Image default
About us

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਸਿੰਘ ਵਾਲ਼ਾ ਦੀ ਵਿਦਿਆਰਥਣ ਗੁਰਵੀਰ ਕੌਰ ਨੇ ਪੰਜਾਬ ਜੇਤੂ ਬਣਕੇ ਚਮਕਾਇਆ ਜ਼ਿਲ੍ਹੇ ਫ਼ਰੀਦਕੋਟ ਦਾ ਨਾਮ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਸਿੰਘ ਵਾਲ਼ਾ ਦੀ ਵਿਦਿਆਰਥਣ ਗੁਰਵੀਰ ਕੌਰ ਨੇ ਪੰਜਾਬ ਜੇਤੂ ਬਣਕੇ ਚਮਕਾਇਆ ਜ਼ਿਲ੍ਹੇ ਫ਼ਰੀਦਕੋਟ ਦਾ ਨਾਮ

 

 

 

Advertisement

 

ਫਰੀਦਕੋਟ, 7 ਨਵੰਬਰ (ਪੰਜਾਬ ਡਾਇਰੀ)- ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ 27 ਅਗਸਤ 2023 ਨੂੰ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਤੇ ਅਧਾਰਿਤ 14ਵੀਂ ਪੁਸਤਕ ਪ੍ਰਤੀਯੋਗਤਾ ਸਾਰੇ ਪੰਜਾਬ ਵਿਚ ਕਰਵਾਈ ਸੀ। ਸਕੂਲ ਦੇ ਗਾਈਡੈਂਸ ਕਾਰਨਰ ਦੇ ਇੰਚਾਰਜ ਡਾ. ਜੀਤੇੰਦਰ ਕੁਮਾਰ ਹੰਸਾ ਨੇ ਦੱਸਿਆ ਕਿ ਪ੍ਰਬੁੱਧ ਭਾਰਤ ਵਲੋਂ ਕਰਵਾਏ ਗਏ ਇਸ ਪੁਸਤਕ ਮੁਕਾਬਲੇ ਵਿਚੋਂ ਗੁਰਵੀਰ ਕੌਰ ਨੇ ਸਾਰੇ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਫਰੀਦਕੋਟ ਜਿਲੇ ਦਾ ਨਾਮ ਰੋਸ਼ਨ ਕੀਤਾ । ਗੁਰਵੀਰ ਕੌਰ ਨੂੰ ਪ੍ਰਬੁੱਧ ਭਾਰਤ ਫਾਊਂਡੇਸ਼ਨ ਵਲੋਂ ਟਰਾਫੀ ਅਤੇ ਸਰਟੀਫਿਕੇਟ ਦੇ ਨਾਲ Rs 50,000/- ਦਾ ਇਨਾਮ ਦਿੱਤਾ ਗਿਆ ਹੈ। ਇਸ 14ਵੀਂ ਪੁਸਤਕ ਪ੍ਰਤੀਯੋਗਤਾ ਦਾ ਮਕਸਦ ਡਾ. ਭੀਮ ਰਾਓ ਅੰਬੇਡਕਰ ਜੀ ਦੇ ਸੁਨੇਹੇ ਨੂੰ ਘਰ ਘਰ ਪਹੁੰਚਾਉਣਾ। ਸ਼੍ਰੀਮਤੀ ਸੁਨੀਤਾ ਰਾਣੀ ,ਇੰਚਾਰਜ ਪ੍ਰਿੰਸੀਪਲ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਸਿੰਘ ਵਾਲ਼ਾ ਨੇ ਦੱਸਿਆ ਕਿ ਇਸ 14ਵੀ ਪੁਸਤਕ ਪ੍ਰਤੀਯੋਗਤਾ ਵਿਚ ਫਰੀਦਕੋਟ ਜਿਲੇ ਵਿਚ ਕਈ ਸੈਂਟਰ ਬਣੇ ਸਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਸਿੰਘ ਵਾਲਾ ਵੀ ਪ੍ਰਤੀਯੋਗਤਾ ਸੈਂਟਰ ਸੀ।

ਇਸ ਪੁਸਤਕ ਪ੍ਰਤੀਯੋਗਤਾ ਵਿਚ
1) ਸੈਂਟਰ ਇੰਚਾਰਜ (Centre Incharge)
ਜੀਤੇੰਦਰ ਕੁਮਾਰ ਹੰਸਾ ,
2) ਸੈਂਟਰ ਸੁਪਰਡੈਂਟ (Centre Supdt.) XEN ਸ. ਜਸਵੰਤ ਸਿੰਘ ,
3) ਕੰਟਰੋਲਰ ਐਗਜ਼ਾਮ (Controller Exam) ਸ. ਗੁਰਚਰਨ ਸਿੰਘ ਲੈਕ. ਪੋਲੀਟੀਕਲ ਸਾਇੰਸ ,
4) ਡਿਪਟੀ ਸੁਪਰਡੈਂਟ (Deputy Supdt.) ਸ. ਗੁਰਮੀਤ ਸਿੰਘ ਵੋਕੇਸ਼ਨਲ ਅਧਿਆਪਕ ਸਨ।
ਇਸ ਮੁਕਾਬਲੇ ਦੀ ਜਿਲੇ ਦੀ ਜਿੰਮੇਦਾਰੀ
5) ਸ. ਗੁਰਮੀਤ ਸਿੰਘ ਲੈਕ ਪੰਜਾਬੀ ਨੇ ਬਤੌਰ ਜਿਲਾ ਕੋਆਰਡੀਨੇਟਰ ਨਿਭਾਇ (Distt. Coordinator,
Exam)।

ਸਕੂਲ ਦੇ ਗਾਈਡੈਂਸ ਕਾਰਨਰ ਦੇ ਇੰਚਾਰਜ ਡਾ. ਜੀਤੇੰਦਰ ਕੁਮਾਰ ਹੰਸਾ ਨੇ ਦੱਸਿਆ ਕਿ ਇਸ 14ਵੀਂ ਪੁਸਤਕ ਪ੍ਰਤੀਯੋਗਤਾ ਨਤੀਜਾ (Result ) ਮਿਤੀ 05/11/2023 ਨੂੰ ਅੰਬੇਡਕਰ ਸਕੂਲ ਆਫ ਥਾਟ, ਡੱਲੇ ਵਾਲ ਰੋਡ ,ਗੋਰਾਇਆ ਜਲੰਧਰ ਵਿਖੇ ਐਲਾਨੀਆ ਗਿਆ। ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਸਿੰਘ ਵਾਲ਼ਾ ਜਿਲ੍ਹਾ ਫਰੀਦਕੋਟ ਦੀ ਹੋਣਹਾਰ ਵਿਦਿਆਰਥਣ ਗੁਰਵੀਰ ਕੌਰ (ਜਮਾਤ 10ਵੀਂ) ਨੇ ਸਾਰੇ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਿਲ ਕਰਕੇ ਆਪਣੇ ਮਾਤਾ ਪਿਤਾ , ਆਪਣੇ ਸਕੂਲ, ਸਾਰੇ ਪਿੰਡ ਸ਼ੇਰ ਸਿੰਘ ਵਾਲਾ, ਸਮੂਹ ਅਧਿਆਪਕ ਸਾਹਿਬਾਨ, ਸਕੂਲ ਦੇ ਸਾਰੇ ਵਿਦਿਆਰਥੀ ਅਤੇ ਫਰੀਦਕੋਟ ਜਿਲੇ ਦਾ ਨਾਮ ਰੋਸ਼ਨ ਕੀਤਾ ਹੈ।ਇਸ 14ਵੀ ਪੁਸਤਕ ਪ੍ਰਤੀਯੋਗਤਾ ਨੂੰ ਜਿੱਤਣ ਲਯੀ ਗੁਰਵੀਰ ਕੌਰ ਨੇ ਰਾਤ ਦਿਨ ਬਹੁਤ ਮਿਹਨਤ ਕੀਤੀ ਸੀ। ਸਕੂਲ ਦੇ ਸਾਰੇ ਹੀ ਸਤਿਕਾਰਯੋਗ ਅਧਿਆਪਕ ਸਾਹਿਬਾਨਾਂ ਨੇ ਵਿੱਦਿਆਰਥੀ ਨੂੰ ਗਾਈਡ ਕੀਤਾ ਸੀ।

Advertisement

ਪੰਜਾਬ ਵਿਚ ਪਹਿਲੇ ਸਥਾਨ ਤੇ ਆਉਣ ਤੇ ਗੁਰਵੀਰ ਕੌਰ ਨੂੰ ₹ 50,000/- ਦਾ ਇਨਾਮ ਪ੍ਰਬੁੱਧ ਭਾਰਤ ਫਾਊਂਡੇਸ਼ਨ ਵਲੋਂ ਦਿੱਤਾ ਗਿਆ ਹੈ ਜੋ ਉਸਦੀ ਅਗਲੇਰੀ ਪੜ੍ਹਾਈ ਲਯੀ ਬਹੁਤ ਸਹਾਇ ਹੋਵੇਗਾ ।ਇਸ ਖੁਸ਼ੀ ਨੂੰ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਰਾਣੀ ਅਤੇ ਹੋਰ ਅਧਿਆਪਕ ਸਹਿਬਾਨਾਂ ਨਾਲ ਸਾਂਝਾ ਕਰਨ ਲਯੀ ਪਪ੍ਰਬੁੱਧ ਭਾਰਤ ,ਜਿਲਾ ਫਰੀਦਕੋਟ ਦੀ ਟੀਮ
1)ਸ. ਗੁਰਮੀਤ ਸਿੰਘ , ਲੈਕ. ਪੰਜਾਬੀ।
2)ਵੀਰਸ਼ਰੇਸ਼ਠ ਓਮ ਪ੍ਰਕਾਸ਼ ਬੋਹਤ ਪੰਜਾਬ ਪ੍ਰਧਾਨ, ਭਾਵਾਧਸ।
3)ਸ਼੍ਰੀ ਕ੍ਰਿਸ਼ਨ ਲਾਲ , ਰਿਟਾਇਰਡ ਪ੍ਰਿੰਸੀਪਲ।
4)ਸ਼੍ਰੀ ਜਗਦੀਸ਼ ਰਾਏ ਭਾਰਤੀ ਰਿਟਾਇਰਡ ਬੈਂਕ ਮੈਨੇਜਰ।
5) ਸੂਬੇਦਾਰ ਸ. ਬਿੰਦਰ ਸਿੰਘ ਉਚੇਚੇ ਤੌਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਸਿੰਘ ਵਾਲਾ ਵਿਖੇ ਪਹੁੰਚੀ।
ਪਪ੍ਰਬੁੱਧ ਭਾਰਤ ,ਜਿਲਾ ਫਰੀਦਕੋਟ ਦੀ ਟੀਮ ਨੇ ਗੁਰਵੀਰ ਕੌਰ, ਉਸਦੇ ਮਾਤਾ ਪਿਤਾ ਨੂੰ ਵਧਾਇਆਂ ਦਿਤੀਆਂ।

ਸ. ਗੁਰਮੀਤ ਸਿੰਘ ਅਤੇ ਓਮ ਪ੍ਰਕਾਸ਼ ਬੋਹਤ ਜੀ ਨੇ ਗੁਰਵੀਰ ਕੌਰ ਅਤੇ ਉਸਦੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਹੋਤ ਮੇਹਨਤ ਕਰਕੇ ਕਾਮਯਾਬ ਹੋਣ ਦੀ ਸ਼ੁਭਕਾਮਨਾਵਾ ਦਿਤੀਆਂ। ਸ. ਗੁਰਮੀਤ ਸਿੰਘ, ਲੈਕ ਪੰਜਾਬੀ , ਇਸ ਪ੍ਰਤੀਯੋਗਤਾ ਦੇ ਜ਼ਿਲਾ ਕੋਆਰਡੀਨੇਟਰ (Distt. Coordinator ) ਨੇ ਦੱਸਿਆ ਕਿ ਇਸ ਪੁਸਤਕ ਮੁਕਾਬਲੇ ਵਿਚ ਤਕਰੀਬਨ 60,000 ( ਤਕਰੀਬਨ ਸੱਠ ਹਜਾਰ) ਵਿੱਦਿਆਰਥੀਆਂ ਨੇ ਭਾਗ ਲਿਆ ਸੀ। ਫਰੀਦਕੋਟ ਵਿਚੋਂ 4,000 ਵਿੱਦਿਆਰਥੀਆਂ ਨੇ ਭਾਗ ਲਿਆ ਸੀ। ਇਸ ਮੌਕੇ ਸ੍ਰੀ ਕ੍ਰਿਸ਼ਨ ਲਾਲ ਜੀ ਰਿਟਾਇਰਡ ਪ੍ਰਿੰਸੀਪਲਨੇ ਨੈਤਿਕ ਕਦਰਾਂ ਕੀਮਤਾਂ ਦਾ ਹਵਾਲਾ ਦਿੰਦਿਆਂ ਵਿੱਦਿਆਰਥੀਆਂ ਨੂੰ ਆਪਣੇ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਓਹਨਾ ਨੇ ਬੋਰਡ ਦੀਆ ਕਲਾਸਾਂ ਵਿਚੋਂ ਬੋਰਡ ਦੀ ਮੈਰਿਟ ਲਿਸਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ Rs. 2100/- ਦੇਣ ਦਾ ਐਲਾਨ ਵੀ ਕੀਤਾ।ਇਸ ਮੌਕੇ ਸ੍ਰੀ ਜਗਦੀਸ਼ ਰਾਏ ਭਾਰਤੀ , ਪ੍ਰਧਾਨ ਲਾਰਡ ਬੁੱਢਾ ਚੈਰੀਟੇਬਲ ਟ੍ਰਸ੍ਟ , ਫਰੀਦਕੋਟ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਵੱਡਾ ਕੀਤਾ ਕਿ ਜਲਦੀ ਹੀ ਗੁਰਵੀਰ ਕੌਰ ਅਤੇ ਸ਼ੇਰ ਸਿੰਘ ਵਾਲਾ ਦੇ ਸਰਕਾਰੀ ਸਕੂਲ ਦੇ ਕਾਬਿਲ ਅਧਿਆਪਕ ਸਾਹਿਬਾਨਾਂ ਨੂੰ ਲਾਰਡ ਬੁੱਢਾ ਚੈਰੀਟੇਬਲ ਟ੍ਰਸ੍ਟ , ਫਰੀਦਕੋਟ ਵਲੋਂ ਓਹਨਾ ਦੀ ਨਿਸਵਾਰਥ ਅਤੇ ਅਣਥੱਕ ਮਿਹਨਤ ਲਯੀ ਸਨਮਾਨਿਤ ਕੀਤਾ ਜਾਵੇਗਾ ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ,ਸ਼ੇਰ ਸਿੰਘ ਵਾਲਾ, ਜਿਲਾ ਫਰੀਦਕੋਟ ਦੇ ਗਾਈਡੈਂਸ ਕਾਰਨਰ ਦੇ ਇੰਚਾਰਜ ਡਾ. ਜੀਤੇੰਦਰ ਕੁਮਰ ਹੰਸਾ ਨੇ ਜਾਣਕਾਰੀ ਦਿੰਦੇ ਦਸਿਆ ਕਿ ਪੰਜਾਬ ਜੇਤੂ ਗੁਰਵੀਰ ਕੌਰ ਨੂੰ ਪ੍ਰਬੁੱਧ ਭਾਰਤ ਫਾਊਂਡੇਸ਼ਨ ਵਲੋਂ Rs. 5,000/- ਰੁਪਏ ਦੇ ਨਾਲ ਨਾਲ ਸਾਰੇ ਪੰਜਾਬ ਵਿਚ ਸ਼ੋਹਰਤ ਵੀ ਮਿਲੀ ਹੈ।

ਓਹਨਾ ਦਸਿਆ ਕਿ ਨੈਸ਼ਨਲ ਮੀਡਿਆ ਨੇ ਗੁਰਮੀਤ ਕੌਰ ਦੀ ਜਿੱਤ ਨੂੰ ਇਲੈਕਟ੍ਰਾਨਿਕ ਮੀਡਿਆ ਰਾਹੀਂ ਸਾਰੇ ਪੰਜਾਬ ਅਤੇ ਦੇਸ਼ ਵਿਦੇਸ਼ ਵਿਚ ਪਹੁੰਚਾਇਆ ਹੈ। ਸਤਿਕਾਰਯੋਗ (Media) ਮੀਡਿਆ ਨੇ ਗੁਰਵੀਰ ਕੌਰ ਨੂੰ ਫਰੀਦਕੋਟ ਦੀ ਟੀਨਾ ਡਾਬੀ , ਆਈ. ਏ .ਐਸ ਦਾ ਖਿਤਾਬ (ਅਸ਼ੀਰਵਾਦ )ਵੀ ਦਿੱਤਾ। ਸਕੂਲ ਦੇ ਪ੍ਰਿੰਸੀਪਲ (ਡੀ ਡੀ ਓ) ਸ. ਅਮਨਦੀਪ ਸਿੰਘ ਕਿੰਗਰਾ ਕਿਸੇ ਕਾਰਨ ਇਸ ਸਮਾਗਮ ਵਿਚ ਪਹੁੰਚ ਨਹੀਂ ਸਕੇ । ਓਹਨਾ ਨੇ ਪ੍ਰਬੁੱਧ ਭਾਰਤ , ਟੀਮ ਫਰੀਦਕੋਟ ਨੂੰ , ਗੁਰਵੀਰ ਕੌਰ ਅਤੇ ਉਸਦੇ ਪਰਿਵਾਰ ਨੂੰ ਵਧਾਈ ਦਿੱਤੀ।ਇਸ ਮੌਕੇ ਸਰਕਾਰੀ ਹਾਈ ਸਕੂਲ ਬਿਹਲੇਵਾਲਾ ਦੇ ਪ੍ਪ੍ਰਿੰਸੀਪਲ ਸ. ਸੁਰਿੰਦਰਪਾਲ ਸਿੰਘ ਨੇ ਗੁਰਵੀਰ ਕੌਰ ਅਤੇ ਉਸਦੇ ਪਰਿਵਾਰ , ਪ੍ਰਿੰਸੀਪਲ , ਸਮੂਹ ਅਧਿਆਪਕ ਸਾਹਿਬਾਨ ਨੂੰ ਵਧਾਈ ਦਿੱਤੀ। ਉਚੇਚੇ ਤੌਰ ਤੇ ਪਹੁੰਚੇ ਸ. ਅਮਰਜੀਤ ਸਿੰਘ , ਕੰਪਿਊਟਰ ਅਧਿਆਪਕ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਕਉਣੀ, ਸਰਕਾਰੀ ਹਾਈ ਸਕੂਲ ਬਿਹਲੇਵਾਲਾ ਅਤੇ ਹੋਰ ਸਕੂਲਾਂ ਵਿਚ ਵੀ competitive exams ਦੀ ਤਿਆਰੀ ਕਾਰਵਾਈ ਜਾ ਰਹੀ ਹੈ।

Advertisement

ਇਸ ਮੈਕੇ ਪ੍ਰਬੁੱਧ ਭਾਰਤ ਦੀ ਜਿਲੇ ਦੀ ਟੀਮ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸੰਤ ਬਾਬਾ ਯੋਧਾ ਦਾਸ ਈਕੋ ਕਲੱਬ ਦੇ ਇੰਚਾਰਜ ਡਾ. ਜੀਤੇੰਦਰ ਕੁਮਰ ਹੰਸਾ ਨੇ ਮਾਈਕਰੋ ਫੋਰਸਟ, ਮਿੰਨੀ ਬਾਗ, ਜੈਵਿਕ ਰਸੋਈ ਬਗੀਚੀ ਅਤੇ ਸਕੂਲ ਵਿਚ ਲੱਗੇ ਫਲਦਾਰ ਬੂਟੇ ਵਖਾਏ ਗਏ। ਇਸ ਸਮਾਗਮ ਵਿਚ ਸਟੇਜ ਸਕੱਤਰ ਦੀ ਭੂਮਿਕਾ ਡਾ. ਜੀਤੇੰਦਰ ਕੁਮਾਰ ਹੰਸਾ ਨੇ ਨਿਭਾਇ। ਇਸ ਸਮਾਗਮ ਵਿਚ ਬਰਬੁੱਧ ਭਾਰਤ ਦੀ ਫਰੀਦਕੋਟ ਟੀਮ ਵਲੋਂ ਸਕੂਲ ਨੂੰ ਸਵਿਤਰੀ ਬਾਈ ਫੂਲੇ , ਭਾਰਤ ਦੀ ਪਹਿਲੀ ਮਹਿਲਾ ਅਧਿਆਪਿਕਾ ( Shrimati Savitri Bai Poole, First Lady Teacher Of India )ਦਾ ਸਰੂਪ ਭੇਂਟ ਕੀਤਾ ਗਿਆ ਅਤੇ ਸ਼ੇਰ ਸਿੰਘ ਵਾਲਾ ਦੇ ਸੈਂਟਰ ਇੰਚਾਰਜ ਡਾ. ਜੀਤੇੰਦਰ ਕੁਮਰ ਹੰਸਾ ਨੂੰ ਡਾ. ਭੀਮ ਰਾਓ ਅੰਬੇਡਕਰ ਦੇ ਸਰੂਪ ਨਾਲ ਸਨਮਾਨਿਤ ਕੀਤਾ ਗਿਆ ਅਤੇ ਸ਼੍ਰੀਮਤੀ ਰੁਚੀ ਗਰਗ ਮੈਥ ਮਿਸਟਰੈੱਸ ਨੂੰ ਵੀ ਡਾ. ਭੀਮ ਰਾਓ ਅੰਬੇਡਕਰ ਦੇ ਸਰੂਪ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਇੰਚਾਰਜ ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਰਾਣੀ ਨੇ ਗੁਰਵੀਰ ਕੌਰ ਨੂੰ Rs.5100/- ਨਿਜੀ ਤੌਰ ਤੇ ਖੁਸ਼ੀ ਨਾਲ ਇਨਾਮ ਦੇ ਤੌਰ ਤੇ ਦਿੱਤੇ। ਅੰਤ ਵਿਚ ਸਕੂਲ ਇੰਚਾਰਜ ਸ਼੍ਰੀਮਤੀ ਸੁਨੀਤਾ ਰਾਣੀ ਨੇ ਪ੍ਰਬੁੱਧ ਭਾਰਤ, ਟੀਮ ਫਰੀਦਕੋਟ ਦਾ ਤਹਿ ਦਿਲੋਂ ਧੰਨਵਾਦ ਕੀਤਾ।

Related posts

‘3 ਹਫ਼ਤਿਆਂ ‘ਚ ਵਿਧਵਾ ਨੂੰ ਵਿੱਤੀ ਲਾਭ ਜਾਰੀ ਨਾ ਹੋਏ ਤਾਂ IAS ਅਫ਼ਸਰਾਂ ਦੀ ਤਨਖਾਹ ਰੋਕੋ’- ਹਾਈਕੋਰਟ ਦੇ ਹੁਕਮ

punjabdiary

ਬਾਬਾ ਫ਼ਰੀਦ ਪਬਲਿਕ ਸਕੂਲ ਦੀ ਵਿਦਿਆਰਥਣ ਸੁਮਨਦੀਪ ਕੋਰ ਬਣੀ ਜੱਜ

punjabdiary

ਪੰਜਾਬ ‘ਚ ਸੈਕੰਡਰੀ ਸਿਹਤ ਸੇਵਾਵਾਂ ਅਪਗ੍ਰੇਡ ਕਰਨ ਲਈ ਡਾ. ਬਲਬੀਰ ਸਿੰਘ ਵੱਲੋਂ ਪੰਜਾਬ ਦੌਰੇ ਦਾ ਪਟਿਆਲਾ ਤੋਂ ਆਗ਼ਾਜ਼

punjabdiary

Leave a Comment