Image default
About us

ਸਿਆਸਤ ’ਚ ਕਿਸਮਤ ਅਜ਼ਮਾਉਣ ਜਾ ਰਹੇ CM ਭਗਵੰਤ ਮਾਨ ਦੇ ‘ਜਿਗਰੀ ਦੋਸਤ’ ਕਰਮਜੀਤ ਅਨਮੋਲ

ਸਿਆਸਤ ’ਚ ਕਿਸਮਤ ਅਜ਼ਮਾਉਣ ਜਾ ਰਹੇ CM ਭਗਵੰਤ ਮਾਨ ਦੇ ‘ਜਿਗਰੀ ਦੋਸਤ’ ਕਰਮਜੀਤ ਅਨਮੋਲ

 

-ਫਰੀਦਕੋਟ ਲੋਕ ਸਭਾ ਸੀਟ ਤੋਂ ਮਿਲੀ ਟਿਕਟ
ਚੰਡੀਗੜ੍ਹ, 14 ਮਾਰਚ (ਰੋਜਾਨਾ ਸਪੋਕਸਮੈਨ)- ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਨੇ 13 ਲੋਕ ਸਭਾ ਸੀਟਾਂ ਲਈ 8 ਉਮੀਦਵਾਰਾਂ ਦਾ ਐਲਾਨ ਕਰ ਦਿਤਾ ਹੈ। ਇਸ ਦੌਰਾਨ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਟਿਕਟ ਦਿਤੀ ਗਈ ਹੈ। ਕਰਮਜੀਤ ਅਨਮੋਲ ਇਕ ਪੰਜਾਬੀ ਅਭਿਨੇਤਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ।

ਪਹਿਲਾਂ ਚਰਚਾ ਸੀ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਪੁਰਾਣੀ ਲੋਕ ਸਭਾ ਸੀਟ ਸੰਗਰੂਰ ਤੋਂ ਉਮੀਦਵਾਰ ਬਣਾਇਆ ਜਾਵੇਗਾ। ਅਜਿਹਾ ਇਸ ਲਈ ਕਿਉਂਕਿ ਇਹ ਸੀਟ ‘ਆਪ’ ਲਈ ਸੁਰੱਖਿਅਤ ਮੰਨੀ ਜਾਂਦੀ ਹੈ। ਹਾਲਾਂਕਿ ਉਨ੍ਹਾਂ ਨੂੰ ਫਰੀਦਕੋਟ ਤੋਂ ਟਿਕਟ ਦਿਤੀ ਗਈ ਹੈ।

Advertisement

ਜ਼ਿਕਰਯੋਗ ਹੈ ਕਿ ਕਰਮਜੀਤ ਅਨਮੋਲ ਪੰਜਾਬੀ ਇੰਡਸਟਰੀ ਦੇ ਬਹੁ-ਪ੍ਰਤਿਭਾਸ਼ਾਲੀ ਸਟਾਰ ਹਨ। ਉਹ ਕਮੇਡੀ ਅਦਾਕਾਰਾ ਹੋਣ ਤੋਂ ਇਲਾਵਾ ਕਈ ਫ਼ਿਲਮ ‘ਚ ਅਪਣੀ ਸੰਜੀਦਾ ਅਦਾਕਾਰੀ ਦੇ ਨਾਲ ਲੋਕਾਂ ਦੀ ਅੱਖਾਂ ਵੀ ਨਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਹੁਤ ਵਧੀਆ ਗਾਇਕ ਵੀ ਹਨ । ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸਿੰਗਲ ਟਰੈਕ ਵੀ ਦੇ ਚੁੱਕੇ ਹਨ। ਇਸ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਹਨ।

Related posts

Breaking- ਪੰਜਾਬ ਦੇ ਪਾਣੀਆਂ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ ਕਨਵੈਨਸ਼ਨ

punjabdiary

ਗੁਰੂ ਘਰਾਂ ‘ਚ ਜਹਾਜ਼ ਖਿਡੌਣੇ ਚੜ੍ਹਾਉਣ ‘ਤੇ ਲੱਗੀ ਪਾਬੰਦੀ! ਸ਼੍ਰੋਮਣੀ ਕਮੇਟੀ ਨੇ ਲਿਆ ਵੱਡਾ ਫੈਸਲਾ

punjabdiary

ਆਯੂਸ਼ਮਾਨ ਕਾਰਡ ਬਣਾਉਣ ਤੇ ਨਗਦ ਇਨਾਮ ਜਿੱਤਣ ਦੀ ਯੋਜਨਾ ਅਧੀਨ ਅਪਲਾਈ ਕਰਨ ਦੀ ਆਖਰੀ ਮਿਤੀ ਵਿੱਚ ਵਾਧਾ

punjabdiary

Leave a Comment