ਸੰਯੁਕਤ ਕਿਸਾਨ ਮੋਰਚਾ ਦੀ ਖੇਤੀਬਾੜੀ ਮੰਤਰੀ ਨਾਲ ਹੋਈ ਮੀਟਿੰਗ,9 ਨਵੰਬਰ ਦਾ ਰੇਲ ਰੋਕੂ ਧਰਨਾਂ 16 ਤੱਕ ਮੁਲਤਵੀ, 21 ਨਵੰਬਰ ਤੋਂ ਹੋਣਗੀਆਂ ਗੰਨਾਂ ਮਿੱਲਾਂ ਚਾਲੂ
– ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਹੋਵੇਗਾ ਗੰਨੇ ਦੇ ਰੇਟ ਚ ਵਾਧਾ-ਖੁੱਡੀਆਂ
ਚੰਡੀਗੜ੍ਹ 8 ਨਵੰਬਰ (ਪੰਜਾਬ ਡਾਇਰੀ)- ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਰਹਾਇਸ਼ ਤੇ ਵਿਸ਼ੇਸ਼ ਮੀਟਿੰਗ ਹੋਈ ਇਹ ਮੀਟਿੰਗ ਖਾਸਕਰ ਦੁਆਬਾ ਦੇ ਗੰਨਾਂ ਕਾਸ਼ਤਕਾਰਾਂ ਦੇ ਸਬੰਧ ਵਿੱਚ ਮਿੱਲਾਂ ਨੂੰ ਚਾਲੂ ਕਰਨ,ਗੰਨੇ ਦੇ ਹੋਏ ਖ਼ਰਾਬੇ ਦੇ ਢੁੱਕਵੇਂ ਮੁਆਵਜ਼ੇ ਅਤੇ ਗੰਨੇ ਦੇ ਰੇਟ ਵਿੱਚ ਵਾਧੇ ਨੂੰ ਲੈਕੇ ਕੀਤੀ ਗਈ ਹੈ।
ਇਸ ਬਾਰੇ ਜਾਣਕਾਰੀ ਦੇਂਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ,ਜੰਗਬੀਰ ਸਿੰਘ ਚੌਹਾਨ,ਡਾ.ਸਤਨਾਮ ਸਿੰਘ ਸੰਧੂ,ਰਾਜੂ ਔਲ਼ਖ,ਬਲਵਿੰਦਰ ਸਿੰਘ ਮੱਲੀ ਨੰਗਲ ਅਤੇ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵਿਸ਼ਵਾਸ਼ ਦਵਾਇਆ ਕੇ ਗੰਨਾਂ ਮਿੱਲਾਂ ਨੂੰ ਚਲਾਉਣ ਦਾ ਨੋਟੀਫਿਕੇਸ਼ਨ ਅੱਜ ਹੀ ਜਾਰੀ ਕਰ ਦਿੱਤਾ ਜਾਵੇਗਾ ਅਤੇ ਜਿਹੜੇ ਕਿਸਾਨਾਂ ਦੀ ਗੰਨੇ ਦੀ ਫਸਲ ਹੜਾਂ ਅਤੇ ਬਾਰਿਸ਼ਾਂ ਨਾਲ ਖ਼ਰਾਬ ਹੋ ਚੁੱਕੀ ਹੈ ਉਹਨਾਂ ਦੇ ਢੁੱਕਵੇਂ ਮੁਆਵਜ਼ੇ ਅਤੇ ਗੰਨੇ ਦੇ ਰੇਟ ਵਿੱਚ ਵਾਧਾ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਨਾਲ 16 ਨਵੰਬਰ ਤੱਕ ਮੀਟਿੰਗ ਵਿੱਚ ਸਲਾਹ ਕਰਨ ਤੋਂ ਬਾਅਦ ਕਰ ਦਿੱਤਾ ਜਾਵੇਗਾ।
ਇਸ ਬਾਰੇ ਜਾਣਕਾਰੀ ਦੇਂਦਿਆਂ ਕਿਸਾਨ ਆਗੂਆਂ ਨੇ ਕਿਹਾ ਕੇ ਜੇ 16 ਨਵੰਬਰ ਤੱਕ ਪੰਜਾਬ ਸਰਕਾਰ ਨੇ ਗੰਨੇ ਦੇ ਰੇਟ ਵਿੱਚ ਵਾਧਾ ਅਤੇ 6800 ਤੋਂ ਇਲਾਵਾ ਢੁੱਕਵੇਂ ਮੁਆਵਜ਼ੇ ਦਾ ਐਲਾਨ ਨਾਂ ਕੀਤਾ ਤਾਂ 17 ਨਵੰਬਰ ਨੂੰ ਜਲੰਧਰ-ਦਿੱਲੀ ਹਾਈਵੇ ਅਤੇ ਪੈਂਦੇ ਧੰਨੋਵਾਲੀ ਫਾਟਕ ਜਲੰਧਰ ਨੂੰ ਅਨਮਿੱਥੇ ਸਮੇਂ ਲਈ ਜਾਮ ਕੀਤਾ ਜਾਵੇਗਾ,ਲੱਖੋਵਾਲ ਚੌਹਾਨ ਅਤੇ ਗਿੱਲ ਮੋਗਾ ਨੇ ਪ੍ਰੈੱਸ ਨੂੰ ਜਾਣਕਾਰੀ ਦੇਂਦਿਆਂ ਕਿਹਾ ਕੇ ਇਸ ਮੀਟਿੰਗ ਵਿੱਚ ਪੰਜਾਬ ਦੇ ਕਈ ਹੋਰ ਮੁੱਦਿਆਂ ਤੇ ਵੀ ਡੂੰਗਾਈ ਨਾਲ ਚਰਚਾ ਕੀਤੀ ਗਈ ਜਿੰਨਾਂ ਵਿੱਚ ਪੰਜਾਬ ਵਿੱਚ ਹੋਏ ਹੜ੍ਹਾਂ ਨਾਲ ਝੋਨੇ ਅਤੇ ਹੋਰ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਅਤੇ ਕੌਪਰੈਟਿਵ,ਲੈਂਡਮਾਰਕ ਬੈਂਕਾਂ ਵੱਲੋਂ ਵੰਨ ਟਾਈਮ ਸੈਟਲਮਿੰਟ ਨਾ ਕਰਨ ਤੇ ਵੀ ਚਰਚਾ ਕੀਤੀ ਗਈ।
ਕਿਸਾਨ ਆਗੂਆਂ ਨੇ ਮੰਗ ਕੀਤੀ ਕੇ ਪੰਜਾਬ ਸਰਕਾਰ ਇਹਨਾਂ ਬੈਂਕਾਂ ਨੂੰ ਜਲਦ ਵੰਨ ਟਾਈਮ ਸੈਟਲਮੈਂਟ ਸਕੀਮ ਚ ਲਿਆ ਕੇ ਕਿਸਾਨਾਂ ਚੱਲ ਰਹੇ ਪੁਰਾਣੇ ਕੇਸਾਂ ਦਾ ਜਲਦ ਨਿਪਟਾਰਾ ਕਰੇ,ਅਤੇ ਆਗੂਆਂ ਨੇ ਖੇਤੀਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਜ਼ੋਰ ਪਾਕੇ ਆਖਿਆ ਕੇ ਪਰਾਲੀ ਦੇ ਮਸਲੇ ਤੇ ਕਿਸਾਨਾਂ ਤੇ ਕੀਤੇ ਪਰਚੇ ਜਲਦ ਰੱਦ ਕਰੇ ਅਤੇ ਦਿੱਲੀ ਵਾਲੇ ਮਸਲੇ ਚ ਗਿਰਫਤਾਰ ਕੀਤੇ ਕਿਸਾਨਾਂ ਨੂੰ ਜਲਦ ਤੋਂ ਜਲਦ ਰਿਹਾ ਕਰੇ ਇਸ ਮੌਕੇ ਕਿਸਾਨ ਆਗੂ ਕੇਵਲ ਸਿੰਘ ਖਹਿਰਾ,ਜੰਗਵੀਰ ਸਿੰਘ ਚੌਹਾਨ,ਬਲਵਿੰਦਰ ਸਿੰਘ ਮੱਲੀ ਨੰਗਲ, ਹਰਿੰਦਰ ਸਿੰਘ ਲੱਖੋਵਾਲ,ਬਲਵਿੰਦਰ ਸਿੰਘ ਰਾਜੂ ਔਲਖ,ਸਤਨਾਮ ਸਿੰਘ ਅਜਨਾਲਾ, ਦਵਿੰਦਰ ਸਿੰਘ ਸੰਧਵਾਂ,ਸੁੱਖ ਗਿੱਲ ਮੋਗਾ, ਪਵਿੱਤਰ ਸਿੰਘ,ਸੁਮਿੰਦਰ ਸਿੰਘ,ਪ੍ਰਿਤਪਾਲ ਸਿੰਘ ਗੁਰਾਇਆ,ਹਰਵਿੰਦਰ ਸਿੰਘ, ਤਲਵਿੰਦਰ ਸਿੰਘ ਗੱਗੋ,ਚੱਢਾ ਪ੍ਰਧਾਨ,ਰਣਬੀਰ ਸਿੰਘ ਗਰੇਵਾਲ ਹਾਜ਼ਰ ਸਨ।