Image default
About us

ਨੌਜ਼ਵਾਨ ਵੋਟਰਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਕੀਤਾ ਜਾਗਰੂਕ

ਨੌਜ਼ਵਾਨ ਵੋਟਰਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਕੀਤਾ ਜਾਗਰੂਕ

 

 

 

Advertisement

ਫ਼ਰੀਦਕੋਟ 18 ਨਵੰਬਰ (ਪੰਜਾਬ ਡਾਇਰੀ)- ਜਿਲ੍ਹਾ ਚੋਣ ਅਫਸਰ, ਫਰੀਦਕੋਟ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਅੱਜ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਐੱਸ.ਡੀਐੱਮ-ਕਮ- ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਕੋਟਕਪੂਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਵੀਪ ਟੀਮ ਵੱਲੋਂ ਅਕਾਲ ਸਹਾਇ ਕਾਲਜ ਆਫ ਐਜੂਕੇਸ਼ਨ, ਕੋਟਕਪੂਰਾ ਜਿਲ੍ਹਾ ਫਰੀਦਕੋਟ ਵਿਖੇ ਭਾਸ਼ਣ, ਸਲੋਗਨ ਅਤੇ ਚਾਰਟ ਮੇਕਿੰਗ ਸਵੀਪ ਗਤੀਵਿਧੀਆਂ ਕਰਵਾਈਆਂ ਗਈਆਂ।

ਇਸ ਨੌਜ਼ਵਾਨ ਵੋਟਰ ਜਾਗਰੂਕਤਾ ਪ੍ਰੋਗਰਾਮ ਤਹਿਤ ਨੌਜ਼ਵਾਨ ਵਿਦਿਆਰਥੀਆਂ ਨੂੰ ਵੋਟ ਪਾਉਣ ਦੇ ਅਧਿਕਾਰ ਦੀ ਮਹੱਤਤਾ ਅਤੇ ਵੋਟ ਬਣਾਉਣ ਦੀ ਪ੍ਰਕਿਰਿਆ ਪ੍ਰੋਗਰਾਮ ਦੇ ਅਧੀਨ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸਵੀਪ ਟੀਮ ਮੈਂਬਰ ਸ੍ਰੀ ਰਵਿੰਦਰ ਸਿੰਘ (ਸਸ ਮਾਸਟਰ) ਅਤੇ ਸ੍ਰੀ ਸੰਦੀਪ ਸਿੰਘ (ਲੈਕਚਰਾਰ) ਵਿਸ਼ੇਸ਼ ਤੌਰ ‘ਤੇ ਪਹੁੰਚੇ । ਇਸ ਮੌਕੇ ਸ਼੍ਰੀ ਰਵਿੰਦਰ ਸਿੰਘ ਅਤੇ ਸ੍ਰੀ ਸੰਦੀਪ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਵੋਟ ਪਾਉਣ ਦੇ ਅਧਿਕਾਰ ਦੀ ਮਹੱਤਤਾ ਬਾਰੇ ਦੱਸਿਆ ਗਿਆ ਅਤੇ ਨਾਲ ਹੀ ਵਿਦਿਆਰਥੀਆਂ ਦੀਆਂ ਵੋਟ ਬਣਾਉਣ ਸਬੰਧੀ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਦੱਸੇ ਗਏ। ਇਸ ਮੌਕੇ ਉਹਨਾਂ ਕਿਹਾ ਕਿ ਭਾਰਤ ਇਕ ਲੋਕਤੰਤਰਿਕ ਦੇਸ਼ ਹੈ ਅਤੇ ਹਰ ਇੱਕ ਵਿਅਕਤੀ ਨੂੰ ਵੋਟ ਪਾ ਕੇ ਆਪਣੀ ਮਨ-ਪਸੰਦ ਦੀ ਸਰਕਾਰ ਚੁਣਨ ਦਾ ਅਧਿਕਾਰ ਹੈ । ਇਸ ਲਈ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਚਾਹੀਦਾ ਹੈ ਕਿ ਉਹ ਆਪਣੀ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਜਰੂਰ ਕਰੇ।

ਇਸ ਮੌਕੇ ਬੀ.ਐੱਡ ਦੇ ਵਿਦਿਆਰਥੀਆਂ ਪਰਨੀਤ ਕੌਰ, ਦੀਪਿਕਾ, ਸਮਤਾ, ਸੰਜੂ, ਮਨਦੀਪ ਕੌਰ ਨੇ ਵੋਟ ਪਾਉਣ ਦੇ ਅਧਿਕਾਰ ਵਿਸ਼ੇ ਉੱਪਰ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ।ਇਸ ਤੋਂ ਇਲਾਵਾ ਡੀ.ਐੱਲ.ਐੱਡ ਅਤੇ ਬੀ.ਐੱਡ ਦੇ ਵਿਦਿਆਰਥੀਆਂ ਵੱਲੋਂ ਵੋਟ ਪਾਉਣ ਦੇ ਅਧਿਕਾਰ ਨੂੰ ਪੇਸ਼ ਕਰਦੇ ਅਤੇ ਸਵੀਪ ਗਤੀਵਿਧੀਆਂ ਨਾਲ ਸਬੰਧਤ ਸਲੋਗਨ ਅਤੇ ਪੋਸਟਰ ਵੀ ਬਣਾਏ ਗਏ ਜਿਨ੍ਹਾਂ ਦੀ ਹਾਜ਼ਰੀਨਾ ਵੱਲੋਂ ਭਰਭੂਰ ਸਲਾਗਾ ਕੀਤੀ ਗਈ ।
ਇਸ ਮੌਕੇ ਪ੍ਰੋ.ਹਰਪ੍ਰੀਤ ਐੱਸ., ਪ੍ਰੋ. ਸੁਖਪ੍ਰੀਤ ਕੌਰ, ਪ੍ਰੋ. ਕੁਲਵੀਰ ਕੌਰ, ਪ੍ਰੋ. ਅੰਜਨਾ ਅਤੇ ਨਿਮਰਤ ਕੌਰ ਤੋਂ ਇਲਾਵਾ ਕਾਲਜ ਦਾ ਸਮੁੱਚਾ ਸਟਾਫ ਹਾਜ਼ਰ ਸੀ

Advertisement

Related posts

ਭਗਵੰਤ ਮਾਨ ਨੇ ਯੂਨੀਫਾਰਮ ਸਿਵਲ ਕੋਡ ਦਾ ਕੀਤਾ ਵਿਰੋਧ, ਉਠਾਏ ਗੰਭੀਰ ਸਵਾਲ

punjabdiary

ਡਿਪਟੀ ਕਮਿਸ਼ਨਰ ਨੇ ਘਰ ਘਰ ਸਰਵੇ ਪ੍ਰਗਤੀ ਰਿਪੋਰਟ ਦਾ ਲਿਆ ਜਾਇਜ਼ਾ

punjabdiary

ਇਕੋ ਸਮੇਂ ਚੋਣਾਂ ਕਰਵਾਉਣ ਬਾਰੇ ਕਮੇਟੀ ਦੀ ਪਹਿਲੀ ਮੀਟਿੰਗ 23 ਸਤੰਬਰ ਨੂੰ ਹੋਵੇਗੀ: ਕੋਵਿੰਦ

punjabdiary

Leave a Comment