Image default
About us

ਗੱਠਾਂ ਬਣਾਉਣ ਉਪਰੰਤ ਬਚੀ ਪਰਾਲੀ ਨੂੰ ਅੱਗ ਲਗਾਉਣਾ ਬੇਹੱਦ ਮਾੜਾ ਵਰਤਾਰਾ- ਮੁੱਖ ਖੇਤੀਬਾੜੀ ਅਫਸਰ

ਗੱਠਾਂ ਬਣਾਉਣ ਉਪਰੰਤ ਬਚੀ ਪਰਾਲੀ ਨੂੰ ਅੱਗ ਲਗਾਉਣਾ ਬੇਹੱਦ ਮਾੜਾ ਵਰਤਾਰਾ- ਮੁੱਖ ਖੇਤੀਬਾੜੀ ਅਫਸਰ

 

 

 

Advertisement

ਫ਼ਰੀਦਕੋਟ 24 ਨਵੰਬਰ (ਪੰਜਾਬ ਡਾਇਰੀ)- ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਟੀਮ ਵੱਲੋ ਸਬਡਵੀਜਨ ਕੋਟਕਪੂਰਾ ਅਤੇ ਜੈਤੋ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਟੀਮ ਵੱਲੋ ਸਰਕਾਰੀ ਸਭਾਵਾਂ ਦੀ ਚੈਕਿੰਗ ਕੀਤੀ ਗਈ ਅਤੇ ਪਰਾਲੀ ਪ੍ਰਬੰਧਨ ਦੇ ਸਬੰਧ ਵਿੱਚ ਗੱਠਾਂ ਸਾਂਭਣ ਵਾਲੇ ਡੰਪਾਂ ਆਦਿ ਦਾ ਦੌਰਾ ਕੀਤਾ ਗਿਆ।

ਇਸ ਦੋਰਾਨ ਪਿੰਡ ਕੋਟਕਪੂਰਾ ਦਿਹਾਤੀ, ਜੈਤੋ ਦਿਹਾਤੀ, ਕੋਠੇ ਵੜਿੰਗ, ਹਰੀ ਨੌ, ਲੰਭਵਾਲੀ ਆਦਿ ਖੇਤਾਂ ਦਾ ਦੌਰਾ ਕੀਤਾ ਗਿਆ। ਪਿੰਡ ਲੰਭਵਾਲੀ ਵਿਖੇ ਸਰਫੇਸ ਸੀਡਰ ਨਾਲ ਬੀਜ਼ੀ ਕਣਕ ਦਾ ਜਾਇਜਾ ਲਿਆ ਗਿਆ ਅਤੇ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਗਾ ਰਹੇ ਸਨ, ਉਹਨਾਂ ਨੂੰ ਰੋਕਿਆ ਗਿਆ।

ਇਸ ਸਮੇਂ ਡਾ. ਕਰਨਜੀਤ ਸਿੰਘ ਗਿੱਲ ਨੇ ਕਿਹਾ ਕਿ ਜਿਆਦਾਤਰ ਕਿਸਾਨ ਪਰਾਲੀ ਦੀਆਂ ਗੱਠਾਂ ਬਣਾਉਣ ਤੋ ਬਾਅਦ ਬਚੀ ਹੋਈ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ ਜੋ ਕਿ ਬਹੁਤ ਮਾੜਾ ਵਰਤਾਰਾ ਹੈ। ਇੱਥੇ ਦੱਸਣਯੋਗ ਹੈ ਕਿ ਉਪਰੋਕਤ ਬਚੀ ਹੋਈ ਪਰਾਲੀ ਨੂੰ ਲੱਗੀ ਅੱਗ ਦੀ ਸੈਟਲਾਈਟ ਰਿਪੋਰਟ ਵੀ ਪ੍ਰਸ਼ਾਸ਼ਨ ਕੋਲ ਪਹੁੰਚ ਜਾਂਦੀ ਹੈ ਜਿਸ ਉਪਰ ਪ੍ਰਸ਼ਾਸ਼ਨ ਵੱਲੋ ਸਖਤ ਐਕਸ਼ਨ ਲਏ ਜਾ ਰਹੇ ਹਨ।

ਇਸ ਦੌਰੇ ਦੌਰਾਨ ਸੇਢਾ ਸਿੰਘ ਵਾਲਾ ਪਾਵਰ ਪਲਾਂਟ ਦਾ ਦੌਰਾ ਕੀਤਾ ਗਿਆ ਅਤੇ ਪਰਾਲੀ ਦੀ ਵੱਧ ਤੋ ਵੱਧ ਚੁਕਾਈ ਲਈ ਕਿਹਾ ਗਿਆ। ਇਸ ਟੀਮ ਵਿੱਚ ਡਾ. ਰਾਜਵਿੰਦਰ ਸਿੰਘ ਏ.ਡੀ.ਓ ਅਤੇ ਡਾ. ਖੁਸ਼ਵੰਤ ਸਿੰਘ ਗਿੱਲ ਡੀ.ਪੀ.ਡੀ. ਆਤਮਾ ਵੀ ਸ਼ਾਮਿਲ ਸਨ। ਮੁੱਖ ਖੇਤੀਬਾੜੀ ਅਫਸਰ ਵੱਲੋ ਕਿਸਾਨਾਂ ਨੂੰ ਦੱਸਿਆ ਗਿਆ ਕਿ ਜਿਹੜੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਦੀ ਲੋੜ ਹੋਵੇ ਉਹ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ।

Advertisement

Related posts

ਹੁਣ ਜੀਂਸ ਤੇ ਟੀ-ਸ਼ਰਟ ਪਾ ਕੇ ਦਫ਼ਤਰ ਨਹੀਂ ਆ ਸਕਦੇ ਮੁਲਾਜ਼ਮ, ਸਿੱਖਿਆ ਵਿਭਾਗ ਨੇ ਜਾਰੀ ਕੀਤਾ ਆਦੇਸ਼

punjabdiary

CM ਭਗਵੰਤ ਮਾਨ ਦਾ ਵੱਡਾ ਫੈਸਲਾ, PAU ਦੀ ਗਰਾਊਂਡ ‘ਚ ਹੋਵੇਗੀ 26 ਜਨਵਰੀ ਦੀ ਪਰੇਡ

punjabdiary

ਪੰਜਾਬੀ ਯੂਨੀਵਰਸਿਟੀ ਦੇ ਐਡਮਿਨ ਬਲਾਕ ਵਿਚ ਲੱਗੀ ਅੱਗ

punjabdiary

Leave a Comment