ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਡਿਪੂ ਬਾਹਰ ਕੀਤੀ ਗੇਟ ਰੈਲੀ
-ਟਰਾਂਸਪੋਰਟ ਵਿਭਾਗ ਦੇ ਸਾਰੇ ਮੁਲਾਜ਼ਮਾਂ ਤੇ 5%ਵਾਧਾ ਲਾਗੂ ਕਰੇ ਸਰਕਾਰ-ਹਰਪ੍ਰੀਤ ਸੋਢੀ
– ਡਾਇਰੈਕਟਰ ਸਟੇਟ ਅਤੇ ਅਧਿਕਾਰੀਆਂ ਦੀਆਂ ਨੀਤੀਆਂ ਕਾਰਨ ਟਰਾਂਸਪੋਰਟ ਵਿਭਾਗ ਨੂੰ ਕਰੋੜਾਂ ਦਾ ਪਿਆ ਘਾਟਾ-ਹਰਜਿੰਦਰ ਸਿੰਘ
– 568 ਪਨਬੱਸਾਂ ਇੱਕ ਸਾਲ ਰਹੀਆਂ ਖੜੀਆਂ 34021.65 ਲੱਖ ਘਾਟਾ,ਖੜੀਆਂ ਦਾ ਪਿਆ 1930.137 ਲੱਖ ਟੈਕਸ-ਜਸਵਿੰਦਰ ਸਿੰਘ. ਹਰਦੀਪ ਸਿੰਘ
ਫਰੀਦਕੋਟ, 2 ਨਵੰਬਰ (ਪੰਜਾਬ ਡਾਇਰੀ)- ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋਂ ਸਮੂਹ ਡਿੱਪੂਆਂ ਅੱਗੇ ਗੇਟ ਰੈਲੀਆਂ ਕੀਤੀਆਂ ਗਈਆ। ਫਰੀਦਕੋਟ ਡਿਪੂ ਦੇ ਗੇਟ ਤੇ ਬੋਲਦਿਆਂ ਸੂਬਾਮੀਤ ਪ੍ਰਧਾਨ ਹਰਪ੍ਰੀਤ ਸੋਢੀ ਡਿਪੂ ਪ੍ਰਧਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਟਰਾਂਸਪੋਰਟ ਵਿਭਾਗ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਨਵੀਆਂ ਬੱਸਾਂ ਪਾਉਣ ਨਵੇਂ ਪਰਮਿਟ ਚੁੱਕਣ,ਟਾਇਮਟੇਬਲ ਬਣਾਉਣ,ਤਨਖ਼ਾਹਾਂ ਪੂਰੀਆਂ ਦੇਣ ਜਾਂ ਬਣਦਾ ਵਾਧਾ ਦੇਣ ਤੋਂ ਸਰਕਾਰ ਵਾਰ ਵਾਰ ਭੱਜ ਰਹੀ ਹੈ, ਸਰਕਾਰ ਵਲੋਂ ਟਰਾਂਸਪੋਰਟ ਵਿਭਾਗ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਟਰਾਂਸਪੋਰਟ ਵਿਭਾਗ ਮੰਦੀ ਹਾਲਤ ਵਿੱਚੋਂ ਗੁਜ਼ਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿੱਛਲੇ ਸਮੇਂ ਵਿੱਚ ਯੂਨੀਅਨ ਦੇ ਸੰਘਰਸ਼ ਦੌਰਾਨ ਕਈ ਮੀਟਿੰਗਾਂ ਵਿੱਚ ਮੁੱਖ ਮੰਤਰੀ ਪੰਜਾਬ ਅਤੇ ਸਰਕਾਰ ਭੱਜੀ ਹੈ ਅਤੇ ਕਈ ਮੀਟਿੰਗਾਂ ਵਿੱਚ ਮੰਗਾਂ ਮੰਨਣ ਦੇ ਬਾਵਜੂਦ ਵੀ ਲਾਗੂ ਨਹੀਂ ਕੀਤੀਆਂ ਗਈਆ ਮਿਤੀ 20/09/2023 ਨੂੰ ਟਰਾਂਸਪੋਰਟ ਮੰਤਰੀ ਲਾਲ ਜੀਤ ਭੁਲਰ ਅਤੇ ਟਰਾਂਸਪੋਰਟ ਸੈਕਟਰੀ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ 5% ਤਨਖ਼ਾਹ ਵਾਧਾ ਸਾਰੇ ਮੁਲਾਜ਼ਮਾਂ ਤੇ ਲਾਗੂ ਕਰਨ ਦੇ ਲਈ ਕਿਹਾ ਗਿਆ ਸੀ, ਪ੍ਰੰਤੂ ਉਸ ਨੂੰ ਵੀ 10 ਦਿਨਾਂ ਬਾਅਦ ਅਤੇ ਕੇਵਲ ਪੁਰਾਣੇ ਮੁਲਾਆ ਤੇ ਹੀ ਲਾਗੂ ਕੀਤਾ ਗਿਆ ਸੀ। ਟਰਾਂਸਪੋਰਟ ਦੇ ਡਾਇਰੈਕਟਰ ਹਰ ਵਾਰ ਆਪਣਾ ਅੜੀਆਲ ਬਤੀਰਾ ਮੁਲਾਜ਼ਮਾਂ ਦੇ ਨਾਲ ਰੱਖਦੇ ਹਨ ਕੋਈ ਵੀ ਮੰਗ ਦਾ ਹੱਲ ਕੱਢਣ ਨੂੰ ਤਿਆਰ ਨਹੀਂ ਹਨ ਜੋ ਕਿ ਪਿਛਲਾ ਵਾਧਾ 1/10/2022 ਨੂੰ ਦੇਣਾ ਬਣਦਾ ਸੀ 1 ਸਾਲ ਉਸ ਵਾਧੇ ਨੂੰ ਲਮਕਾਇਆ ਗਿਆ ਜ਼ੋ ਕਿ ਦੁਸਰੀ ਵਾਰ ਵਾਧਾ 1/10/2023 ਨੂੰ ਕਰਨਾ ਬਣਦਾ ਹੈ, ਇਸ ਨੂੰ ਲਾਗੂ ਕਰਨ ਵਿੱਚ ਵੀ ਵਿੱਤੀ ਹਲਾਤ ਅਤੇ ਹੋਰ ਬਹਾਨੇ ਬਣਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨਾਂ ਕਿਹਾ ਕਿ ਹਰ ਵਾਰ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਦੇ ਵਿੱਚ ਜਾਣ ਬੁੱਝ ਕੇ ਅੜਿਚਣ ਪੈਦਾ ਕਰਦੇ ਨੇ ਜੋ ਦਿਨ ਰਾਤ ਮਿਹਨਤ ਕਰਨ ਦੇ ਬਾਵਜੂਦ ਵੀ ਬਹੁਤ ਘੱਟ ਤਨਖਾਹ ਤੇ ਕੰਮ ਕਰਦੇ ਨੇ ਅਤੇ ਜਿਹਨਾਂ ਦੀ ਮਿਹਨਤ ਨਾਲ ਇਹਨਾਂ ਦੀਆਂ ਤਨਖ਼ਾਹਾਂ ਦਾ ਵੀ ਭੁਗਤਾਨ ਹੁੰਦਾ ਹੈ ਉਹਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਜ਼ੋ ਮੁਲਾਜ਼ਮਾਂ ਨੂੰ ਰੋਸ ਕਰਨ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ ।
ਸੈਕਟਰੀ ਹਰਦੀਪ ਸਿੰਘ, ਜਸਵਿੰਦਰ ਸਿੰਘ, ਸੁਖਦੀਪ ਸਿੰਘ ਨੇ ਬੋਲਦਿਆਂ ਕਿਹਾ ਕਿ ਵਿਭਾਗਾ ਦੇ ਡਾਇਰੈਕਟਰ ਅਤੇ ਉੱਚ ਅਧਿਕਾਰੀਆਂ ਦੀਆ ਨਲਾਇਕੀਆਂ ਕਾਰਨ ਪਿਛਲੇ ਇੱਕ ਸਾਲ 2022-23 ਵਿੱਚ 568 ਬੱਸਾਂ ਸਟਾਫ ਅਤੇ ਸਪੇਅਰਪਾਰਟ ਕਾਰਨ ਖੜੀਆਂ ਰਹੀਆਂ, ਜਿਸ ਨਾਲ 34021,65 ਲੱਖ ਦਾ ਘਾਟਾ ਪਿਆ, ਬੱਸਾਂ ਖੜੀਆਂ ਰਹੀਆਂ ਅਤੇ ਖੜੀਆਂ ਬੱਸਾਂ ਦਾ ਕਰੀਬ 1930.137 ਲੱਖ ਟੈਕਸ ਦਾ ਘਾਟਾ ਪਿਆ। ਇਸ ਤੋਂ ਇਲਾਵਾ ਟਾਇਰਾ ਦੀ ਖਰੀਦ ਸਮੇਂ ਸਿਰ ਨਾ ਹੋਣ ਕਾਰਨ 50 ਲੱਖ ਦੇ ਕਰੀਬ ਘਾਟਾ ਪਿਆ, ਜਿਸ ਦਾ ਕੋਈ ਵਾਲੀ ਵਾਰਿਸ ਨਹੀਂ ਹੈ ਕੱਚੇ ਮੁਲਾਜ਼ਮਾਂ ਨੂੰ ਬਣਦੇ ਹੱਕ ਦੇਣ ਸਮੇਂ ਸਰਕਾਰ ਜਾਂ ਵਿਭਾਗ ਵਿੱਤੀ ਘਾਟੇ ਦਾ ਹਵਾਲਾ ਦਿੰਦਾ ਹੈ ਜਦ ਕਿ 2021 ਵਿੱਚ ਤਨਖ਼ਾਹ ਵਾਧਾ ਲਾਗੂ ਹੋਣ ਸਮੇਂ ਪੂਰੇ ਪੰਜਾਬ ਦੀ ਬੁਕਿੰਗ 30-32 ਰੁਪਏ ਪ੍ਰਤੀ ਕਿਲੋਮੀਟਰ ਸੀ, ਹੁਣ ਇਹ ਵਰਕਰਾਂ ਦੀ ਮਿਹਨਤ ਸਦਕਾ 60-65 ਰੁਪਏ ਪ੍ਰਤੀ ਕਿਲੋਮੀਟਰ ਹੈ। ਭਾਵ ਵਰਕਰਾਂ ਨੇ ਪੈਸੇ ਡਬਲ ਵੱਟਕੇ ਦੇਣੇ ਸ਼ੁਰੂ ਕਰ ਦਿੱਤੇ ਹਨ ਪਰ ਅਫ਼ਸਰਸ਼ਾਹੀ ਦੀਆਂ ਨਾਲਾਇਕੀਆਂ ਕਾਰਨ ਵਿਭਾਗ ਹੁਣ ਵੀ ਘਾਟੇ ਵੱਲ ਹੀ ਜਾ ਰਿਹਾ ਹੈ ਠੇਕੇਦਾਰਾਂ ਨੂੰ ਖੁੱਲਾ ਦਿੱਤੀਆਂ ਗਈਆ ਹਨ। ਉਹਨਾਂ ਮੰਗ ਕੀਤੀ ਕੀ ਕੁਰੱਪਟ ਅਤੇ ਵਿਭਾਗ ਨੂੰ ਘਾਟਾ ਪਾਉਣ ਵਾਲੇ ਅਧਿਕਾਰੀਆਂ ਖਿਲਾਫ ਤਰੁੰਤ ਕਾਰਵਾਈ ਕੀਤੀ ਜਾਵੇ।
ਧਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਕੁਲਬੀਰ ਸਿੰਘ, ਗੁਰਮੀਤ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਹੋਏ ਡੀ ਸੀ ਰੇਟਾਂ ਦਾ ਵਾਧਾ ਅਤੇ 1/10/2023 ਨੂੰ ਲੱਗਣ ਵਾਲਾ 5% ਦਾ ਵਾਧਾ ਸਾਰੇ ਮੁਲਾਜ਼ਮਾਂ ਤੇ ਵਿਭਾਗ ਵਲੋਂ ਲਾਗੂ ਕਰਕੇ ਤਨਖਾਹ 8-11-2023 ਤੱਕ ਨਾ ਪਾਈਆਂ ਗਈਆ ਤਾਂ ਆਉਣ ਵਾਲੀ 9 ਨਵੰਬਰ ਤਨਖ਼ਾਹ ਨਹੀਂ ਕੰਮ ਨਹੀਂ ਦੇ ਨਾਅਰੇ ਹੇਠ ਸਮੂੱਚਾ ਟਰਾਂਸਪੋਰਟ ਕਾਮਾ ਬੱਸਾਂ ਦਾ ਚੱਕ ਜਾਮ ਕਰੇਗਾ ਅਤੇ ਟਰਾਂਸਪੋਰਟ ਮੰਤਰੀ ਜਾਂ ਮੁੱਖ ਮੰਤਰੀ ਪੰਜਾਬ ਦੇ ਘਰ ਅੱਗੇ ਧਰਨਾ ਸਮੇਤ ਰੋਡ ਜਾਮ ਵਰਗੇ ਤਿੱਖੇ ਸੰਘਰਸ਼ ਕੀਤੇ ਜਾਣਗੇ ਤੇ ਕਾਲੀ ਦਿਵਾਲੀ ਮਨਾਈ ਜਾਵੇਗੀ।