅ, ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਹਾਈ ਕੋਰਟ ਨੇ ਦਿੱਤੀ ਜ਼ਮਾਨਤ
ਕੇਨਰਾ ਬੈਂਕ, ਕੋਟਕਪੂਰਾ ਦੇ ਮੁੱਖ ਪ੍ਰਬੰਧਕ ਸ਼੍ਰੀ ਸੰਜੇ ਸਹਨੀ ਨੇ ਲੋਕਾਂ ਨੂੰ ਡਿਜੀਟਲ ਧੋਖਾਧੜੀ (Digital Fraud) ਬਾਰੇ ਸਚੇਤ ਕੀਤਾ ਅਤੇ ਦੱਸਿਆ ਕਿ ਆਨਲਾਈਨ ਬੈਂਕਿੰਗ ਵਰਤਦਿਆਂ ਕਿਹੜੀਆਂ ਸਾਵਧਾਨੀਆਂ ਲੋੜੀਂਦੀਆਂ ਹਨ।
LDM ਸ਼੍ਰੀ ਰਮੇਸ਼ਵਰ ਦਾਸ ਅਤੇ RSETI ਡਾਇਰੈਕਟਰ ਸ਼੍ਰੀ ਪਰਮਜੀਤ ਸਿੰਘ ਨੇ ਵੀ ਲੋਕਾਂ ਨੂੰ ਪੂਰੀ ਪ੍ਰਕਿਰਿਆ, ਦਸਤਾਵੇਜ਼ੀ ਲੋੜਾਂ ਅਤੇ ਸ਼ਿਕਾਇਤ ਨਿਵਾਰਣ ਸਿਸਟਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
-(ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


