ਲੁਧਿਆਣਾ ‘ਚ ਨ.ਸ਼ਿਆਂ ਨੂੰ ਲੈ ਕੇ ਸਾਈਕਲ ਰੈਲੀ: PAU ਪਹੁੰਚੇ CM Mann, ਕੁਝ ਦੇਰ ‘ਚ ਦਿਖਾਈ ਜਾਵੇਗੀ ਹਰੀ ਝੰਡੀ
ਚੰਡੀਗੜ੍ਹ, 16 ਨਵੰਬਰ (ਡੇਲੀ ਪੋਸਟ ਪੰਜਾਬੀ)- ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਅੱਜ ਲੁਧਿਆਣਾ ‘ਚ ਸਾਈਕਲ ਰੈਲੀ ਕੱਢੀ ਜਾਵੇਗੀ। ਇਹ ਰੈਲੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਤੋਂ ਸ਼ੁਰੂ ਹੋਵੇਗੀ। ਇਸ ਨੂੰ ਹਰੀ ਝੰਡੀ ਦਿਖਾਉਣ ਲਈ ਸੀਐਮ ਭਗਵੰਤ ਮਾਨ ਲੁਧਿਆਣਾ ਪਹੁੰਚ ਗਏ ਹਨ। ਉਹ ਕੁਝ ਸਮੇਂ ਬਾਅਦ ਰੈਲੀ ਨੂੰ ਹਰੀ ਝੰਡੀ ਦੇਣਗੇ। ਇਹ ਰੈਲੀ ਨਸ਼ਿਆਂ ਸਬੰਧੀ ਕੱਢੀ ਜਾਵੇਗੀ। ਇਸ ਦੇ ਲਈ 15 ਹਜ਼ਾਰ ਤੋਂ ਵੱਧ ਸਾਈਕਲਿਸਟ ਪਹੁੰਚ ਚੁੱਕੇ ਹਨ।
151 ਭਾਗੀਦਾਰਾਂ ਨੂੰ ਸਾਈਕਲ ਮਿਲਣਗੇ।ਆਯੋਜਕਾਂ ਨੇ ਦਾਅਵਾ ਕੀਤਾ ਹੈ ਕਿ ਇਹ ਹੁਣ ਤੱਕ ਦੀਆਂ ਸਾਰੀਆਂ ਸਾਈਕਲ ਰੈਲੀਆਂ ਵਿੱਚੋਂ ਸਭ ਤੋਂ ਵੱਡੀ ਰੈਲੀ ਹੋਵੇਗੀ। ਜੇਕਰ ਅੱਜ ਦੀ ਇਸ ਰੈਲੀ ਵਿੱਚ 20 ਹਜ਼ਾਰ ਸਾਈਕਲਿਸਟ ਹਿੱਸਾ ਲੈਣ ਤਾਂ ਵਿਸ਼ਵ ਰਿਕਾਰਡ ਬਣ ਸਕਦਾ ਹੈ। ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਾਈਕਲ ਰੈਲੀ ਵਿੱਚ ਚੁਣੇ ਗਏ 151 ਪ੍ਰਤੀਯੋਗੀਆਂ ਨੂੰ ਇਨਾਮ ਵਜੋਂ ਸਾਈਕਲ ਭੇਂਟ ਕੀਤੇ ਜਾਣਗੇ।