Image default
About us

ਪੰਜਾਬ ’ਚ ਮੌਸਮ ਨੂੰ ਲੈ ਕੇ ਵਿਭਾਗ ਦਾ ਤਾਜ਼ਾ ਅਲਰਟ, ਇਨ੍ਹਾਂ ਇਲਾਕਿਆਂ ’ਚ ਆਵੇਗਾ ਮੀਂਹ ਤੇ ਤੂਫ਼ਾਨ

ਪੰਜਾਬ ’ਚ ਮੌਸਮ ਨੂੰ ਲੈ ਕੇ ਵਿਭਾਗ ਦਾ ਤਾਜ਼ਾ ਅਲਰਟ, ਇਨ੍ਹਾਂ ਇਲਾਕਿਆਂ ’ਚ ਆਵੇਗਾ ਮੀਂਹ ਤੇ ਤੂਫ਼ਾਨ

 

 

ਨਵੀਂ ਦਿੱਲੀ, 2 ਅਪ੍ਰੈਲ (ਜਗਬਾਣੀ)-  ਉੱਤਰ ਭਾਰਤ ’ਚ ਇਨ੍ਹੀਂ ਦਿਨੀਂ ਗਰਮੀ ਲਗਾਤਾਰ ਵੱਧ ਰਹੀ ਹੈ। ਕਈ ਸੂਬਿਆਂ ’ਚ ਤਾਪਮਾਨ 40 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਗਿਆ ਹੈ। ਇਸ ਦੌਰਾਨ ਭਾਰਤੀ ਮੌਸਮ ਵਿਭਾਗ (ਆਈ. ਐੱਮ. ਡੀ.) ਨੇ 5 ਅਪ੍ਰੈਲ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਰਗੇ ਕਈ ਸੂਬਿਆਂ ’ਚ ਮੀਂਹ ਤੇ ਬਿਜਲੀ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।

Advertisement

ਮੌਸਮ ਵਿਭਾਗ ਨੇ ਇਸ ਦੌਰਾਨ ਮੱਧ ਪ੍ਰਦੇਸ਼, ਉੜੀਸਾ, ਕਰਨਾਟਕ ਤੇ ਮਹਾਰਾਸ਼ਟਰ ਵਰਗੇ ਕਈ ਹੋਰ ਸੂਬਿਆਂ ’ਚ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ 3 ਤੋਂ 6 ਅਪ੍ਰੈਲ ਤੱਕ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ, ਬਾਲਟਿਸਤਾਨ, ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ’ਚ ਕਈ ਥਾਵਾਂ ’ਤੇ ਮੀਂਹ ਜਾਂ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ।

5 ਅਪ੍ਰੈਲ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਆਈ. ਐੱਮ. ਡੀ. ਅਨੁਸਾਰ ਅਰੁਣਾਚਲ ਪ੍ਰਦੇਸ਼ ’ਚ 1 ਤੋਂ 4 ਅਪ੍ਰੈਲ ਦੇ ਵਿਚਕਾਰ ਵਿਆਪਕ ਮੀਂਹ ਜਾਂ ਬਰਫ਼ਬਾਰੀ, ਤੂਫ਼ਾਨ ਤੇ ਬਿਜਲੀ ਦੀ ਸੰਭਾਵਨਾ ਹੈ। ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ ਤੇ ਸਿੱਕਮ ’ਚ ਵੀ 1 ਤੋਂ 4 ਅਪ੍ਰੈਲ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ ਹੈ।

Related posts

ਬਾਬਾ ਫ਼ਰੀਦ ਆਗਮਨ-ਪੁਰਬ ਦੇ ਆਗਾਜ਼ ਮੌਕੇ ਬਾਬਾ ਫ਼ਰੀਦ ਜੀ ਦੇ 850 ਸਾਲਾ ਜਨਮ-ਦਿਵਸ ਬੈਚ ਕੀਤੇ ਜਾਰੀ

punjabdiary

ਸਰਕਾਰੀ ਸਕੂਲਾਂ ਲਈ ਸਿੱਖਿਆ ਮੰਤਰੀ ਬੈਂਸ ਦਾ ਵੱਡਾ ਐਲਾਨ, ਬੱਚਿਆਂ ਦੀ ਆਨਲਾਈਨ ਹਾਜ਼ਰੀ ਹੋਵੇਗੀ ਸ਼ੁਰੂ

punjabdiary

ਨਵੀਂ ਤਕਨੀਕ ਸਮਾਰਟ ਸੀਡਰ ਮਸ਼ੀਨ ਨਾਲ ਕਰਵਾਈ ਖੇਤ ਪ੍ਰਦਰਸ਼ਨੀ

punjabdiary

Leave a Comment