Image default
About us

ਨਵੀਂ ਤਕਨੀਕ ਸਮਾਰਟ ਸੀਡਰ ਮਸ਼ੀਨ ਨਾਲ ਕਰਵਾਈ ਖੇਤ ਪ੍ਰਦਰਸ਼ਨੀ

ਨਵੀਂ ਤਕਨੀਕ ਸਮਾਰਟ ਸੀਡਰ ਮਸ਼ੀਨ ਨਾਲ ਕਰਵਾਈ ਖੇਤ ਪ੍ਰਦਰਸ਼ਨੀ

 

 

 

Advertisement

 

ਫ਼ਰੀਦਕੋਟ 9 ਨਵੰਬਰ (ਪੰਜਾਬ ਡਾਇਰੀ)- ਝੋਨੇ ਅਤੇ ਬਾਸਮਤੀ ਦੀ ਰਹਿੰਦ-ਖੂੰਹਦ ਦੀ ਸੰਭਾਲ ਸਬੰਧੀ ਚਲ ਰਹੀ ਮੁਹਿੰਮ ਤਹਿਤ ਸ੍ਰੀ ਵਿਨੀਤ ਕੁਮਾਰ, ਡਿਪਟੀ ਕਮਿਸ਼ਨਰ ਫਰੀਦਕੋਟ ਆਦੇਸ਼ਾਂ ਅਨੁਸਾਰ ਪਰਾਲੀ ਦੀ ਸੁਚੱਜੀ ਸੰਭਾਲ ਕਰਨ ਸਬੰਧੀ ਚਲ ਰਹੀ ਮੁਹਿੰਮ ਨੂੰ ਮੋਨੀਟਰ ਕਰਨ ਲਈ ਭਾਰਤ ਸਰਕਾਰ ਵਲੋਂ ਭੇਜੀ ਸੈਟਰਲ ਟੀਮ ਦੀ ਹਾਜ਼ਰੀ ਵਿੱਚ ਪਿੰਡ ਮਿਸ਼ਰੀਵਾਲਾ ਵਿਖੇ ਅਗਾਂਹਵਧੂ ਕਿਸਾਨ ਸ੍ਰੀ ਹੁਸ਼ਿਆਰ ਸਿੰਘ ਦੇ ਖੇਤ ਵਿੱਚ ਨਵੀਂ ਤਕਨੀਕ ਸਮਾਰਟ ਸੀਡਰ ਮਸ਼ੀਨ ਨਾਲ ਬਿਨ੍ਹਾ ਪਰਾਲੀ ਸਾੜੇ ਕਣਕ ਦੀ ਬਿਜਾਈ ਕਰਵਾਈ ਗਈ।

ਇਸ ਮੌਕੇ ਡਾ. ਕਰਨਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੇ ਹਾਜ਼ਿਰ ਕਿਸਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਕਿਸਾਨ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਖੇਤ ਵਿੱਚ ਅੱਗ ਲਗਾਉਣ ਦੇ ਨੁਕਸਾਨਾਂ ਬਾਰੇ ਦੱਸਦਿਆ ਖੇਤਾਂ ਵਿੱਚ ਅੱਗ ਨਾ ਲਗਾਉਣ ਬਾਰੇ ਬੇਨਤੀ ਕੀਤੀ ਅਤੇ ਇਹ ਵੀ ਦੱਸਿਆ ਕਿ ਜਿਲ੍ਹੇ ਦੀਆਂ ਸਾਰੀਆਂ ਸਹਿਕਾਰੀ ਸਭਾਵਾਂ ਵਿੱਚ ਸਬਸਿਡੀ ਤੇ ਮੁਹੱਇਆ ਕਰਵਾਈ ਖੇਤੀ ਮਸ਼ੀਨਰੀ ਵਾਲੇ ਕਿਸਾਨਾਂ ਦੀਆਂ ਸੂਚੀਆਂ ਲਗਾਈਆਂ ਗਈਆਂ ਹਨ, ਜਿਲ੍ਹੇ ਦਾ ਕੋਈ ਵੀ ਕਿਸਾਨ ਸਰਕਾਰ ਵਲੋਂ ਨਿਰਧਾਰਿਤ ਕਿਰਾਏ ਦੀਆਂ ਦਰਾਂ ਤੇ ਖੇਤੀ ਮਸ਼ੀਨਰੀ ਲੈਕੇ ਵਰਤ ਸਕਦਾ ਹੈ।

Advertisement

ਇੰਜ਼. ਹਰਚਰਨ ਸਿੰਘ ਖੇਤੀਬਾੜੀ ਇੰਜਨੀਅਰ [ਟਿਊਬਵੈਲਜ਼] ਵਲੋਂ ਨਵੀਆਂ ਵਿਕਸਿਤ ਮਸ਼ੀਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਭਾਰਤ ਸਰਕਾਰ ਵਲੋਂ ਪਹੁੰਚੇ ਟੀਮ ਮੁੱਖੀ ਇੰਜ਼. ਪੰਕਜ਼ ਸੇਠੀ ਨੇ ਦੱਸਿਆ ਕਿ ਸਮੇਂ ਸਮੇਂ ਤੇ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸੀ.ਆਰ.ਐਮ. ਸਕੀਮ ਅਧੀਨ ਦਿੱਤੀਆਂ ਮਸ਼ੀਨਾਂ ਦੀ ਕਾਰਜ਼ਕੁਸ਼ਲਤਾ ਚੈਕ ਕਰਨ ਅਤੇ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਟੀਮ ਇਥੇ ਪਹੁੰਚੀ ਹੈ, ਇਸ ਦੌਰਾਨ ਜਿਲ੍ਹੇ ਅੰਦਰ ਚਲ ਰਹੀਆਂ ਸੀ.ਆਰ.ਐਮ. ਮਸ਼ੀਨਾਂ ਦੀਆਂ ਪਰਦਰਸ਼ਨੀਆਂ ਕਰਵਾਕੇ ਮਸ਼ੀਨਾਂ ਦੀ ਕਾਰਜ਼ਕੁਸ਼ਲਤਾ ਚੈਕ ਕੀਤੀ ਜਾਵੇਗੀ। ਅਗਾਂਹਵਧੂ ਕਿਸਾਨ ਸ੍ਰੀ ਹੁਸ਼ਿਆਰ ਸਿੰਘ ਨੇ ਸਮਾਰਟ ਸੀਡਰ ਮਸ਼ੀਨ ਦੇ ਪਿਛਲੇ ਸਾਲ ਦੇ ਤਜ਼ਰਬੇ ਕਿਸਾਨਾਂ ਨਾਲ ਸਾਂਝੇ ਕੀਤੇ।

ਪ੍ਰਦਰਸ਼ਨੀ ਦੌਰਾਨ ਸ੍ਰੀ ਕਰਿਸ਼ਨ ਪੈਨਸ਼ੀਆ, ਸ਼੍ਰੀ ਦਵਿੰਦਰਪਾਲ ਸਿੰਘ ਅਤੇ ਸ੍ਰੀ ਗੁਰਬਚਨ ਸਿੰਘ, ਖੇਤੀਬਾੜੀ ਵਿਸਥਾਰ ਅਫਸਰ, ਸ੍ਰੀ ਰਣਬੀਰ ਸਿੰਘ ਅਤੇ ਸ਼੍ਰੀ ਬਲਦੇਵ ਕੁਮਾਰ, ਖੇਤੀਬਾੜੀ ਉਪ-ਨਿਰੀਖਕ ਤੋਂ ਇਲਾਵਾ ਆਸਪਾਸ ਦੇ ਪਿੰਡਾਂ ਦੇ ਕਿਸਾਨ ਹਾਜ਼ਿਰ ਸਨ।

Related posts

ਫਰੀਦਕੋਟ ਜ਼ਿਲ੍ਹੇ ‘ਚ 09 ਸਤੰਬਰ 2023 ਨੂੰ ਲੱਗੇਗੀ ਕੌਮੀ ਲੋਕ ਅਦਾਲਤ -ਜ਼ਿਲ੍ਹਾ ਤੇ ਸੈਸ਼ਨ ਜੱਜ

punjabdiary

ਕਿਸਾਨ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਦੀ ਕਿਰਾਏ ਤੇ ਵੱਧ ਤੋਂ ਵੱਧ ਵਰਤੋਂ ਕਰਨ ਨੂੰ ਪਹਿਲ ਦੇਣ- ਡਿਪਟੀ ਕਮਿਸ਼ਨਰ

punjabdiary

ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਤੋਂ ਅੱਕੇ ਪਨਬਸ ਅਤੇ ਪੀ.ਆਰ.ਟੀ.ਸੀ.ਦੇ ਕੱਚੇ ਮੁਲਾਜ਼ਮ -ਹਰਪ੍ਰੀਤ ਸੋਢੀ

punjabdiary

Leave a Comment