ਫਰੀਦਕੋਟ ਦੇ ਬਰਜਿੰਦਰਾ ਕਾਲਜ ਵਿਖੇ ਚੱਲ ਰਹੀ ਆਪਦਾ ਮਿੱਤਰ ਟ੍ਰੇਨਿੰਗ ਦਾ ਅੱਜ ਸੱਤਵਾਂ ਦਿਨ ਸਮਾਪਤ
ਫਰੀਦਕੋਟ, 29 ਨਵੰਬਰ (ਪੰਜਾਬ ਡਾਇਰੀ)- ਭਾਰਤ ਸਰਕਾਰ ਐਨ.ਡੀ.ਐਮ.ਏ, ਐਸ.ਡੀ.ਐਮ.ਏ, ਡੀ.ਡੀ.ਐਮ.ਏ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਵੱਲੋਂ ਦੇਸ਼ ਭਰ ਵਿੱਚ ਕਿਸੇ ਵੀ ਕਿਸਮ ਦੀ ਕੁਦਰਤੀ ਆਫਤ ਦੌਰਾਨ ਰਾਹਤ ਪ੍ਰਦਾਨ ਕਰਨ ਲਈ ਆਪਦਾ ਮਿੱਤਰ ਯੋਜਨਾ ਸ਼ੁਰੂ ਕੀਤੀ ਗਈ ਹੈ| ਇਸੇ ਸਕੀਮ ਤਹਿਤ ਫਰੀਦਕੋਟ ਵਿਖੇ 12 ਰੋਜਾ ਸਿਖਲਾਈ ਕੈਂਪ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਐਡਮਿਨਿਸਟਰੇਸ਼ਨ ਚੰਡੀਗੜ੍ਹ ਵੱਲੋਂ ਬਰਜਿੰਦਰਾ ਕਾਲਜ ਵਿਖੇ ਆਯੋਜਿਤ ਕੀਤਾ ਗਿਆ ਹੈ।| ਇਹ ਟਰੇਨਿੰਗ ਦੇ ਦੌਰਾਨ ਵਲੰਟੀਅਰਾਂ ਨੂੰ ਆਪਦਾਵਾਂ ਨਾਲ ਨਜਿੱਠਣ ਦੀ ਪ੍ਰੈਕਟੀਕਲ ਜਾਣਕਾਰੀ ਦਿੱਤੀ ਜਾਵੇਗੀ|
ਫਰੀਦਕੋਟ ਵਿਖੇ ਚੱਲ ਰਹੀ ਇਸ ਟ੍ਰੇਨਿੰਗ ਵਿੱਚ ਲਗਭਗ 200 ਦੇ ਕਰੀਬ ਵਲੰਟੀਅਰ ਤਿਆਰ ਕੀਤੇ ਜਾਣਗੇ ਜੋ ਕਿ ਹਰੇਕ ਆਪਦਾ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਤੇ ਜਿਲ੍ਹੇ ਦੀ ਹਰੇਕ ਪੇਸ਼ ਆ ਰਹੀ ਔਂਕੜ ਨੂੰ ਦੂਰ ਕਰਨ ਵਿੱਚ ਮਦਦ ਕਰਨ।ਟ੍ਰੇਨਿੰਗ ਲੈ ਰਹੇ ਵਲੰਟੀਅਰਾਂ ਨੂੰ ਅੱਜ ਟ੍ਰੇਨਿੰਗ ਦੇ ਸੱਤਵੇਂ ਦਿਨ ਆਪਦਾ ਮਿੱਤਰ ਇੰਸਟਰਕਟਰ ਸਚਿਨ ਵੱਲੋਂ ਰੱਸੀਆਂ ਨਾਲ ਆਪਦਾ ਤੋਂ ਬਚਾਉ ਲਈ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਐਮਰਜੈਂਸੀ ਸਥਿਤੀਆਂ ਵਿੱਚ ਰੱਸੀਆਂ ਦੀ ਮਦਦ ਨਾਲ ਕਿਸੇ ਦੀ ਜਾਨ ਕਿਵੇਂ ਬਚਾ ਸਕਦੇ ਹਾਂ । ਉਨ੍ਹਾਂ ਨੇ ਬਰਜਿੰਦਰਾ ਕਾਲਜ ਫਰੀਦਕੋਟ ਦੀ ਇਮਾਰਤ ਨਾਲ ਰੱਸੀਆ ਬੰਨ ਕੇ ਵਲੰਟੀਅਰਾਂ ਨੂੰ ਇਮਾਰਤਾਂ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਦੀ ਸਿਖਲਾਈ ਦਿੱਤੀ ਕਿ ਕਿਸ ਤਰ੍ਹਾਂ ਆਪਦਾ ਦੇ ਸਮੇਂ ਤੁਸੀਂ ਕੰਮ ਕਰਨਾ ਹੈ ਇਸ ਦੇ ਵੀ ਪਰੈਕਟੀਕਲ ਕਰਵਾਏ।
ਉਹਨਾਂ ਦੱਸਿਆ ਕਿ ਅਸੀਂ ਐਮਰਜੈਂਸੀ ਸਥਿਤੀਆਂ ਵਿੱਚ ਰੱਸੀਆਂ ਦੀ ਮਦਦ ਨਾਲ ਕਿਸੇ ਦੀ ਜਾਨ ਕਿਵੇਂ ਬਚਾ ਸਕਦੇ ਹਾਂ । ਉਨ੍ਹਾਂ ਨੇ ਬਰਜਿੰਦਰਾ ਕਾਲਜ ਫਰੀਦਕੋਟ ਦੀ ਇਮਾਰਤ ਨਾਲ ਰੱਸੀਆ ਬੰਨ ਕੇ ਵਲੰਟੀਅਰਾਂ ਨੂੰ ਇਮਾਰਤਾਂ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਦੀ ਸਿਖਲਾਈ ਦਿੱਤੀ ਕਿ ਕਿਸ ਤਰ੍ਹਾਂ ਆਪਦਾ ਦੇ ਸਮੇਂ ਤੁਸੀਂ ਕੰਮ ਕਰਨਾ ਹੈ ਇਸ ਦੀ ਵੀ ਪਰੈਕਟੀਕਲ ਕਰਵਾਏ। ਇਸ ਦੇ ਨਾਲ ਹੀ ਬਰਜਿੰਦਰਾ ਕਾਲਜ ਪਰੋਫੈਸਰ ਨਰਿੰਦਰ ਸਿੰਘ ਬਰਾੜ ਨੇ ਨਸ਼ਿਆ ਦੇ ਬਾਰੇ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਅਸੀਂ ਨਸ਼ਿਆ ਤੋ ਜੂਝ ਰਹੇ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਬਚਾ ਸਕਦੇ ਹਾਂ। ਇੰਸਟਰਕਟਰ ਸ਼ੁਭਮ ਅਤੇ ਮਹਿਕਪ੍ਰੀਤ ਨੇ ਭੂਮੀ ਖਿਸਕਣ, ਯੋਗੇਸ਼ ਸ਼ਰਮਾਂ ਨੇ ਕੋਆਰਡੀਨੇਟਰ ਗੁਲਸ਼ਨ ਹੀਰਾ ਨਾਲ ਮਿਲ ਕੇ ਬਿਜਲੀ ਚਮਕਣ ਅਤੇ ਬੱਦਲਾਂ ਦੀ ਗਰਜ ਨਾਲ ਆਉਣ ਵਾਲੇ ਤੂਫ਼ਾਨਾ ਬਾਰੇ ਜਾਣਕਾਰੀ ਦਿੱਤੀ।
ਸੀਨੀਅਰ ਰੀਸਰਚਰ ਸ਼ਿਲਪਾ ਠਾਕੁਰ ਅਤੇ ਆਪਦਾ ਮਿੱਤਰ ਇੰਸਟਰਕਟਰ ਪ੍ਰੀਤੀ ਦੇਵੀ ਸ਼ਾਨੂੰ ਨੇ ਕਰਵਾਏ ਹੋਏ ਅੱਜ ਦੇ ਵਿਸ਼ਿਆਂ ਬਾਰੇ ਵਲੰਟੀਅਰਾਂ ਤੋਂ ਫੀਡਬੈਕ ਲਿਆ ਅਤੇ ਸੁਝਾਅ ਲਏ। ਸਾਰੇ ਹੀ ਵਲੰਟੀਅਰਾਂ ਨੇ ਸਾਰੀਆਂ ਹੀ ਗਤੀਵਿਧੀਆਂ ਵਿੱਚ ਵੱਧ ਚੜ ਕੇ ਹਿੱਸਾ ਲਿਆ। ਆਪਦਾ ਮਿੱਤਰ ਦੀ ਚੱਲ ਰਹੀ ਇਹ 12 ਰੋਜਾ ਟਰੇਨਿੰਗ ਪਰੋਗਰਾਮ ਵਿੱਚ ਡੀ. ਸੀ. ਆਫਿਸ ਤੋ ਸੀਨੀਅਰ ਐਸੋਸੀਏਟ ਗੁਰਦੀਪ ਕੌਰ ਵੀ ਸ਼ਾਮਿਲ ਸਨ ਜਿਨ੍ਹਾਂ ਦੇ ਯੋਗਦਾਨ ਸਦਕਾ ਇਹ ਟਰੇਨਿੰਗ ਸਫਲਤਾਪੂਰਵਕ ਦਿੱਤੀ ਜਾ ਰਹੀ ਹੈ।