ਭਲਕੇ ਲੱਗੇਗਾ ਸਾਲ ਦਾ ਆਖ਼ਰੀ ਚੰਦਰ ਗ੍ਰਹਿਣ, ਪੜ੍ਹੋ Time ਤੇ ਹੋਰ ਜ਼ਰੂਰੀ ਗੱਲਾਂ
ਚੰਡੀਗੜ੍ਹ, 27 ਅਕਤੂਬਰ (ਰੋਜਾਨਾ ਸਪੋਕਸਮੈਨ)- ਇਸ ਸਾਲ ਦਾ ਆਖਰੀ ਚੰਦਰ ਗ੍ਰਹਿਣ 28 ਅਕਤੂਬਰ ਨੂੰ ਲੱਗੇਗਾ। ਇਹ ਗ੍ਰਹਿਣ ਭਾਰਤ ਵਿਚ ਵੀ ਦਿਖਾਈ ਦੇਵੇਗਾ, ਇਸ ਲਈ ਇਸ ਗ੍ਰਹਿਣ ਦਾ ਸੂਤਕ ਸਮਾਂ ਪ੍ਰਭਾਵਸ਼ਾਲੀ ਮੰਨਿਆ ਜਾਵੇਗਾ। ਧਨਬਾਦ IIT (ISM) ਦੇ ਪ੍ਰੋਫੈਸਰ ਡਾਕਟਰ ਸੁਨੀਲ ਕੁਮਾਰ ਦਾ ਕਹਿਣਾ ਹੈ ਕਿ ਇਹ ਅੰਸ਼ਕ ਚੰਦਰ ਗ੍ਰਹਿਣ ਹੋਵੇਗਾ ਅਤੇ ਅੱਧੀ ਰਾਤ ਦੇ ਕਰੀਬ ਪੂਰੇ ਭਾਰਤ ਵਿਚ ਦਿਖਾਈ ਦੇਵੇਗਾ।
ਗ੍ਰਹਿਣ ਦੀ ਮਿਆਦ 2 ਘੰਟੇ 54 ਮਿੰਟ ਹੋਵੇਗੀ। ਗ੍ਰਹਿਣ 28 ਅਕਤੂਬਰ ਦੀ ਰਾਤ 11.30 ਵਜੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ 29 ਅਕਤੂਬਰ ਨੂੰ ਦੁਪਹਿਰ 02.24 ਵਜੇ ਤੱਕ ਰਹੇਗਾ, ਪਰ ਰਾਤ 1.05 ਤੋਂ 2.24 ਵਜੇ ਤੱਕ ਚੰਦਰਮਾ ਧਰਤੀ ਦੇ ਬਿਲਕੁਲ ਪਿੱਛੇ ਉਸ ਦੇ ਪਰਛਾਵੇਂ ਪਿੱਛੇ ਰਹੇਗਾ। ਡਾ: ਸੁਨੀਲ ਕੁਮਾਰ ਅਨੁਸਾਰ ਚੰਦਰ ਗ੍ਰਹਿਣ ਪੂਰਨਮਾਸ਼ੀ ਵਾਲੇ ਦਿਨ ਹੁੰਦਾ ਹੈ।
ਜਦੋਂ ਧਰਤੀ ਚੰਦਰਮਾ ਅਤੇ ਸੂਰਜ ਦੇ ਬਿਲਕੁਲ ਵਿਚਕਾਰ ਸਥਿਤ ਹੁੰਦੀ ਹੈ ਤਾਂ ਧਰਤੀ ਦਾ ਪਰਛਾਵਾਂ ਚੰਦਰਮਾ ਦੀ ਸਤ੍ਹਾ ‘ਤੇ ਪੈਂਦਾ ਹੈ, ਜਿਸ ਨਾਲ ਚੰਦਰਮਾ ਦੀ ਸਤ੍ਹਾ ਧੁੰਦਲੀ ਹੋ ਜਾਂਦੀ ਹੈ ਅਤੇ ਕਈ ਵਾਰ ਕੁਝ ਘੰਟਿਆਂ ਦੇ ਅੰਦਰ, ਚੰਦਰਮਾ ਦੀ ਸਤ੍ਹਾ ਪੂਰੀ ਤਰ੍ਹਾਂ ਲਾਲ ਹੋ ਜਾਂਦੀ ਹੈ। ਹਰ ਚੰਦਰ ਗ੍ਰਹਿਣ ਧਰਤੀ ਦੇ ਅੱਧੇ ਹਿੱਸੇ ਤੋਂ ਦਿਖਾਈ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਵਿਗਿਆਨਕ ਨਜ਼ਰੀਏ ਤੋਂ ਗ੍ਰਹਿਣ ਮਹਿਜ਼ ਇੱਕ ਖਗੋਲੀ ਘਟਨਾ ਹੈ ਪਰ ਧਾਰਮਿਕ ਨਜ਼ਰੀਏ ਤੋਂ ਗ੍ਰਹਿਣ ਨੂੰ ਸ਼ੁੱਭ ਨਹੀਂ ਮੰਨਿਆ ਜਾਂਦਾ। ਚੰਦਰ ਗ੍ਰਹਿਣ ਨੂੰ ਚੰਦ ਗ੍ਰਹਿਣ ਕਿਹਾ ਜਾਂਦਾ ਹੈ। ਸਾਲ ਦਾ ਆਖਰੀ ਚੰਦਰ ਗ੍ਰਹਿਣ 28 ਅਕਤੂਬਰ ਨੂੰ ਲੱਗਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2023 ਦਾ ਪਹਿਲਾ ਚੰਦਰ ਗ੍ਰਹਿਣ 5 ਮਈ ਨੂੰ ਵੈਸਾਖ ਪੂਰਨਿਮਾ ਦੇ ਦਿਨ ਲੱਗਾ ਸੀ।
ਇਹ ਚੰਦਰ ਗ੍ਰਹਿਣ ਦੁਨੀਆ ਦੇ ਕਈ ਹਿੱਸਿਆਂ ‘ਚ ਦੇਖਿਆ ਗਿਆ, ਪਰ ਭਾਰਤ ‘ਚ ਇਹ ਗ੍ਰਹਿਣ ਨਜ਼ਰ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 16 ਮਈ ਅਤੇ 8 ਨਵੰਬਰ 2022 ਨੂੰ ਪੂਰਨ ਚੰਦਰ ਗ੍ਰਹਿਣ ਲੱਗਿਆ ਸੀ। ਅਗਲਾ ਚੰਦਰ ਗ੍ਰਹਿਣ 18 ਸਤੰਬਰ 2024 ਨੂੰ ਲੱਗਣ ਜਾ ਰਿਹਾ ਹੈ।