Image default
About us

ਲੋਕਪਾਲ ਫਰੀਦਕੋਟ ਨੇ ਮਗਨਰੇਗਾ ਮਜ਼ਦੂਰਾਂ ਦੀ ਹਾਜ਼ਰੀ ਚੈਕ ਕਰਦੇ ਹੋਏ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੁਣੀਆਂ

ਲੋਕਪਾਲ ਫਰੀਦਕੋਟ ਨੇ ਮਗਨਰੇਗਾ ਮਜ਼ਦੂਰਾਂ ਦੀ ਹਾਜ਼ਰੀ ਚੈਕ ਕਰਦੇ ਹੋਏ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੁਣੀਆਂ

 

 

 

Advertisement

 

ਫ਼ਰੀਦਕੋਟ 25 ਨਵੰਬਰ (ਪੰਜਾਬ ਡਾਇਰੀ)- ਲੋਕਪਾਲ ਰਣਬੀਰ ਸਿੰਘ ਬਤਾਨ ਨੇ ਪਿੰਡ ਵਿਸ਼ਨਿੰਦੀ, ਬਾਜਾਖਾਨਾ, ਪਿੰਡ ਮੱਲਾ, ਕੋਠੇ ਹਰੀਸ਼ ਸਿੰਘ ਦਾ ਦੌਰਾ ਕੀਤਾ। ਉਨ੍ਹਾਂ ਵਰਕਰਾਂ ਦੀ ਹਾਜ਼ਰੀ ਚੈਕ ਕੀਤੀ ਅਤੇ ਵਰਕਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਵੀ ਹਾਸਿਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਮਗਨਰੇਗਾ ਤਹਿਤ ਸਾਰੇ ਲੋਕਾਂ ਦੇ ਹਿੱਤਾਂ ਨੂੰ ਸੁਰੱਖਿਅਤ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਮਗਨਰੇਗਾ ਸਾਰੇ ਲੋਕਾਂ ਨੂੰ 100 ਦਿਨ ਦਾ ਕੰਮ ਯਕੀਨੀ ਬਣਾਉਂਦਾ ਹੈ। ਮਜ਼ਦੂਰਾਂ ਨੂੰ ਲੋੜ ਅਨੁਸਾਰ ਕੰਮ ਦੀ ਮੰਗ ਕਰਨੀ ਚਾਹੀਦੀ ਹੈ ਅਤੇ ਪੇਂਡੂ ਵਿਕਾਸ ਵਿੱਚ ਮਗਨਰੇਗਾ ਸਕੀਮ ਦੀ ਵੱਡੀ ਭੂਮਿਕਾ ਹੈ। ਹਰ ਕਿਸੇ ਨੂੰ ਇਮਾਨਦਾਰੀ ਨਾਲ ਕੰਮ ਕਰਕੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਕਿਸੇ ਨੂੰ ਵੀ ਕਿਸੇ ਕਿਸਮ ਦੀ ਸ਼ਿਕਾਇਤ ਜਾਂ ਸੁਝਾਅ ਲੋਕਪਾਲ ਦਫ਼ਤਰ, ਜ਼ਿਲ੍ਹਾ ਪ੍ਰੀਸ਼ਦ ਨਾਲ ਜਾਂ ਵਟਸਐਪ ਨੰਬਰ 98131-76157 ‘ਤੇ ਵੀ ਸੰਪਰਕ ਕਰ ਸਕਦੇ ਹਨ। ਇਸ ਦੌਰਾਨ ਜਸਪ੍ਰੀਤ ਗ੍ਰਾਮ ਰੋਜ਼ਗਾਰ ਸੇਵਕ ਵੀ ਹਾਜ਼ਰ ਸਨ।

Advertisement

Related posts

ਦਿਨ ਵੇਲੇ ਸਸਤੀ ਤੇ ਰਾਤ ਨੂੰ ਹੋਵੇਗੀ ਮਹਿੰਗੀ ਬਿਜਲੀ, ਸਰਕਾਰ ਚੁੱਕਣ ਜਾ ਰਹੀ ਹੈ ਇਹ ਕਦਮ

punjabdiary

ਮੁੱਢਲਾ ਸਿਹਤ ਕੇਂਦਰ ਪੰਜਗਰਾਈ ਕਲਾਂ ਵਿਖੇ ਬੇਟੀ ਦੇ ਜਨਮ ਮੌਕੇ ਵਾਤਾਵਰਣ ਨੂੰ ਸਮਰਪਤਿ ਪੌਦੇ ਲਗਾਏ

punjabdiary

ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਫਰੀਦਕੋਟ ਵਿਖੇ ਭ੍ਰਿਸ਼ਟਾਚਾਰ ਵਿਰੋਧੀ ਸੈਮੀਨਾਰ ਦਾ ਆਯੋਜਨ

punjabdiary

Leave a Comment