Image default
About us

1 ਜਨਵਰੀ ਤੋਂ ਦੇਸ਼ ਦੇ 6 ਲੱਖ ਡਿਪੂ ਹੋਲਡਰ ਜਾਣਗੇ ਹੜਤਾਲ ‘ਤੇ

1 ਜਨਵਰੀ ਤੋਂ ਦੇਸ਼ ਦੇ 6 ਲੱਖ ਡਿਪੂ ਹੋਲਡਰ ਜਾਣਗੇ ਹੜਤਾਲ ‘ਤੇ

 

 

 

Advertisement

ਨਵੀਂ ਦਿੱਲੀ, 28 ਦਸੰਬਰ (ਬਾਬੂਸ਼ਾਹੀ)- ਦੇਸ਼ ਦੇ 6 ਲੱਖ ਡਿਪੂ ਹੋਲਡਰ 1 ਜਨਵਰੀ ਤੋਂ ਹੜਤਾਲ ‘ਤੇ ਜਾ ਰਹੇ ਹਨ। ਜਿਸ ਕਰਨ 82 ਕਰੋੜ ਲੋਕਾਂ ਨੂੰ ਰਾਸ਼ਨ ਡਿਪੂਆਂ ਤੋਂ ਰਾਸ਼ਨ ਦੀ ਸਪਲਾਈ ਬੰਦ ਹੋ ਜਾਵੇਗੀ। ਇਨ੍ਹਾਂ ਡਿਪੂਆਂ ‘ਚ ਪੰਜਾਬ ਦੇ 18 ਹਜ਼ਾਰ ਡਿਪੂ ਹੋਲਡਰ ਵੀ ਸ਼ਾਮਲ ਹਨ।

ਦੇਸ਼ ਦੇ ਇਨ੍ਹਾਂ ਡਿਪੂ ਹੋਲਡਰਾਂ ਦੀ ਮੰਗ ਹੈ ਕਿ ਜੇਕਰ ‘ਇੱਕ ਦੇਸ਼-ਇੱਕ ਰਾਸ਼ਨ ਕਾਰਡ’ ਹੋ ਸਕਦਾ ਹੈ ਤਾਂ ਡਿਪੂ ਹੋਲਡਰਾਂ ਨੂੰ ਦਿੱਤਾ ਜਾਣ ਵਾਲਾ ਕਮਿਸ਼ਨ ਪੂਰੇ ਦੇਸ਼ ਵਿੱਚ ਇੱਕੋ ਜਿਹਾ ਕਿਉਂ ਨਹੀਂ ਹੋ ਸਕਦਾ। ਡਿਪੂ ਹੋਲਡਰ 16 ਜਨਵਰੀ ਨੂੰ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਰੈਲੀ ਕਰਨਗੇ ਅਤੇ ਫਿਰ ਦੇਸ਼ ਭਰ ਵਿੱਚ ਬਰਾਬਰ ਕਮਿਸ਼ਨ ਦੀ ਮੰਗ ਨੂੰ ਲੈ ਕੇ ਸੰਸਦ ਦਾ ਘਿਰਾਓ ਕਰਨਗੇ।

ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰਜ਼ ਫੈਡਰੇਸ਼ਨ ਦੀ ਪੰਜਾਬ ਇਕਾਈ ਦੇ ਮੁਖੀ ਕਰਮਜੀਤ ਸਿੰਘ ਅੜੈਚਾ ਨੇ ਕਿਹਾ ਹੈ ਕਿ 1 ਜਨਵਰੀ 2024 ਤੋਂ ਦੇਸ਼ ਦੇ ਸਾਰੇ ਸੂਬਿਆਂ ਵਿੱਚ ਡਿਪੂ ਹੋਲਡਰ ਹੜਤਾਲ ‘ਤੇ ਚਲੇ ਜਾਣਗੇ। ਇਸ ਦੌਰਾਨ ਕੋਈ ਵੀ ਡਿਪੂ ਹੋਲਡਰ ਨਾ ਤਾਂ ਸਰਕਾਰ ਵੱਲੋਂ ਆਉਣ ਵਾਲਾ ਰਾਸ਼ਨ ਚੁੱਕੇਗਾ ਅਤੇ ਨਾ ਹੀ ਲੋਕਾਂ ਤੱਕ ਪਹੁੰਚਾਏਗਾ। ਉਹ ਬਾਇਓਮੈਟ੍ਰਿਕ ਮਸ਼ੀਨਾਂ ਨੂੰ ਬੰਦ ਕਰਕੇ ਆਪਣਾ ਗੁੱਸਾ ਜ਼ਾਹਰ ਕਰੇਗਾ।

ਕਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਕੁੱਲ 18 ਹਜ਼ਾਰ ਰਾਸ਼ਨ ਡਿਪੂ ਹੋਲਡਰ ਹਨ, ਜੋ ਇਸ ਹੜਤਾਲ ਦੇ ਸਮਰਥਨ ਵਿੱਚ ਹਨ।

Advertisement

ਇਹ ਹਨ ਮੁੱਖ ਮੰਗਾਂ….
– ਦੇਸ਼ ਭਰ ਵਿੱਚ ਡਿਪੂ ਹੋਲਡਰਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਇੱਕ ਸਮਾਨ ਕਮਿਸ਼ਨ ਦਿੱਤਾ ਜਾਵੇ
– ਡਿਪੂ ਹੋਲਡਰਾਂ ਲਈ 50 ਲੱਖ ਰੁਪਏ ਤੱਕ ਦੀ ਬੀਮਾ ਯੋਜਨਾ ਸ਼ੁਰੂ ਕੀਤੀ ਜਾਵੇ
– ਪੂਰੇ ਦੇਸ਼ ਵਿੱਚ 2 ਰੁਪਏ ਪ੍ਰਤੀ ਕਿਲੋ ਕਣਕ ਅਤੇ 3 ਰੁਪਏ ਪ੍ਰਤੀ ਕਿਲੋ ਚੌਲਾਂ ਦਾ ਕੋਟਾ ਬਹਾਲ ਕੀਤਾ ਜਾਵੇ
– ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਡਿਪੂ ਹੋਲਡਰਾਂ ਨੂੰ ਦਿੱਤਾ ਗਿਆ ਕਮਿਸ਼ਨ ਤੁਰੰਤ ਜਾਰੀ ਕੀਤਾ ਜਾਵੇ

Related posts

ਹਰਜੋਤ ਬੈਂਸ ਨੇ ਬੇਲਾ ਰਾਮਗੜ੍ਹ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਦਿੱਤੀਆ ਹਦਾਇਤਾਂ

punjabdiary

ਭਾਰਤ ਦਾ ਵੱਡਾ ਫੈਸਲਾ, ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਕੀਤੀਆਂ ਮੁਅੱਤਲ

punjabdiary

CM ਮਾਨ ਦਾ ਕੈਪਟਨ ‘ਤੇ ਪਲਟਵਾਰ, ਬੋਲੇ- ‘ਪੁੱਤਰ ਰਣਇੰਦਰ ਨੂੰ ਪੁੱਛੋ, ਅੰਸਾਰੀ ਨਾਲ ਕੀ ਰਿਸ਼ਤਾ’

punjabdiary

Leave a Comment