Image default
About us

ਗੁਰਪੁਰਬ ਮੌਕੇ ਸ਼ਰਧਾਲੂਆਂ ਨੂੰ ਤੋਹਫਾ, 50 ਰੁ. ਦਾ ਟਿਕਟ ਲੈਕੇ ਕਰ ਸਕਣਗੇ ਕਰਤਾਰਪੁਰ ਕਾਰੀਡੋਰ ਟਰਮੀਨਲ ਦੇ ਦਰਸ਼ਨ

ਗੁਰਪੁਰਬ ਮੌਕੇ ਸ਼ਰਧਾਲੂਆਂ ਨੂੰ ਤੋਹਫਾ, 50 ਰੁ. ਦਾ ਟਿਕਟ ਲੈਕੇ ਕਰ ਸਕਣਗੇ ਕਰਤਾਰਪੁਰ ਕਾਰੀਡੋਰ ਟਰਮੀਨਲ ਦੇ ਦਰਸ਼ਨ

 

 

 

Advertisement

ਅਮ੍ਰਿਤਸਰ, 17 ਨਵੰਬਰ (ਡੇਲੀ ਪੋਸਟ ਪੰਜਾਬੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੋਂ ਪਹਿਲਾਂ ਭਾਰਤ ਸਰਕਾਰ ਨੇ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਭਾਰਤ ਸਰਕਾਰ ਨੇ ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਬਣਾਏ ਗਏ ਕਰਤਾਰਪੁਰ ਸਾਹਿਬ ਕਾਰੀਡੋਰ ‘ਤੇ ਸਿਰਫ 50 ਰੁਪਏ ਦੀ ਟਿਕਟ ਲੈ ਕੇ ਜਾਣ ਦੀ ਸਹੂਲਤ ਦਿੱਤੀ ਹੈ। ਭਾਰਤ ਸਰਕਾਰ ਦੇ ਇਸ ਫੈਸਲੇ ਨਾਲ ਸਿੱਖ ਸੰਗਤ ਵਿਚ ਉਤਸ਼ਾਹ ਹੈ।

ਲੈਂਡ ਪੋਰਟ ਅਥਾਰਟੀ ਦੇ ਡਾਇਰੈਕਟਰ ਟਿੱਕਾ ਰਾਮ ਸ਼ਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਟਰਮੀਨ ਨੂੰ ਸਾਰੇ ਤੀਰਥ ਯਾਤਰੀਆਂ ਲਈ ਸਿਰਫ 50 ਰੁਪਏ ਦੇ ਮਾਮੂਲੀ ਟਿਕਟ ‘ਤੇ ਦਰਸ਼ਨ ਲਈ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸ਼ਰਧਾਲੂ ਸਿਰਫ 50 ਰੁਪਏ ਦਾ ਟਿਕਟ ਫੀਸ ਦੇ ਕੇ ਇਸ ਟਰਮੀਨਲ ਨਾਲ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ।

ਤੀਰਥ ਯਾਤਰੀ ਸਵੇਰੇ 11.30 ਵਜੇ ਤੋਂ ਦੁਪਹਿਰ 3.30 ਵਜੇ ਤੱਕ ਟਰਮੀਨਲ ਤੋਂ ਸਿਰਫ 50 ਰੁਪਏ ਦੀ ਫੀਸ ਦੇ ਕੇ ਦਰਸ਼ਨ ਕਰ ਸਕਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਟਰਮੀਨਲ ਲਈ ਪਾਸਪੋਰਟ ਤੇ ਵੀਜ਼ੇ ਦੀ ਜ਼ਰੂਰਤ ਹੁੰਦੀ ਸੀ, ਜਿਸ ਨੂੰ ਕਿ ਹੁਣ ਖਤਮ ਕਰ ਦਿੱਤਾ ਗਿਆ ਹੈ।

Advertisement

Related posts

ਕੈਨੇਡੀਅਨ ਲੋਕਾਂ ਨੂੰ ਵੱਡੀ ਰਾਹਤ, ਭਾਰਤ ਨੇ ਬਹਾਲ ਕੀਤੀ e-visa ਸਰਵਿਸ- ਸੂਤਰ

punjabdiary

ਨਹਿਰੀ ਪਟਵਾਰ ਯੂਨੀਅਨ ਦੇ ਆਗੂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਮਿਲੇ

punjabdiary

‘ਜੁਆਇੰਟ ਖਾਤਾ ਹੋਣ ‘ਤੇ ਦੋਵਾਂ ਦੇ ਸਾਈਨ ਜ਼ਰੂਰੀ, ਚੈੱਕ ਬਾਊਂਸ ‘ਤੇ ਨਹੀਂ ਚੱਲੇਗਾ ਕੇਸ’- ਹਾਈਕੋਰਟ ਦਾ ਫੈਸਲਾ

punjabdiary

Leave a Comment