Google Pay ‘ਤੇ ਟਰਾਂਜ਼ੈਕਸ਼ਨ ਹਿਸਟਰੀ ਕਰਨਾ ਚਾਹੁੰਦੇ ਓ ਡਿਲੀਟ? ਇਨ੍ਹਾਂ ਸਟੈਪਸ ਨਾਲ ਮਿੰਟਾਂ ‘ਚ ਹੋਵੇਗਾ ਕੰਮ
ਨਵੀਂ ਦਿੱਲੀ, 9 ਅਪ੍ਰੈਲ (ਡੇਲੀ ਪੋਸਟ ਪੰਜਾਬੀ)- ਅੱਜਕੱਲ੍ਹ ਜ਼ਿਆਦਾਤਰ ਲੋਕ ਪੈਸੇ ਦੇ ਲੈਣ-ਦੇਣ ਲਈ ਆਨਲਾਈਨ ਟ੍ਰਾਂਜੈਕਸ਼ਨ ਪਲੇਟਫਾਰਮ ਦੀ ਵਰਤੋਂ ਕਰਦੇ ਹਨ। ਖਰੀਦਦਾਰੀ ਹੋਵੇ, ਫ਼ੋਨ ਰੀਚਾਰਜ ਕਰਨਾ ਹੋਵੇ, ਬਿੱਲਾਂ ਦਾ ਭੁਗਤਾਨ ਕਰਨਾ ਹੋਵੇ ਅਤੇ ਇੱਥੋਂ ਤੱਕ ਕਿ ਛੋਟੀਆਂ-ਛੋਟੀਆਂ ਅਦਾਇਗੀਆਂ ਵੀ ਆਨਲਾਈਨ ਕੀਤੀਆਂ ਜਾਂਦੀਆਂ ਹਨ। Google Pay ਪ੍ਰਸਿੱਧ ਟ੍ਰਾਂਜੈਕਸ਼ਨ ਪਲੇਟਫਾਰਮਾਂ ਵਿੱਚੋਂ ਇੱਕ ਹੈ। ਲੋਕ ਗੂਗਲ ਦੀ ਐਪ ਨੂੰ ਉੱਚ ਸੁਰੱਖਿਆ ਦੇ ਕਾਰਨ ਵਰਤਣਾ ਪਸੰਦ ਕਰਦੇ ਹਨ। ਪਰ ਕਈ ਵਾਰ ਤੁਹਾਨੂੰ ਕੁਝ ਅਜਿਹੇ ਲੋਕ ਮਿਲਦੇ ਹਨ ਜੋ ਤੁਹਾਡੇ ਕਰੀਬੀ ਹੁੰਦੇ ਹਨ ਅਤੇ ਜਿਵੇਂ ਹੀ ਉਹ ਤੁਹਾਨੂੰ ਮਿਲਦੇ ਹਨ, ਉਹ ਤੁਹਾਡਾ ਫੋਨ ਚੈੱਕ ਕਰਨਾ ਸ਼ੁਰੂ ਕਰ ਦਿੰਦੇ ਹਨ।
ਅਜਿਹੇ ‘ਚ ਜੇ ਤੁਸੀਂ ਆਪਣੀ ਟ੍ਰਾਂਜੈਕਸ਼ਨ ਹਿਸਟਰੀ ਨੂੰ ਉਨ੍ਹਾਂ ਤੋਂ ਲੁਕਾਉਣਾ ਚਾਹੁੰਦੇ ਹੋ ਤਾਂ ਕੀ ਕੀਤਾ ਜਾ ਸਕਦਾ ਹੈ? ਇਸ ਦੇ ਲਈ, ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ Google Pay ‘ਤੇ ਆਪਣੀ ਟ੍ਰਾਂਜ਼ੈਕਸ਼ਨ ਹਿਸਟਰੀ ਨੂੰ ਕਿਵੇਂ ਡਿਲੀਟ ਕਰ ਸਕਦੇ ਹੋ।
Google Pay ਟ੍ਰਾਂਜ਼ੈਕਸ਼ਨ ਹਿਸਟਰੀ
ਦਰਅਸਲ, ਗੂਗਲ ਪੇ ‘ਤੇ ਤੁਹਾਡੇ ਵੱਲੋਂ ਕੀਤੇ ਗਏ ਹਰ ਛੋਟੇ ਅਤੇ ਵੱਡੇ ਲੈਣ-ਦੇਣ ਦਾ ਸਮਾਂ, ਰਕਮ, ਟ੍ਰਾਂਜੈਕਸ਼ਨ ਆਈਡੀ ਅਤੇ ਹੋਰ ਸਾਰੇ ਵੇਰਵੇ ਐਪ ‘ਤੇ ਸਟੋਰ ਹੁੰਦੇ ਰਹਿੰਦੇ ਹਨ। ਜੇ ਤੁਸੀਂ ਚਾਹੋ ਤਾਂ ਇਸ ਹਿਸਟਰੀ ਨੂੰ ਮਿਟਾ ਵੀ ਸਕਦੇ ਹੋ। ਤੁਹਾਨੂੰ ਇਸ ਲਈ ਬਹੁਤ ਕੁਝ ਕਰਨ ਦੀ ਲੋੜ ਨਹੀਂ ਹੈ। ਹੇਠਾਂ ਹਿਸਟਰੀ ਨੂੰ ਮਿਟਾਉਣ ਦੀ ਆਸਾਨ ਪ੍ਰਕਿਰਿਆ ਨੂੰ ਪੜ੍ਹੋ ਅਤੇ ਸਟੈੱਪ ਬਾਈ ਸਟੈੱਪ ਫਾਲੋ ਕਰੋ। ਇਸ ਤੋਂ ਬਾਅਦ ਤੁਹਾਡੀ ਟ੍ਰਾਂਜੈਕਸ਼ਨ ਹਿਸਟਰੀ ਡਿਲੀਟ ਹੋ ਜਾਵੇਗੀ।
ਇਸ ਤਰ੍ਹਾਂ ਟ੍ਰਾਂਜੈਕਸ਼ਨ ਹਿਸਟਰੀ ਦੀ ਜਾਂਚ ਕਰੋ
ਇਸ ਦੇ ਲਈ ਸਭ ਤੋਂ ਪਹਿਲਾਂ ਆਪਣੇ ਸਮਾਰਟਫੋਨ ‘ਤੇ ਗੂਗਲ ਐਪ ਖੋਲ੍ਹੋ ਅਤੇ ਹੇਠਾਂ ਸਕ੍ਰੋਲ ਕਰੋ। ਇੱਥੇ ਹੇਠਾਂ ਤੁਸੀਂ Show transaction history ਦਾ ਆਪਸ਼ਨ ਵੇਖੋਗੇ। ਇਸ ਆਪਸ਼ਨ ‘ਤੇ ਕਲਿੱਕ ਕਰੋ। ਹੁਣ ਤੁਹਾਡੇ ਸਾਹਮਣੇ ਟ੍ਰਾਂਜੈਕਸ਼ਨ ਹਿਸਟਰੀ ਖੁੱਲ ਜਾਵੇਗੀ। ਇਸ ਸੂਚੀ ਵਿੱਚ ਤੁਸੀਂ ਭੇਜੇ ਅਤੇ ਰਿਸੀਵ ਕੀਤੇ ਹਰ ਤਰ੍ਹਾਂ ਦੀ ਟਰਾਂਜ਼ੈਕਸ਼ਨ ਦੇ ਵੇਰਵੇ ਵੇਖੋਗੇ।
ਟ੍ਰਾਂਜੈਕਸ਼ਨ ਹਿਸਟਰੀ ਇੰਝ ਕਰੋ ਡਿਲੀਟ-
ਇਸ ਦੇ ਲਈ ਤੁਸੀਂ ਆਪਣੇ ਫੋਨ ‘ਚ ਗੂਗਲ ਕਰੋਮ ‘ਤੇ ਜਾਓ।
ਇਸ ਲਿੰਕ ‘ਤੇ ਕਲਿੱਕ ਕਰੋ- www.google.com ਅਤੇ ਆਪਣਾ ਗੂਗਲ ਅਕਾਊਂਟ ਲੋਕੇਟ ਕਰੋ।
ਇਸ ਤੋਂ ਬਾਅਦ, ਆਪਣੇ ਗੂਗਲ ਕ੍ਰਿਡੇਂਸ਼ੀਅਲ ਭਰੋ ਅਤੇ ਅਕਾਊਂਟ ਵਿੱਚ ਲੌਗਇਨ ਕਰੋ।
ਇੱਥੇ ਤੁਹਾਨੂੰ ਖੱਬੇ ਪਾਸੇ ਦੇ ਕੋਨੇ ਵਿੱਚ ਤਿੰਨ ਡਾਟਸ ਦਿਖਾਈ ਦੇਣਗੀਆਂ, ਉਨ੍ਹਾਂ ‘ਤੇ ਕਲਿੱਕ ਕਰੋ।
ਹੁਣ ‘ਡਾਟਾ ਅਤੇ ਪ੍ਰਾਈਵੇਸੀ’ ਦੇ ਆਪਸ਼ਨ ‘ਤੇ ਜਾਓ ਅਤੇ ‘ਹਿਸਟਰੀ ਸੈਟਿੰਗਜ਼’ ਦੇ ਆਪਸ਼ਨ ‘ਤੇ ਕਲਿੱਕ ਕਰੋ।
ਇਸ ਤੋਂ ਬਾਅਦ ‘ਵੈੱਬ ਐਂਡ ਐਪ ਐਕਟੀਵਿਟੀ’ ਦੇ ਆਪਸ਼ਨ ‘ਤੇ ਕਲਿੱਕ ਕਰੋ ਅਤੇ ਮੈਨੇਜ ਆਲ ਵੈੱਬ ਐਂਡ ਐਪ ਐਕਟੀਵਿਟੀ ਦੇ ਆਪਸ਼ਨ ‘ਤੇ ਕਲਿੱਕ ਕਰੋ।
ਸਰਚ ਬਾਰ ਵਿੱਚ ਦਿੱਤੇ ਗਏ ਤਿੰਨ ਡਾਟਸ ‘ਤੇ ਕਲਿੱਕ ਕਰੋ। ਅਜਿਹਾ ਕਰਨ ਤੋਂ ਬਾਅਦ, Other Google Activities ਦਾ ਆਪਸ਼ਨ ਚੁਣੋ ਅਤੇ Google Pay Experience ‘ਤੇ ਕਲਿੱਕ ਕਰੋ।
ਗੂਗਲ ਪੇਅ ਐਕਸਪੀਰੀਅੰਸ ਆਪਸ਼ਨ ‘ਤੇ ਜਾਣ ਤੋਂ ਬਾਅਦ, ਮੈਨੇਜ ਐਕਟੀਵਿਟੀ ਆਪਸ਼ਨ ‘ਤੇ ਕਲਿੱਕ ਕਰੋ।
ਡ੍ਰੌਪ ਡਾਊਨ ਐਰੋ ਰਾਹੀਂ ਡਿਲੀਟ ਆਪਸ਼ਨ ‘ਤੇ ਕਲਿੱਕ ਕਰੋ। ਇੱਥੇ ਤੁਹਾਨੂੰ ਟ੍ਰਾਂਜੈਕਸ਼ਨ ਹਿਸਟਰੀ ਡਿਲੀਟ ਕਰਨ ਦਾ ਆਪਸ਼ਨ ਮਿਲੇਗਾ, ਇਸ ‘ਤੇ ਕਲਿੱਕ ਕਰੋ।
ਉਂਝ ਇੱਥੇ ਤੁਹਾਨੂੰ ਚਾਰ ਵਿਕਲਪ ਮਿਲਦੇ ਹਨ ਜਿਸ ਵਿੱਚ ਤੁਸੀਂ ਆਪਣੀ ਪਸੰਦ ਦੇ ਮੁਤਾਬਕ ਐਕਟੀਵਿਟੀ ਨੂੰ ਡਿਲੀਟ ਕਰ ਸਕਦੇ ਹੋ, ਤੁਸੀਂ ਆਖਰੀ ਘੰਟੇ, ਇੱਕ ਦਿਨ ਪਹਿਲਾਂ ਜਾਂ ਆਲ ਟਾਈਮ ‘ਤੇ ਕਲਿੱਕ ਕਰ ਸਕਦੇ ਹੋ।
ਜਦੋਂ ਤੁਸੀਂ ਆਲ ਟਾਈਮ ਦਾ ਆਪਸ਼ਨ ਚੁਣਦੇ ਹੋ, ਤਾਂ ਇਸ ‘ਤੇ ਤੁਹਾਡੀ ਪੁਰਾਣੀ ਟਰਾਂਜ਼ੈਕਸ਼ਨ ਵਿਖਾਈ ਜਾਂਦੀ ਹੈ। ਜੇ ਤੁਸੀਂ ਇਸ ਨੂੰ ਡਿਲੀਟ ਕਰਨਾ ਚਾਹੁੰਦੇ ਹੋ ਤਾਂ ਸਾਹਮਣੇ ਦਿੱਤੇ ਡਿਲੀਟ ਆਪਸ਼ਨ ‘ਤੇ ਕਲਿੱਕ ਕਰੋ। ਇਸ ਤੋਂ ਇਲਾਵਾ, ਤੁਸੀਂ ਕਸਟਮ ਆਪਸ਼ਨ ‘ਤੇ ਕਲਿੱਕ ਕਰਕੇ ਕੁਝ ਖਾਸ ਟ੍ਰਾਂਜੈਕਸ਼ਨ ਹਿਟਰੀ ਨੂੰ ਵੀ ਡਿਲੀਟ ਕਰ ਸਕਦੇ ਹੋ।