ਵਿਸ਼ਵ ਹੁਨਰ ਮੁਕਾਬਲਾ 2023—24 ਲਈ ਉਮੀਦਵਾਰਾਂ ਦੀ ਰਜਿਸਟਰੇਸ਼ਨ ਪ੍ਰਕਿਰਿਆ ਸ਼ੁਰੂ: ਵਧੀਕ ਡਿਪਟੀ ਕਮਿਸ਼ਨਰ (ਵਿਕਾਸ)
ਫ਼ਰੀਦਕੋਟ 25 ਨਵੰਬਰ (ਪੰਜਾਬ ਡਾਇਰੀ)- ਪੰਜਾਬ ਹੁਨਰ ਵਿਕਾਸ ਮਿਸ਼ਨ ਵਿਭਾਗ ਦੇ ਤਹਿਤ ਜ਼ਿਲ੍ਹਾ ਫਰੀਦਕੋਟ ਵਿਖੇ ਵਿਸ਼ਵ ਹੁਨਰ ਮੁਕਾਬਲਾ 2023—24 ਲਈ ਉਮੀਦਵਾਰਾਂ ਦੀ ਰਜਿਸਟਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਹੈ। ਇਸ ਦੀ ਜਾਣਕਾਰੀ ਦਿਦਿੰਆ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਨਿਰਭਿੰਦਰ ਸਿੰਘ ਨੇ ਕਿਹਾ ਕਿ ਫਰਾਂਸ ਵਿੱਚ ਕਰਵਾਏ ਜਾ ਰਹੇ 47ਵੇਂ ਵਿਸ਼ਵ ਹੁਨਰ ਮੁਕਾਬਲੇ 2024 ਸਬੰਧੀ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤਾਂ ਕਿ ਵੱਖ—ਵੱਖ ਪੱਧਰਾਂ ਤੇ ਸਹੀ ਉਮੀਦਵਾਰਾਂ ਦੀ ਜਾਂਚ ਕੀਤੀ ਜਾ ਸਕੇ ਅਤੇ ਉਨਾਂ ਨੂੰ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਲੋੜੀਂਦੀ ਸਿੱਖਿਆ ਦਿੱਤੀ ਜਾ ਸਕੇ।
ਉਹਨਾਂ ਦੱਸਿਆ ਕਿ ਇਹ ਮੁਕਾਬਲੇ ਚਾਰ ਪੱਧਰਾਂ ਜ਼ਿਲਾ,ਸੂਬਾ, ਖੇਤਰੀ ਅਤੇ ਰਾਸ਼ਟਰ ਪੱਧਰ ਤੇ ਆਯੋਜਿਤ ਕੀਤੇ ਜਾਣਗੇ ਅਤੇ ਇਹ ਵੀ ਕਿਹਾ ਕਿ ਰਾਸ਼ਟਰੀ ਪੱਧਰ ਤੇ ਜੇਤੂ ਫਰਾਂਸ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ। ਦਸੰਬਰ ਮਹੀਨੇ ਵਿੱਚ ਜ਼ਿਲਾ ਪੱਧਰੀ ਹੁਨਰ ਮੁਕਾਬਲੇ ਕਰਵਾਏ ਜਾਣਗੇ ਅਤੇ ਮਿਤੀਆਂ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਉਮੀਦਵਾਰਾਂ ਦਾ ਜਨਮ 1 ਜਨਵਰੀ 2002 ਨੂੰ ਜਾਂ ਇਸ ਤੋਂ ਬਾਅਦ ਹੋਣਾ ਚਾਹੀਦਾ ਹੈ। ਪਰ ਏਅਰ ਕਰਾਫਟ ਮੇਨਟੇਨਸ ਮੈਨਫੈਕਚਰਿੰਗ ਟੀਮ ਚੈਲੰਜ ਅਤੇ ਮੈਟਰੋਨਿਕਸ ਕਲਾਊਡ ਕੰਪਿਊਟਰਿੰਗ ਸਾਈਬਰ ਸੁਰੱਖਿਆ ਵਾਟਰ ਟੈਕਨੋਲਜੀ ਅਤੇ ਆਈ ਟੀ ਵਿੱਚ ਨੈਟਵਰਕ ਕੇਬਲਿੰਗ ਲਈ ਉਮੀਦਵਾਰਾਂ ਦਾ ਜਨਮ 1 ਜਨਵਰੀ 2001 ਤੋਂ ਬਾਅਦ ਦਾ ਹੋਣਾ ਚਾਹੀਦਾ ਹੈ।
ਉਹਨਾਂ ਦੱਸਿਆ ਕਿ ਇਸ ਸਬੰਧੀ ਜਿਲਾ ਫਰੀਦਕੋਟ ਦੀਆਂ ਸਾਰੀਆਂ ਆਈਟੀਆਈ,ਪੋਲੀਟੈਕਨੀਕਲ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਕਿਹਾ ਗਿਆ ਹੈ। ਉਹ ਨੌਜਵਾਨਾਂ ਨੂੰ ਇਹਨਾਂ ਮੁਕਾਬਲਿਆਂ ਬਾਰੇ ਜਾਣਕਾਰੀ ਦੇਣ ਅਤੇ ਭਾਰਤ ਡਿਜੀਟਲ ਪੋਰਟਲ ਲਿੰਕ ਬਾਰੇ ਵੱਧ ਤੋਂ ਵੱਧ ਰਜਿਸਟਰੇਸ਼ਨ ਕਰਨ ਲਈ ਕਹਿਣ ਤਾਂ ਜੋ ਵਿਸ਼ਵਪੱਧਰੀ ਹੁਨਰ ਮੁਕਾਬਲਿਆਂ ਵਿੱਚ ਉਨਾਂ ਦੇ ਹੁਨਰ ਨੂੰ ਪਹਿਚਾਣਿਆ ਜਾ ਸਕੇ ਅਤੇ ਵੱਧ ਤੋਂ ਵੱਧ ਉਮੀਦਵਾਰ ਇਸ ਦਾ ਲਾਭ ਉਠਾ ਸਕਣ।ਰਜਿਸਟਰੇਸ਼ਨ ਲਈ ਲਿੰਕ: https://www.skillindiadigital.gov.in/home ਹੈ। ਇਹ ਮੁਕਾਬਲੇ ਕੁੱਲ 61 ਟਰੇਡਾਂ ਲਈ ਕਰਵਾਏ ਜਾਣਗੇ ਉਹਨਾਂ ਦੱਸਿਆ ਕਿ ਰਜਿਸਟਰੇਸ਼ਨ ਦੀ ਆਖਰੀ ਮਿਤੀ 30 ਨਵੰਬਰ 2023 ਹੈ।