Image default
About us

ਮੁੱਖ ਮੰਤਰੀ ਨੇ ਕੌਮਾਂਤਰੀ ਸ਼ੂਟਰ ਸਿਫ਼ਤ ਕੌਰ ਸਮਰਾ ਨੂੰ 1 ਕਰੋੜ 75 ਲੱਖ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ

ਮੁੱਖ ਮੰਤਰੀ ਨੇ ਕੌਮਾਂਤਰੀ ਸ਼ੂਟਰ ਸਿਫ਼ਤ ਕੌਰ ਸਮਰਾ ਨੂੰ 1 ਕਰੋੜ 75 ਲੱਖ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ

 

 

 

Advertisement

ਫ਼ਰੀਦਕੋਟ, 18 ਜਨਵਰੀ (ਬਾਬੂਸ਼ਾਹੀ)- ਫ਼ਰੀਦਕੋਟ ਦੀ ਗੋਲਡਨ ਗਰਲ, ਸਿਫ਼ਤ ਕੌਰ ਸਮਰਾ ਵੱਲੋਂ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਰਾਈਫ਼ਲ ਸ਼ੂਟਿੰਗ ’ਚ ਲਗਤਾਰ ਦੇਸ਼ ਲਈ 50 ਤੋਂ ਵੱਧ ਤਗਮੇ ਜਿੱਤ ਕੇ ਨਵੇਂ ਇਤਿਹਾਸ ਦੀ ਸਿਰਜਣਾ ਕੀਤੀ ਗਈ। ਬੀਤੇ ਸਮੇਂ ਦੌਰਾਨ ਚੀਨ ਵਿਖੇ ਹੋਈ ਉਲੰਪਿਕ ’ਚ ਵਿਅਕਤੀ ਰੂਪ ’ਚ ਸੋਨ ਤਗਮਾ ਅਤੇ ਟੀਮ ਲਈ ਚਾਂਦੀ ਦਾ ਮੈਡਲ ਜਿੱਤਣ ਬਦਲੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਲੋਂ ਚੰਡੀਗੜ ਸੈਕਟਰ 35 ਦੇ ਪੰਜਾਬ ਮਿਊਂਸਪਲ ਭਵਨ ਵਿਖੇ ਕੀਤੇ ਸਮਾਗਮ ’ਚ ਫ਼ਰੀਦਕੋਟ ਦੀ ਸ਼ੂਟਰ ਬੇਟੀ ਸਿਫ਼ਤ ਕੌਰ ਸਮਰਾ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ 75 ਲੱਖ ਦਾ ਚੈੱਕ ਭੇਟ ਕਰਕੇ ਸਨਮਾਨਿਤ ਕੀਤਾ । ਇਸ ਮੌਕੇ ਉਨ੍ਹਾਂ ਭਵਿੱਖ ’ਚ ਹੋਰ ਸ਼ਾਨਦਾਰ ਪ੍ਰਦਰਸ਼ਨ ਲਈ ਬੇਟੀ ਸਿਫ਼ਤ ਕੌਰ ਸਮਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਸਪੈਸ਼ਲ ਮੁੱਖ ਸਕੱਤਰ ਖੇਡ ਵਿਭਾਗ ਪੰਜਾਬ ਸਰਵਜੀਤ ਸਿੰਘ, ਵਿਸ਼ੇਸ਼ ਸਕੱਤਰ ਖੇਡ ਵਿਭਾਗ ਪੰਜਾਬ ਆਨੰਦ ਕੁਮਾਰ, ਡਾਇਰੈਕਟਰ ਯੁਵਕ ਸੇਵਾਵਾਂ ਤੇ ਖੇਡ ਵਿਭਾਗ ਪੰਜਾਬ ਹਰਪ੍ਰੀਤ ਸਿੰਘ ਸੂਦਨ ਹਾਜ਼ਰ ਸਨ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਲੋਕ ਸੰਪਰਕ ਅਫ਼ਸਰ/ਪ੍ਰਸਿੱਧ ਖੇਡ ਲੇਖਕ ਨਵਦੀਪ ਸਿੰਘ ਗਿੱਲ ਨੇ ਕੀਤਾ। ਇਸ ਸਬੰਧੀ ਬੇਟੀ ਸਿਫ਼ਤ ਕੌਰ ਸਮਰਾ ਨਾਲ ਗੱਲ ਕਰਨ ਤੇ ਉਨ੍ਹਾਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ ’ਚ ਦੇਸ਼ ਲਈ ਹੋਰ ਪ੍ਰਾਪਤੀਆਂ ਵਾਸਤੇ ਵਧੇਰੇ ਸੁਹਿਦਰਤਾ ਨਾਲ ਸਖ਼ਤ ਮਿਹਨਤ ਕਰੇਗੀ।

ਕੌਮਾਂਤਰੀ ਸ਼ੂਟਰ ਬੇਟੀ ਸਿਫ਼ਤ ਕੌਰ ਸਮਰਾ ਨੂੰ ਪੰਜਾਬ ਸਰਕਾਰ ਵੱਲੋਂ ਇਹ ਵੱਡਾ ਸਨਮਾਨ ਮਿਲਣ ਤੇ ਉਸ ਨੂੰ, ਉਨ੍ਹਾਂ ਦੇ ਪਿਤਾ ਪਵਨਦੀਪ ਸਿੰਘ ਬੰਪੀ ਸਮਰਾ, ਮਾਤਾ ਰਮਣੀਕ ਕੌਰ ਸਮਰਾ ਨੂੰ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਹਲਕਾ ਫ਼ਰੀਦਕੋਟ ਗੁਰਦਿੱਤ ਸਿੰਘ ਸੇਖੋਂ, ਵਿਧਾਇਕ ਹਲਕਾ ਜੈਤੋ ਅਮਲੋਕ ਸਿੰਘ, ਚੇਅਰਮੈਨ ਜ਼ਿਲਾ ਯੋਜਨਾ ਬੋਰਡ ਫ਼ਰੀਦਕੋਟ ਸੁਖਜੀਤ ਸਿੰਘ ਢਿੱਲਵਾਂ, ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਗੁਰਤੇਜ ਸਿੰਘ ਖੋਸਾ, ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਅਮਨਦੀਪ ਸਿੰਘ ਬਾਬਾ, ਜ਼ਿਲਾ ਪ੍ਰਧਾਨ ਆਮ ਆਦਮੀ ਪਾਰਟੀ (ਯੂਥ) ਫ਼ਰੀਦਕੋਟ ਸੁਖਵੰਤ ਸਿੰਘ ਪੱਕਾ, ਵਿਪਨ ਲਾਂਬਾ, ਰਵੀ ਬੁਗਰਾ, ਨਾਇਬ ਸਿੰਘ ਪੁਰਬਾ, ਚਰਨਜੀਤ ਸਿੰਘ ਅਰਾਈਆਂਵਾਲਾ, ਸੇਵਾ ਮੁਕਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਜਗਜੀਤ ਸਿੰਘ ਚਾਹਲ, ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ, ਪੀ.ਆਰ.ਓ.ਜਸਬੀਰ ਸਿੰਘ ਜੱਸੀ, ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਰਵਿੰਦ ਛਾਬੜਾ, ਸਕੱਤਰ ਮਨਪ੍ਰੀਤ ਸਿੰਘ ਬਰਾੜ, ਰੋਟਰੀ ਆਗੂ ਨਵੀਸ਼ ਛਾਬੜਾ, ਨੈਸ਼ਨਲ ਯੂਥ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਡਾ.ਸੰਜੀਵ ਸੇਠੀ, ਕਿ੍ਰਸ਼ਨਾਂਵੰਤੀ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਪ੍ਰਧਾਨ ਪਿ੍ਰੰਸੀਪਲ ਸੁਰੇਸ਼ ਅਰੋੜਾ, ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਲੈਕਚਰਾਰ ਹਰਜੀਤ ਸਿੰਘ, ਸਕੱਤਰ ਬਿਕਰਮਜੀਤ ਸਿੰਘ ਢਿੱਲੋ, ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਪ੍ਰਧਾਨ ਪਿ੍ਰੰਸੀਪਲ ਡਾ.ਐਸ.ਐਸ.ਬਰਾੜ, ਨਿਸ਼ਕਾਮ ਸੇਵਾ ਸੰਮਤੀ ਫ਼ਰੀਦਕੋਟ ਦੇ ਪ੍ਰਧਾਨ ਐਡਵੋਕੇਟ ਗੌਤਮ ਬਾਂਸਲ, ਆਗੂ ਗੁਰਵਿੰਦਰ ਸਿੰਘ ਧਿੰਗੜਾ ਸਟੇਟ ਐਵਾਰਡੀ, ਲਾਇਨਜ਼ ਕਲੱਬਾਂ ਪੰਜਾਬ ਦੇ ਮੁੱਖ ਸਕੱਤਰ ਰਜਨੀਸ਼ ਗਰਵੋਰ, ਸਹਾਰਾ ਕਲੱਬ ਫ਼ਰੀਦਕੋਟ ਦੇ ਚੇਅਰਮੈਨ ਪ੍ਰਵੀਨ ਕਾਲਾ, ਪ੍ਰਧਾਨ ਅਸ਼ੋਕ ਭਟਨਾਗਰ, ਯੂਥ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਜਸਵਿੰਦਰਪਾਲ ਸਿੰਘ ਮਿੰਟੂ, ਭਾਈ ਘਨੱਈਆ ਕਲੱਬ ਦੇ ਸਰਪ੍ਰਸਤ ਗੁਰਿੰਦਰ ਸਿੰਘ ਗੋਰਾ, ਸਮਾਜ ਸੇਵੀ ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ, ਲਾਇਨ ਆਗੂ ਗੁਰਮੇਲ ਸਿੰਘ ਜੱਸਲ, ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਆਗੂ ਦਰਸ਼ਨ ਲਾਲ ਚੁੱਘ ਨੇ ਵਧਾਈ ਦਿੱਤੀ ਹੈ।

Related posts

Breaking- ਅੱਜ ਰੱਖੜੀ ਵਾਲੇ ਦਿਨ ਨਸ਼ੇ ਦੇ ਨਾਲ ਇਕ ਨੌਜਵਾਨ ਦੀ ਹੋਈ ਮੌਤ

punjabdiary

Breaking- ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਲਈ ਅਰਜ਼ੀਆਂ ਲੈਣ ਦੀ ਅੰਤਿਮ ਤਾਰੀਖ ਵਿੱਚ ਵਾਧਾ

punjabdiary

31 ਮਈ ਤੱਕ ਛੱਡ ਦਿਓ ਸਰਕਾਰੀ ਜ਼ਮੀਨਾਂ ਤੋਂ ਕਬਜ਼ੇ ਨਹੀਂ ਤਾਂ… ਭਗਵੰਤ ਮਾਨ ਨੇ ਦਿੱਤੀ ਰਸੂਖਦਾਰਾਂ ਨੂੰ ਚੇਤਾਵਨੀ

punjabdiary

Leave a Comment