ਭੂਚਾਲ ਨਾਲ ਹਿੱਲੀ ਧਰਤੀ, ਰਿਕਟਰ ਪੈਮਾਨੇ ‘ਤੇ 3.0 ਰਹੀ ਤੀਬਰਤਾ
Advertisement
ਹਰਿਆਣਾ, 20 ਦਸੰਬਰ (ਡੇਲੀ ਪੋਸਟ ਪੰਜਾਬੀ)- ਹਰਿਆਣਾ ‘ਚ ਭੂਚਾਲ ਦੇ ਝਟਕਿਆਂ ਕਾਰਨ ਇਕ ਵਾਰ ਫਿਰ ਧਰਤੀ ਹਿੱਲ ਗਈ। ਮੰਗਲਵਾਰ ਦੇਰ ਰਾਤ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.0 ਮਾਪੀ ਗਈ। ਰਾਸ਼ਟਰੀ ਭੂਚਾਲ ਕੇਂਦਰ (NCS) ਦੇ ਅਨੁਸਾਰ, ਇਸਦਾ ਕੇਂਦਰ ਪਾਣੀਪਤ ਹੈ।
ਪਿਛਲੇ ਇੱਕ ਮਹੀਨੇ ਵਿੱਚ ਹਰਿਆਣਾ ਵਿੱਚ ਇਹ ਦੂਜਾ ਭੂਚਾਲ ਹੈ। ਇਸ ਤੋਂ ਪਹਿਲਾਂ ਵੀ ਇੱਥੇ ਭੂਚਾਲ ਆਉਂਦੇ ਰਹੇ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਦੀ ਤੀਬਰਤਾ 3.0 ਤੋਂ 4.0 ਦਰਮਿਆਨ ਰਹੀ ਹੈ। NCS ਦੇ ਅਨੁਸਾਰ, ਪਾਣੀਪਤ ਖੇਤਰ ਵਿੱਚ ਮੰਗਲਵਾਰ-ਬੁੱਧਵਾਰ ਦੀ ਰਾਤ 12.38.07 ਨੂੰ ਭੂਚਾਲ ਆਇਆ। ਇਸ ਦਾ ਕੇਂਦਰ ਜ਼ਮੀਨ ਦੇ ਹੇਠਾਂ 5 ਕਿਲੋਮੀਟਰ ਡੂੰਘਾ ਸੀ।
Advertisement