ਮੁੱਢਲਾ ਸਿਹਤ ਕੇਂਦਰ ਪੰਜਗਰਾਈ ਕਲਾਂ ਵਿਖੇ ਬੇਟੀ ਦੇ ਜਨਮ ਮੌਕੇ ਵਾਤਾਵਰਣ ਨੂੰ ਸਮਰਪਤਿ ਪੌਦੇ ਲਗਾਏ
ਫਰੀਦਕੋਟ, 26 ਅਕਤੂਬਰ (ਪੰਜਾਬ ਡਾਇਰੀ)- ਸਿਵਲ ਸਰਜਨ ਫਰੀਦਕੋਟ ਡਾ ਅਨਿਲ ਗੋਇਲ ਅਤੇ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਬਾਜਾਖਾਨਾ ਡਾ ਹਰਿੰਦਰ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੈਡੀਕਲ ਅਫਸਰ ਪੀ ਐਚ ਸੀ ਪੰਜਗਰਾਈਂ ਕਲਾਂ ਡਾ ਸਵਰੂਪ ਕੌਰ ਦੀ ਅਗਵਾਈ ਵਿਚ ਵਾਤਾਵਰਣ ਨੂੰ ਸਮਰਪਤਿ ਮੁੱਢਲਾ ਸਿਹਤ ਕੇਂਦਰ ਪੰਜਗਰਾਈਂ ਕਲਾਂ ਵਿਖੇ ਅਭਿਸ਼ੇਕ ਸਾਖਿਆ ਨੇ ਆਪਣੀ ਬੇਟੀ ਦੇ ਜਨਮ ਮੌਕੇ ਪੌਦੇ ਲਗਾਏ ਗਏ ਅਤੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਡਾ ਸਵਰੂਪ ਕੌਰ, ਬੀ ਈ ਈ ਫਲੈਗ ਚਾਵਲਾ, ਫਾਰਮੇਸੀ ਅਫਸਰ ਜਸਕਰਨ ਸਿੰਘ ਨੇ ਕਿਹਾ ਕਿ ਵਰਤਮਾਨ ਸਮੇਂ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਮਨਦੇ ਹੋਏ ਉਹਨਾਂ ਦੇ ਜਨਮ ਸਮੇਂ ਵੀ ਖੁਸ਼ੀ ਮਨਾਉਣੀ ਚਾਹੀਦੀ ਹੈ ਅਤੇ ਅਭਿਸ਼ੇਕ ਸਾਖਿਆ ਜੋ ਕਿ ਮਾਲੀ ਦਾ ਕੰਮ ਕਰਦਾ ਹੈ, ਉਸ ਨੇ ਆਪਣੇ ਭਰਾ ਵਨੀਤ ਨਾਲ ਮਿਲਕੇ ਆਪਣੀ ਬੇਟੀ ਦੇ ਜਨਮ ਸਮੇਂ ਪੌਦੇ ਲਗਾਕੇ ਨਵੇਕਲੀ ਪਹਿਲ ਕੀਤੀ ਹੈ। ਉਹਨਾਂ ਨੇ ਵਾਤਾਵਰਣ ਸੁਰੱਖਆਿ ਬਾਰੇ ਆਪਣੇ ਵਿਚਰ ਪੇਸ਼ ਕਰਦਿਆ ਕਿਹਾ ਕਿ ਵਾਤਾਵਰਣ ਨੂੰ ਸਾਂਵਾਂ ਬਨਾਉਣ ਵਿਚ ਰੁੱਖਾਂ ਦਾ ਅਹਮਿ ਰੋਲ ਹੈ।
ਉਹਨਾਂ ਕਿਹਾ ਕਿ ਪੌਦਿਆਂ ਦਾ ਵਾਤਾਵਰਣ ਸੰਤੁਲਣ ਵਿਚ ਮਹੱਤਵਪੂਰਨ ਸਥਾਣ ਹੈ ਅਤੇ ਇਨਾਂ ਦੀ ਕਟਾਈ ਨਾਲ ਵਾਤਾਵਰਣ ਸੰਤੁਲਨ ਵਗਿੜ ਰਿਹਾ ਜ਼ੋ ਕਿ ਮਨੁੱਖੀ ਜੀਵਨ ਅਤੇ ਸਹਿਤ ਲਈ ਵੀ ਖਤਰਾ ਹੈ। ਉਨ੍ਹਾਂ ਨੇ ਇਸ ਅਵਸ਼ਰ ਤੇ ਆਪਣੇ ਵਿਚਰ ਰੱਖਦਿਆ ਕਿਹਾ ਕਿ ਅਯੋਕੇ ਸਮੇਂ ਵਿਚ ਰੁੱਖਾਂ ਦੀ ਗਣਿਤੀ ਘੱਟਣ ਨਾਲ ਵਾਤਾਵਰਣ ਭੰਗ ਹੋ ਰਹਿਾ ਹੈ।ਉਹਨਾਂ ਕਿਹਾ ਕਿ ਸਾਨੂੰ ਪੰਛੀਆਂ ਅਤੇ ਰੁੱਖਾਂ ਦੀ ਪ੍ਰਜਾਤੀਆਂ ਨੂੰ ਲੁਪਤ ਹੋਣ ਤੋਂ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਉਹਨਾਂ ਸਮੂਹ ਹਾਜ਼ਰ ਸਟਾਫ ਨੂੰ ਘੱਟੋ ਘੱਟ ਇੱਕ ਰੁੱਖ ਜਰੂਰ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਸੀ ਐਚ ਓ ਸੁਖਦੀਪ ਕੌਰ, ਸਿਹਤ ਵਰਕਰ ਸੁਖਜੀਤ ਕੌਰ, ਮੂਰਤੀ, ਅਮਨਦੀਪ ਸਿੰਘ, ਕੋਸਲਰ ਕਵਿਤਾ, ਸਟਾਫ ਨਰਸ ਜਸਵੀਰ ਕੌਰ, ਮਨਦੀਪ ਕੌਰ, ਬੇਅੰਤ ਕੌਰ, ਪਰਮਜੀਤ ਕੌਰ, ਮੂਰਤੀ, ਚਰਨਜੀਤ ਕੌਰ ਤੇ ਸਮੂਹ ਆਸ਼ਾ ਆਦਿ ਹਾਜਰ ਸਨ।