Image default
ਅਪਰਾਧ

World Cup Final ‘ਚ ਟੀਮ ਇੰਡੀਆ ਦੀ ਹਾਰ ਦਾ ਮਨਾਇਆ ਜਸ਼ਨ, 7 ਸਟੂਡੈਂਟ ਗ੍ਰਿਫਤਾਰ, ਚੱਲੂ UAPA ਦਾ ਕੇਸ

World Cup Final ‘ਚ ਟੀਮ ਇੰਡੀਆ ਦੀ ਹਾਰ ਦਾ ਮਨਾਇਆ ਜਸ਼ਨ, 7 ਸਟੂਡੈਂਟ ਗ੍ਰਿਫਤਾਰ, ਚੱਲੂ UAPA ਦਾ ਕੇਸ

 

 

 

Advertisement

 

ਜੰਮੂ-ਕਸ਼ਮੀਰ, 28 ਨਵੰਬਰ (ਡੇਲੀ ਪੋਸਟ ਪੰਜਾਬੀ)- ਜੰਮੂ-ਕਸ਼ਮੀਰ ਦੇ ਗੰਦਰਬਲ ਵਿੱਚ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰਲ ਸਾਇੰਸਿਜ਼ ਐਂਡ ਟੈਕਨਾਲੋਜੀ (ਸਕੂਆਸਟ) ਦੇ ਸੱਤ ਕਸ਼ਮੀਰੀ ਵਿਦਿਆਰਥੀਆਂ ਨੂੰ 19 ਨਵੰਬਰ ਨੂੰ ਵਿਸ਼ਵ ਕੱਪ ਵਿੱਚ ਆਸਟਰੇਲੀਆ ਵੱਲੋਂ ਭਾਰਤ ਨੂੰ ਹਰਾਉਣ ਤੋਂ ਬਾਅਦ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰਿਆਂ ਵਿਚਾਲੇ ਜਸ਼ਨ ਮਨਾਉਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹਿਆ ਹੈ। ਉਨ੍ਹਾਂ ਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਇੱਕ ਸਖ਼ਤ ਕਾਨੂੰਨ ਹੈ ਜੋ ਆਮ ਤੌਰ ‘ਤੇ ਅੱਤਵਾਦੀ ਮਾਮਲਿਆਂ ਵਿੱਚ ਲਾਗੂ ਹੁੰਦਾ ਹੈ।

ਰਿਪੋਰਟ ਮੁਤਾਬਕ ਇੱਕ ਗੈਰ-ਕਸ਼ਮੀਰੀ ਵਿਦਿਆਰਥੀ ਦੀ ਸ਼ਿਕਾਇਤ ਤੋਂ ਬਾਅਦ ਇੱਕ ਹੋਸਟਲ ਵਿੱਚ ਜਸ਼ਨ ਮਨਾਉਣ ਤੋਂ ਬਾਅਦ ਸੱਤਾਂ ਨੂੰ ਚੁੱਕਿਆ ਗਿਆ ਸੀ, ਗੈਰ-ਕਸ਼ਮੀਰੀ ਵਿਦਿਆਰਥੀ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਉਸ ਵੇਲੇ ਧਮਕਾਇਆ ਗਿਆ, ਜਦੋਂ ਉਸ ਨੇ ਅਤੇ ਉਸ ਵਰਗੇ ਕੁਝ ਹੋਰ ਲੋਕਾਂ ਨੇ ਉਨ੍ਹਾਂ ਦੇ ਜਸ਼ਨ ‘ਤੇ ਇਤਰਾਜ਼ ਕੀਤਾ, ਜਿਸ ‘ਚ ਪਟਾਕੇ ਅਤੇ ਹੋਰ ਆਤਿਸ਼ਬਾਜ਼ੀ ਚਲਾਏ ਗਏ ਸਨ।

ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਪਛਾਣ ਤੌਕੀਰ ਭੱਟ, ਮੋਹਸਿਨ ਫਾਰੂਕ ਵਾਨੀ, ਆਸਿਫ ਗੁਲਜ਼ਾਰ ਵਾਰ, ਉਮਰ ਨਜ਼ੀਰ ਡਾਰ, ਸਈਦ ਖਾਲਿਦ ਬੁਖਾਰੀ, ਸਮੀਰ ਰਸ਼ੀਦ ਮੀਰ ਅਤੇ ਉਬੈਦ ਅਹਿਮਦ ਵਜੋਂ ਕੀਤੀ ਹੈ। UAPA ਸਖਤ ਜ਼ਮਾਨਤ ਦੀਆਂ ਸ਼ਰਤਾਂ ਲਾਉਂਦਾ ਹੈ ਅਤੇ ਇਸ ਕਾਨੂੰਨ ਦੇ ਤਹਿਤ ਫੜੇ ਗਏ ਸ਼ੱਕੀਆਂ ਨੂੰ ਅਕਸਰ ਹੇਠਲੀਆਂ ਅਦਾਲਤਾਂ ਤੋਂ ਰਾਹਤ ਪ੍ਰਾਪਤ ਕਰਨਾ ਮੁਸ਼ਕਲ ਹੁੰਦਾ ਹੈ।

Advertisement

ਜੰਮੂ-ਕਸ਼ਮੀਰ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਯੂਏਪੀਏ ਲਗਾਉਣ ਦੇ ਸਹੀ ਆਧਾਰਾਂ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ। ਆਪਣੀ ਸ਼ਿਕਾਇਤ ਵਿਚ ਗੈਰ-ਕਸ਼ਮੀਰੀ ਵਿਦਿਆਰਥੀ ਨੇ ਦੋਸ਼ ਲਾਇਆ ਹੈ ਕਿ ਉੱਚੀ ਆਵਾਜ਼ ਵਿਚ ਜਸ਼ਨ, ‘ਜੀਵੇ ਜੀਵੇ ਪਾਕਿਸਤਾਨ (ਪਾਕਿਸਤਾਨ ਜ਼ਿੰਦਾਬਾਦ)’ ਵਰਗੇ ਨਾਅਰੇ ਅਤੇ ਧਮਕੀਆਂ ਨੇ ਉਸ ਵਿਚ ਅਤੇ ਜੰਮੂ-ਕਸ਼ਮੀਰ ਤੋਂ ਬਾਹਰੋਂ ਆਉਣ ਵਾਲੇ ਹੋਰ ਲੋਕਾਂ ਵਿਚ ਡਰ ਪੈਦਾ ਕੀਤਾ। ਸ਼ਿਕਾਇਤਕਰਤਾ ਖੇਤੀਬਾੜੀ ਯੂਨੀਵਰਸਿਟੀ ਵਿੱਚ ਵੈਟਰਨਰੀ ਸਾਇੰਸ ਅਤੇ ਪਸ਼ੂ ਪਾਲਣ ਦਾ ਕੋਰਸ ਕਰ ਰਿਹਾ ਹੈ। ਉਹ ਦੂਜੇ ਰਾਜਾਂ ਦੇ ਕੁਝ ਕੁ ਵਿਦਿਆਰਥੀਆਂ ਵਿੱਚੋਂ ਹੈ। ਜ਼ਿਆਦਾਤਰ ਜੰਮੂ-ਕਸ਼ਮੀਰ ਦੇ ਹਨ।

ਦਿਲਚਸਪ ਗੱਲ ਇਹ ਹੈ ਕਿ ਉਸ ਰਾਤ ਆਸਟ੍ਰੇਲੀਆ ਦੀ ਜਿੱਤ ਤੋਂ ਬਾਅਦ ਸ੍ਰੀਨਗਰ ਸ਼ਹਿਰ ਦੇ ਕਈ ਇਲਾਕਿਆਂ ਵਿਚ ਜਸ਼ਨ ਵੀ ਮਨਾਏ ਗਏ, ਜਿਸ ਵਿਚ ਕੁਝ ਆਤਿਸ਼ਬਾਜ਼ੀ ਦੀਆਂ ਤਸਵੀਰਾਂ ਤੁਰੰਤ ਸੋਸ਼ਲ ਮੀਡੀਆ ‘ਤੇ ਪਾਈਆਂ ਗਈਆਂ। ਸੋਮਵਾਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ‘ਤੇ ਸ਼੍ਰੀਨਗਰ ਦੇ ਇਕ ਗੁਰਦੁਆਰੇ ‘ਚ ਬੋਲਦਿਆਂ, ਜੰਮੂ-ਕਸ਼ਮੀਰ ਦੇ ਪੁਲਿਸ ਡਾਇਰੈਕਟਰ ਜਨਰਲ ਆਰ.ਆਰ. ਸਵੈਨ ਨੇ ਅੱਤਵਾਦ ਵਿਰੁੱਧ ‘ਜੰਗ’ ਜਾਰੀ ਰੱਖਣ ਦੀ ਸਹੁੰ ਖਾਧੀ ਅਤੇ ਕਿਹਾ, ‘ਇਹ ਉਦੋਂ ਤੱਕ ਖਤਮ ਨਹੀਂ ਹੋਵੇਗਾ ਜਦੋਂ ਤੱਕ ਇੱਕ ਧਿਰ ਆਪਣੀ ਹਾਰ ਸਵੀਕਾਰ ਨਹੀਂ ਕਰਦੀ।

Related posts

Breaking- Crime News – ਜਗਰਾਂਓ ਪਿੰਡ ਵਿਚ ਵਿਅਕਤੀ ਦੇ ਕੀਤੇ ਗਏ ਕਤਲ ਪਿੱਛੇ ਗੈਂਗਸਟਰ ਅਰਸ਼ ਡਾਲਾ ਦਾ ਹੱਥ, ਪੜ੍ਹੋ ਪੂਰੀ ਖਬਰ

punjabdiary

ਦਿੱਲੀ ਵਿਚ ਮਿਲੀ ਮਨਪ੍ਰੀਤ ਬਾਦਲ ਦੀ ਲੋਕੇਸ਼ਨ; ਪੰਜਾਬ ਵਿਜੀਲੈਂਸ ਦੀਆਂ ਟੀਮਾਂ ਗ੍ਰਿਫ਼ਤਾਰੀ ਲਈ ਹੋਈਆਂ ਰਵਾਨਾ

punjabdiary

ਗੈਂਗਸਟਰ ਕੁਲਦੀਪ ਜਗੀਨਾ ਦੀ ਪੇਸ਼ੀ ਦੌਰਾਨ ਗੋਲੀਆਂ ਮਾਰ ਕੇ ਹੱਤਿਆ

punjabdiary

Leave a Comment