ਬਾਬਾ ਫਰੀਦ ਪਬਲਿਕ ਸਕੂਲ ਦੇ ਐਨ.ਸੀ.ਸੀ. ਕੈਡਟਜ਼ ਨੇ ਮਾਰੀਆਂ ਮੱਲਾਂ
ਫਰੀਦਕੋਟ, 15 ਨਵੰਬਰ (ਪੰਜਾਬ ਡਾਇਰੀ)- ਪਿਛਲੇ ਦਿਨੀ ਐਨ.ਸੀ.ਸੀ.ਦਾ ਕੈਂਪ ਐਸ.ਡੀ. ਕਾਲਜ ਫਾਰ ਵੋਮੈਨ ਵਿਖੇ ਕਰਨਲ ਰਾਜਬੀਰ ਸਿੰਘ ਸ਼ਹਿਰੋਂ ਦੀ ਰਹਿਨੁਮਾਈ ਹੇਠ ਲੱਗਾ ਜਿਸ ਵਿੱਚ 10 ਸਕੂਲਾਂ ਅਤੇ 10 ਕਾਲਜਾਂ ਦੇ ਸੀਨੀਅਰ ਅਤੇ ਜੂਨੀਅਰ ਵਿੰਗ ਦੇ ਲਗਭਗ 500 ਤੋਂ ਉੱਪਰ ਵਿਦਿਆਰਥੀ ਨੇ ਭਾਗ ਲਿਆ। ਇਸ ਕੈਂਪ ਦਾ ਹਿੱਸਾ ਬਾਬਾ ਫਰੀਦ ਪਬਲਿਕ ਸਕੂਲ ਦੇ 20 ਕੈਡਿਟ ਬਣੇ। ਐਨ.ਸੀ.ਸੀ .ਦੀ ਡਰਿਲ ਸਮੇਂ 35 ਕੈਡਿਟ ਚੁਣੇ ਗਏ। ਜਿਸ ਵਿੱਚ ਬਾਬਾ ਫਰੀਦ ਸਕੂਲ ਦੇ 19 ਕੈਡਿਟ ਚੁਣੇ ਗਏ ਸਨ।
ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਚੁਣੇ ਗਏ 19 ਕੈਡਿਟਾਂ ਵਿੱਚੋਂ ਅਖੀਰਲੇ ਤਿੰਨ ਬੱਚੇ ਵੀ ਬਾਬਾ ਫਰੀਦ ਸਕੂਲ ਦੇ ਹੀ ਸਨ ਜਿਨਾਂ ਨੇ ਪਹਿਲਾਂ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਇਸ ਕੈਂਪ ਵਿੱਚ ਵੱਖ ਵੱਖ ਮੁਕਾਬਲੇ ਕਰਵਾਏ ਗਏ ।ਜਿਸ ਵਿੱਚ ਬਾਬਾ ਫਰੀਦ ਸਕੂਲ ਦੇ ਵਿਦਿਆਰਥੀਆਂ ਨੇ ਗਰੁੱਪ ਡਾਂਸ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ । ਇਸ ਵਿੱਚ ਸਭ ਤੋਂ ਵੱਧ ਅਨੁਸ਼ਾਸਨ ਵਿੱਚ ਰਹਿਣ ਵਾਲੇ ਵਿਦਿਆਰਥੀ ਵੀ ਇਸ ਅਦਾਰੇ ਦੇ ਹੀ ਸਨ ਤੇ ਸਭ ਤੋਂ ਵੱਧ ਅਨੁਸ਼ਾਸ਼ਿਤ ਰਹਿਣ ਵਿੱਚ ਵੀ ਇਹ ਵਿਦਿਆਰਥੀ ਹੀ ਮੋਹਰੀ ਰਹੇ।
ਉਹਨਾਂ ਨੇ ਦੱਸਿਆ ਕਿ ਬੀਤੇਂ ਦਿਨੀਂ ਐਨ. ਸੀ. ਸੀ. ਦੀ ਇੰਨਸਪੈਕਸ਼ਨ ਲਈ ਫ਼ਿਰੋਜਪੁਰ ਤੋਂ ਆਏ ਮਾਣਯੋਗ ਕਰਨਲ ਮਨੋਹਰ ਲਾਲ ਸ਼ਰਮਾ ਅਤੇ ਲੈਫਟੀਨੈਂਟ ਕਰਨਲ ਜੀ. ਅਰਵਿੰਦਰ ਜੀ ਨੇ ਵੀ ਸਾਰੇ ਵਿਦਿਆਰਥੀਆਂ ਦੀ ਭਰਪੂਰ ਸ਼ਲਾਘਾ ਕੀਤੀ। ਅਦਾਰੇ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ ਨੇ ਇਹਨਾਂ ਵਿਦਿਆਰਥੀਆਂ ਨੂੰ ਸਕੂਲ ਵਿੱਚ ਪਹੁੰਚਣ ਤੇ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਵਿਦਿਆਰਥੀ ਹਮੇਸ਼ਾ ਹਰ ਪੱਖ ਵਿੱਚ ਅੱਗੇ ਰਹੇ ਹਨ ਤੇ ਹਮੇਸ਼ਾ ਹੀ ਅੱਗੇ ਰਹਿਣਗੇ ਕਿਉਂਕਿ ਇਹਨਾਂ ਦੇ ਉੱਪਰ ਬਾਬਾ ਫਰੀਦ ਜੀ ਦੀ ਅਪਾਰ ਕਿਰਪਾ ਹੈ। ਉਨਾ ਕਿਹਾ ਕਿ ਸਾਨੂੰ ਬਾਬਾ ਫਰੀਦ ਜੀ ਦਾ ਓਟ ਆਸਰਾ ਲੈਂਦੇ ਹੋਏ ਹਮੇਸ਼ਾ ਅੱਗੇ ਵਧਦੇ ਰਹਿਣ ਦਾ ਹੀ ਪ੍ਰਣ ਕਰਨਾ ਚਾਹੀਦਾ ਹੈ। ਕਿਉਂਕਿ ਹਮੇਸ਼ਾ ਅਗਾਂਹਵਧੂ ਸੋਚ ਰੱਖਣ ਵਾਲੇ ਹੀ ਕਾਮਯਾਬੀ ਦੀਆਂ ਮੰਜ਼ਿਲਾਂ ਨੂੰ ਛੂਹਦੇ ਹਨ। ਇਸ ਲਈ ਸਾਨੂੰ ਹਮੇਸ਼ਾ ਅਗਾਂਹ ਵਧੂ ਅਤੇ ਆਸ਼ਾਵਾਦੀ ਸੋਚ ਰੱਖਣੀ ਚਾਹੀਦੀ ਹੈ।