Image default
About us

ਪੰਜਾਬ ‘ਚ ਮੀਂਹ ਕਾਰਨ ਡਿੱਗਿਆ ਪਾਰਾ, ਵਧੀ ਠੰਡ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ

ਪੰਜਾਬ ‘ਚ ਮੀਂਹ ਕਾਰਨ ਡਿੱਗਿਆ ਪਾਰਾ, ਵਧੀ ਠੰਡ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ

 

 

 

Advertisement

 

ਚੰਡੀਗੜ੍ਹ, 1 ਦਸੰਬਰ (ਡੇਲੀ ਪੋਸਟ ਪੰਜਾਬੀ)- ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਵੀਰਵਾਰ ਮੀਂਹ ਪਿਆ। ਇਸ ਨਾਲ ਦਿਨ ਦੇ ਤਾਪਮਾਨ ਵਿਚ 6.3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਇਸ ਨਾਲ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਸੰਘਣੀ ਧੁੰਦ ਦੇਖਣ ਨੂੰ ਮਿਲੇਗੀ। ਹਾਲਾਂਕਿ ਇਸ ਦੌਰਾਨ ਮੌਸਮ ਖੁਸ਼ਕ ਬਣਿਆ ਰਹੇਗਾ। ਰਾਤ ਦੇ ਤਾਪਮਾਨ ਵਿਚ 2 ਤੋਂ 3 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਜਾ ਸਕਦੀ ਹੈ।

ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਵੀਰਵਾਰ ਨੂੰ ਕਾਫੀ ਮੀਂਹ ਪਿਆ। ਮੀਂਹ ਨਾਲ ਸੂਬੇ ਵਿਚ ਠੰਡ ਵਧ ਗਈ ਹੈ। ਮੋਹਾਲੀ ‘ਚ 39.5, ਰੋਪੜ ‘ਚ 45.5, ਐੱਸਬੀਐੱਸਨਗਰ ‘ਚ 21.5, ਜਲੰਧਰ ‘ਚ 5.5, ਫਿਰੋਜ਼ਪੁਰ ‘ਚ 0.5, ਲੁਧਿਆਣਾ ‘ਚ 8.0 ਤੇ ਪਟਿਆਲਾ ‘ਚ 6.0 ਐੱਮਐੱਮ ਮੀਂਹ ਪਿਆ।

ਜ਼ਿਆਦਾਤਰ ਤਾਪਮਾਨ ਸਾਧਾਰਨ ਤੋਂ 2.5 ਡਿਗਰੀ ਸੈਲਸੀਅਸ ਹੇਠਾਂ ਪਹੁੰਚ ਗਿਆ ਹੈ। ਸਭ ਤੋਂ ਜ਼ਿਆਦਾ 26 ਡਿਗਰੀ ਸੈਲਸੀਅਸ ਤਾਪਮਾਨ ਲੁਧਿਆਣਾ ਦਾ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਤਾਪਮਾਨ 21, ਪਟਿਆਲਾ ਦਾ 19.6, ਬਰਨਾਲਾ ਦਾ 19.2, ਜਲੰਧਰ ਦਾ 17.9, ਫਿਰੋਜ਼ਪੁਰ ਦਾ 20.8, ਮੋਗੇ ਦਾ 19.8, ਮੋਹਾਲੀ ਦਾ 17.3 ਤੇ ਰੋਪੜ ਦਾ 15.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Advertisement

ਮੀਂਹ ਨਾਲ ਸੂਬੇ ਦੀ ਹਵਾ ਹੋ ਗਈ ਹੈ ਤੇ ਏਕਿਊਆਈ ਵਿਚ ਸੁਧਾਰ ਆਇਆ ਹੈ। ਬਠਿੰਡਾ ਦਾ AQI ਜਿਥੇ 216 ਸੀ ਵੀਰਵਾਰ ਨੂੰ 203 ਦਰਜ ਕੀਤਾ ਗਿਆ।ਇਸੇ ਤਰ੍ਹਾਂ ਜਲੰਧਰ ਦਾ 208 ਤੋਂ ਘੱਟ ਕੇ 165, ਖੰਨਾ ਦਾ 231 ਤੋਂ 110, ਮੰਡੀ ਗੋਬਿੰਦਗੜ੍ਹ ਦਾ 204 ਤੋਂ 82, ਅੰਮ੍ਰਿਤਸਰ ਦਾ 198 ਤੋਂ 167 ਤੇ ਪਟਿਆਲੇ ਦਾ 133 ਤੋਂ ਘੱਟ ਹੋ ਕੇ 153 ਤਕ ਪਹੁੰਚ ਗਿਆ।

Related posts

ਪੰਜਾਬ ‘ਚ 587 ਪਟਵਾਰ ਸਰਕਲ ਖਾਲੀ, ਡੀਸੀ ਵੱਲੋਂ ਸੇਵਾਮੁਕਤ ਪਟਵਾਰੀ ਨਿਯੁਕਤ ਕਰਨ ਦੇ ਹੁਕਮ

punjabdiary

Breaking-ਸਿਮਰਜੀਤ ਸਿੰਘ ਮਾਨ ਨੂੰ ਪੁਲਿਸ ਨੇ ਰੋਕਿਆ

punjabdiary

ਸਾਨੂੰ ਖੂਨਦਾਨ ਕਰਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ- ਸਿਮਰਨਦੀਪ ਸੰਧੂ

punjabdiary

Leave a Comment