Image default
About us

ਪਿੰਡ ਦਾਨ ਸਿੰਘ ਵਾਲਾ ਦੇ ਡੇਰੇ ਵਿਚ ਗੁਟਕਾ ਸਾਹਿਬ ਦੀ ਬੇਅਦਬੀ, ਡੇਰਾ ਸੰਚਾਲਕ ਸਮੇਤ 2 ਗ੍ਰਿਫ਼ਤਾਰ

ਪਿੰਡ ਦਾਨ ਸਿੰਘ ਵਾਲਾ ਦੇ ਡੇਰੇ ਵਿਚ ਗੁਟਕਾ ਸਾਹਿਬ ਦੀ ਬੇਅਦਬੀ, ਡੇਰਾ ਸੰਚਾਲਕ ਸਮੇਤ 2 ਗ੍ਰਿਫ਼ਤਾਰ

 

 

 

Advertisement

 

ਬਠਿੰਡਾ, 14 ਨਵੰਬਰ (ਰੋਜਾਨਾ ਸਪੋਕਸਮੈਨ)- ਸਥਾਨਕ ਸ਼ਹਿਰ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ ‘ਚ ਡੇਰਾ ਸੰਚਾਲਕ ਸਮੇਤ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਭੜਕੇ ਲੋਕਾਂ ਨੇ ਮੁਲਜ਼ਮਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਪੁਲਿਸ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਆਰੋਪੀਆਂ ਨੂੰ ਲੋਕਾਂ ਤੋਂ ਛੁਡਵਾਇਆ। ਡੇਰੇ ਵਿਚ ਗੁਟਕਾ ਸਾਹਿਬ ਦੇ ਅੰਗ ਫਟੇ ਹੋਏ ਮਿਲੇ। ਟਰੰਕ ਵਿਚ ਗੁਟਕਾ ਸਾਹਿਬ ਦੇ ਅੰਗ ਫਟੇ ਹੋਏ ਰੱਖੇ ਸਨ।

ਜ਼ਿਕਰਯੋਗ ਹੈ ਕਿ ਦੀਵਾਲੀ ਵਾਲੇ ਦਿਨ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਇਕ ਡੇਰੇ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ 3 ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਸੀ। ਜਾਣਕਾਰੀ ਮੁਤਾਬਕ ਪਿੰਡ ਦਾਨ ਸਿੰਘ ਵਾਲਾ ਵਿਚ ਭਾਈ ਬਖਤੌਰ ਦਾਸ ਦੇ ਡੇਰੇ ਵਿਚ, ਪਿੰਡ ਦੇ ਸੰਧੂ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਕਰਵਾਏ ਜਾ ਰਹੇ ਸਨ। ਮਹੰਤ ਬਖਤੌਰ ਦਾਸ ਵਲੋਂ ਡੇਰੇ ਵਿਚ ਪਾਠ ਮੌਕੇ ਦਾਰੂ ਪੀ ਕੇ ਬੈਠਣ ਦਾ ਮਾਮਲਾ ਸਾਹਮਣੇ ਆਉਣ ‘ਤੇ ਮਾਹੌਲ ਤਣਾਅਪੂਰਨ ਬਣ ਗਿਆ। (Bathinda Beadbi News)

ਜਦੋਂ ਉਕਤ ਪਰਿਵਾਰ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਆਏ 5 ਪਿਆਰਿਆਂ ਦੀ ਹਾਜ਼ਰੀ ਵਿਚ ਡੇਰੇ ਦੀ ਤਲਾਸ਼ੀ ਲਈ ਗਈ ਤਾਂ ਡੇਰੇ ਦੇ ਕਮਰੇ ਵਿਚ ਪਏ ਇਕ ਟਰੰਕ ਵਿਚੋਂ ਫਟੇ ਹੋਏ ਗੁਟਕਾ ਸਾਹਿਬ ਮਿਲੇ, ਜਿਨ੍ਹਾਂ ਉਪਰ ਜੁੱਤੀਆਂ ਰੱਖੀਆਂ ਹੋਈਆਂ ਸਨ। 3 ਮੁਲਜ਼ਮਾਂ ਚੋਂ 2 ਕਾਬੂ, ਇੱਕ ਫ਼ਰਾਰ: ਇਸ ਉੱਤੇ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਡੇਰੇ ਦੇ ਮਹੰਤ ਬਖਤੌਰ ਦਾਸ, ਪਾਠੀ ਬਿੱਟੂ ਸਿੰਘ ਅਬਲੂ ਅਤੇ ਇੱਕ ਹੋਰ ਪਾਠੀ ਜੋ ਧੂਰੀ ਦਾ ਰਹਿਣ ਵਾਲਾ ਹੈ, ਉੱਤੇ ਗੁਟਕਾ ਸਾਹਿਬ ਦੀ ਬੇਅਦਬੀ ਸਬੰਧੀ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਨ੍ਹਾਂ ਤਿੰਨਾਂ ਮੁਲਜ਼ਮਾਂ ਚੋਂ ਦੋ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਇੱਕ ਫ਼ਰਾਰ ਹੈ।

Advertisement

Related posts

ਨਸ਼ੇ ਖਿਲਾਫ਼ ਮੁਹਿੰਮ ਨੇ ਬਣਾਏ 3 ਰਿਕਾਰਡ, ਹਜ਼ਾਰਾਂ ਬੱਚਿਆਂ ਨੇ CM ਮਾਨ ਨਾਲ ਮਿਲ ਕੀਤੀ ਅਰਦਾਸ

punjabdiary

ਅਬੋਹਰ ‘ਚ ਸੜਕ ਕਿਨਾਰੇ ਪਲਟਿਆ ਟਰੱਕ, ਸਕੂਟੀ ਸਿੱਖ ਰਹੀਆਂ ਲੜਕੀਆਂ ਨੂੰ ਬਚਾਉਣ ਦੌਰਾਨ ਹੋਇਆ ਹਾ.ਦਸਾ

punjabdiary

ਸਚਿਨ ਤੇਂਦੁਲਕਰ ਨੂੰ ਚੋਣ ਕਮਿਸ਼ਨ ਦਾ ‘ਨੈਸ਼ਨਲ ਆਈਕੋਨ’ ਨਿਯੁਕਤ ਕੀਤਾ ਗਿਆ

punjabdiary

Leave a Comment