ਜੁਡੀਸ਼ੀਅਲ ਕੋਰਟ ਕੰਪਲੈਕਸ ਫਰੀਦਕੋਟ ਵਿੱਚ ਕੀਤਾ ਗਿਆ ਮੈਡੀਕਲ ਕੈਂਪ ਦਾ ਆਯੋਜਨ
ਫ਼ਰੀਦਕੋਟ 8 ਨਵੰਬਰ (ਪੰਜਾਬ ਡਾਇਰੀ)- ਸ੍ਰੀਮਤੀ ਨਵਜੋਤ ਕੌਰ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਦੇ ਦਿਸ਼ਾ—ਨਿਰਦੇਸ਼ਾ ਅਨੁਸਾਰ ਮਿਸ ਮੋਨਿਕਾ ਲਾਂਬਾ ਮਾਨਯੋਗ ਸਿਵਲ ਜੱਜ ਸੀਨੀਅਰ ਡਵੀਜਨ ਫਰੀਦਕੋਟ, ਸ਼੍ਰੀ ਅਜੀਤ ਪਾਲ ਸਿੰਘ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਅਤੇ ਰੋਟਰੀ ਕਲੱਬ ਫਰੀਦਕੋਟ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਰੀਦਕੋਟ ਵੱਲੋਂ ਸ਼੍ਰੀ ਸਤਿੰਦਰ ਪਾਲ ਸਿੰਘ ਦੇ ਸਹਿਯੋਗ ਨਾਲ ਜੁਡੀਸ਼ੀਅਲ ਕੋਰਟ ਕੰਪਲੈਕਸ, ਫਰੀਦਕੋਟ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ।
ਇਹ ਮੈਡੀਕਲ ਕੈਂਪ ਵਿੱਚ ਡਾ. ਅਨਿਲ ਗੋਇਲ, ਸੀਨੀਅਰ ਮੈਡੀਕਲ ਅਫਸਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ਼, ਫਰੀਦਕੋਟ, ਅਤੇ ਰੋਟਰੀ ਕਲੱਬ ਦੇ ਪ੍ਰਧਾਨ ਸ਼੍ਰੀ ਅਰਵਿੰਦ ਛਾਬੜਾ, ਸਾਬਕਾ ਪ੍ਰਧਾਨ ਸ਼੍ਰੀ ਅਰਸ਼ ਸੱਚਰ, ਸ਼੍ਰੀ ਮਨਪ੍ਰੀਤ ਬਰਾੜ, ਸੈਕਟਰੀ, ਰੋਟਰੀ ਕਲੱਬ ਫਰੀਦਕੋਟ ਜੀਆਂ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਡੈਂਟਲ ਕਾਲਜ ਅਤੇ ਜਿੰਦਲ ਹੈਲਥ ਕੇਅਰ ਲੈਬਾਰਟਰੀ ਵੱਲੋਂ ਇਹ ਮੈਡੀਕਲ ਕੈਂਪ ਜੁਡੀਸ਼ੀਅਲ ਕੋਰਟ ਕੰਪਲੈਕਸ ਫਰੀਦਕੋਟ ਵਿਖੇ ਕੈਂਪ ਲਗਾਇਆ ਗਿਆ । ਇਸ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵੱਲੋਂ ਇੱਕ ਕੈਂਸਰ ਚੈੱਕਅੱਪ ਬੱਸ ਭੇਜੀ ਗਈ ਜਿਸ ਵਿੱਚ ਕੈਂਸਰ ਦਾ ਸਪੈਸ਼ਲ ਚੈੱਕਅੱਪ ਕੀਤਾ ਗਿਆ ਜਿਸ ਵਿੱਚ ਡਾਕਟਰ ਸ਼ਾਲਿਨੀ ਦੇਵਗਨ ਵੱਲੋਂ ਆਪਣੀ ਟੀਮ ਨਾਲ ਇਸ ਕੈਂਪ ਵਿੱਚ ਆਉਣ ਵਾਲੇ ਵਿਅਕਤੀਆਂ ਦਾ ਚੈੱਕਅੱਪ ਕੀਤਾ ਗਿਆ ।
ਇਸ ਤੋਂ ਇਲਾਵਾ ਡੈਟਲ ਕਾਲਜ ਵੱਲੋਂ ਡਾਕਟਰ ਰੂਪ ਕਮਲ ਵੱਲੋਂ ਆਪਣੀ ਟੀਮ ਨਾਲ ਇਸ ਕੈਂਪ ਵਿੱਚ ਆਉਣ ਵਾਲੇ ਮਰੀਜਾਂ ਦਾ ਚੈੱਕਅੱਪ ਕੀਤਾ ਗਿਆ । ਇਸ ਦੇ ਨਾਲ ਨਾਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵੱਲੋਂ ਈ. ਐੱਨ. ਟੀ ਡਾਕਟਰ ਵਿਗਨੇਸ਼ ਏ. ਕੇ., ਮੈਡੀਸਿਨ ਡਾਕਟਰ ਦਾਨਿਸ਼ ਜਿੰਦਲ, ਆਯੂਰਵੇਦ ਡਾਕਟਰ ਨੀਰਜ ਸਿੰਗਲਾ ਵੱਲੋਂ ਇਸ ਕੈਂਪ ਵਿੱਚ ਆਉਣ ਤੇ ਵਿਅਕਤੀਆਂ ਦਾ ਚੈੱਕਅੱਪ ਕੀਤਾ ਗਿਆ ਅਤੇ ਲੋੜ ਅਨੁਸਾਰ ਉਨ੍ਹਾਂ ਨੂੰ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ । ਇਸ ਕੈਂਪ ਵਿੱਚ ਤੱਕ ਕੁੱਲ ਲਗਭਗ 450 ਵਿਅਕਤੀਆਂ ਜਿਨ੍ਹਾਂ ਵਿੱਚ ਜੁਡੀਸ਼ੀਅਲ ਕੋਰਟ ਦੇ ਅਫਸਰ ਸਾਹਿਬਾਨ, ਵਕੀਲ ਸਾਹਿਬਾਨ, ਜੁਡੀਸ਼ੀਅਲ ਸਟਾਫ ਅਤੇ ਇਸ ਕੋਰਟ ਕੰਪਲੈਕਸ ਵਿੱਚ ਆਉਣ ਵਾਲੇ ਆਮ ਵਿਅਕਤੀਆਂ ਦਾ ਮੁਫ਼ਤ ਚੈੱਕਅੱਪ ਕਰਕੇ ਉਹਨਾਂ ਦੀ ਲੋੜ ਅਨੁਸਾਰ ਉਹਨਾਂ ਨੂੰ ਮੁਫਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਇਸ ਮੈਡੀਕਲ ਕੈਂਪ ਤੋਂ ਇਲਾਵਾ ਸ਼੍ਰੀ ਅਜੀਤ ਪਾਲ ਸਿੰਘ, ਚੀਫ ਜੁਡੀਸ਼ੀਅਲ ਮੈਜਿਸਟੇ੍ਰਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਨੇ ਇਸ ਕੈਂਪ ਵਿੱਚ ਆ ਰਹੇ ਵਿਅਕਤੀਆਂ ਨੂੰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ।
ਅੰਤ ਵਿੱਚ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਸਾਹਿਬ ਨੇ ਇਸ ਮੈਡੀਕਲ ਕੈਂਪ ਲਈ ਸਾਰੀ ਸਿਹਤ ਵਿਭਾਗ ਅਤੇ ਰੋਟਰੀ ਕਲੱਬ ਫਰੀਦਕੋਟ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ।