ਚੇਅਰਮੈਨ ਢਿੱਲਵਾਂ ਨੇ ਪਿੰਡ ਢਿੱਲਵਾਂ ਕਲਾਂ ਦੀ ਸੁਸਾਇਟੀ ਦੀ ਨਵੀਂ ਇਮਾਰਤ ਦਾ ਰੱਖਿਆ ਨੀਂਹ ਪੱਥਰ
ਫ਼ਰੀਦਕੋਟ, 4 ਜਨਵਰੀ (ਪੰਜਾਬ ਡਾਇਰੀ)- ਚੇਅਰਮੈਨ ਪਲਾਨਿੰਗ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ ਨੇ ਪਿੰਡ ਢਿੱਲਵਾਂ ਕਲਾਂ ਦੀ ਸੁਸਾਇਟੀ ਦੀ ਨਵੀ ਇਮਾਰਤ ਦਾ ਅੱਜ ਨੀਂਹ ਪੱਥਰ ਰੱਖਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੋਆਪਰੇਟਿਵ ਸੁਸਾਇਟੀ ਦੇ ਮੈਂਬਰਾਂ ਦੀ ਮਿਹਨਤ ਸਦਕਾ ਪਿਛਲੇ 11 ਸਾਲ ਬਾਅਦ ਸਰਬਸੰਮਤੀ ਨਾਲ ਕਮੇਟੀ ਬਣਾ ਕੇ ਸੁਸਾਇਟੀ ਦੇ ਨਾਲ ਜੁੜੇ ਸਾਰੇ ਕੰਮਾਂ ਨੂੰ ਇਮਾਨਦਾਰੀ ਦੇ ਨਾਲ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸੁਸਾਇਟੀ ਦੀ ਇਮਾਰਤ ਤੇ ਇੱਕ ਇੱਕ ਪੈਸੇ ਦੀ ਸੁਚੱਜੇ ਢੰਗ ਨਾਲ ਯੋਗ ਤੇ ਆਧੁਨਿਕ ਤਰੀਕੇ ਨਾਲ ਵਰਤੋਂ ਕੀਤੀ ਜਾਵੇਗੀ ਤੇ ਸਮਾਂ ਸੀਮਾ ਵਿੱਚ ਰਹਿੰਦੇ ਹੋਏ ਇਸ ਇਮਾਰਤ ਨੂੰ ਪਿੰਡ ਵਾਸੀਆਂ ਨੂੰ ਸਪੁਰਦ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੜੀ ਤਨਦੇਹੀ ਅਤੇ ਇਮਾਨਦਾਰੀ ਦੇ ਨਾਲ ਕੰਮ ਕਰਕੇ ਲੋਕਾਂ ਨੂੰ ਅਜਿਹੀਆਂ ਸਹੂਲਤਾਂ ਦੇਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ। ਉਹਨਾਂ ਇਹ ਵੀ ਦੱਸਿਆ ਕਿ ਹਰ ਇਮਾਰਤ ਦੀ ਉਸਾਰੀ ਲਈ ਵਰਤੇ ਗਏ ਇਕੱਲੇ-ਇਕੱਲੇ ਪੈਸੇ ਦਾ ਹਿਸਾਬ ਰੱਖਿਆ ਜਾ ਰਿਹਾ ਹੈ।
ਇਸ ਮੌਕੇ ਸੁਸਾਇਟੀ ਪ੍ਰਧਾਨ ਗਰਜਿੰਦਰ ਸਿੰਘ ਢਿੱਲੋ ਅਤੇ ਇਸ ਮੌਕੇ ਖੁਸ਼ਵੀਤ ਭਲੂਰੀਆ, ਗੋਪੀ ਗਿੱਲ, ਰਾਜਵਿੰਦਰ ਢਿੱਲੋ, ਪ੍ਰਭ ਢਿੱਲੋ , ਸੁਖਦੀਪ ਢਿੱਲੋ,ਜਗਦੀਪ ਬੁੱਟਰ,ਮਨਪ੍ਰੀਤ ਗਿੱਲ, ਜੀਤ ਧਾਲੀਵਾਲ, ਹਰਜੀਤ ਫੌਜੀ ਆਦਿ ਹਾਜਰ ਸਨ।