Image default
About us

ਸਕੂਲ ‘ਚ ਹੀ ਨੌਜਵਾਨ ਅਧਿਆਪਕਾ ਨੇ ਕੀਤੀ ਖ਼ੁਦਕੁਸ਼ੀ, ਲਾਸ਼ ਦੇਖ ਸਭ ਦੇ ਉੱਡੇ ਹੋਸ਼

ਸਕੂਲ ‘ਚ ਹੀ ਨੌਜਵਾਨ ਅਧਿਆਪਕਾ ਨੇ ਕੀਤੀ ਖ਼ੁਦਕੁਸ਼ੀ, ਲਾਸ਼ ਦੇਖ ਸਭ ਦੇ ਉੱਡੇ ਹੋਸ਼

 

 

 

Advertisement

ਕਪੂਰਥਲਾ, 12 ਅਪ੍ਰੈਲ(ਜਗਬਾਣੀ)- ਕਪੂਰਥਲਾ ਦੇ ਆਰ. ਸੀ. ਐੱਫ ਕੈਂਪਸ ਵਿਚ ਦਿਵਿਆਂਗ ਬੱਚਿਆਂ ਲਈ ਚੱਲ ਰਹੇ ‘ਜੈਕ ਐਂਡ ਜਿਲ ਸਕੂਲ’ ਵਿਚ ਸ਼ੱਕੀ ਹਾਲਾਤ ਵਿੱਚ ਇਕ ਮਹਿਲਾ ਅਧਿਆਪਕਾ ਦੀ ਲਾਸ਼ ਕਮਰੇ ਵਿਚ ਲਟਕਦੀ ਮਿਲੀ। ਸੂਚਨਾ ਮਿਲਣ ਤੋਂ ਬਾਅਦ ਡੀ.ਐੱਸ.ਪੀ ਸਬ-ਡਵੀਜ਼ਨ ਹਰਪ੍ਰੀਤ ਸਿੰਘ ਪੁਲਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰਵਾਈ। ਮ੍ਰਿਤਕ ਮਹਿਲਾ ਅਧਿਆਪਕ ਦੀ ਪਛਾਣ ਰਮਨਦੀਪ ਕੌਰ (32) ਪੁੱਤਰੀ ਅਮਰਜੀਤ ਸਿੰਘ ਵਾਸੀ ਪਿੰਡ ਨੇਸਰਾ ਦਸੂਹਾ ਵਜੋਂ ਹੋਈ ਹੈ।

 

ਦੂਜੇ ਪਾਸੇ ਡੀਐੱਸਪੀ ਸਬ-ਡਵੀਜ਼ਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਹਿਲਾ ਅਧਿਆਪਕ ਦੇ ਪਰਿਵਾਰ ਨੇ ਸਕੂਲ ਦੀ ਪ੍ਰਿੰਸੀਪਲ ਅਤੇ ਚੌਕੀਦਾਰ ਉਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਇਸ ਤੋਂ ਬਾਅਦ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨਾਂ ‘ਤੇ ਧਾਰਾ 306 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਆਰਸੀਐੱਫ ਕੈਂਪਸ ਵਿਚ ਦਿਵਿਆਂਗ ਬੱਚਿਆਂ ਦੇ ‘ਜੈਕ ਐਂਡ ਜਿਲ ਸਕੂਲ’ ਦੇ ਕਮਰੇ ਵਿੱਚ ਮਹਿਲਾ ਅਧਿਆਪਕ ਰਮਨਦੀਪ ਕੌਰ ਦੀ ਲਾਸ਼ ਲਟਕਦੀ ਮਿਲੀ। ਮਹਿਲਾ ਕੇਅਰਟੇਕਰ ਨੂੰ ਸਭ ਤੋਂ ਪਹਿਲਾਂ ਇਸ ਗੱਲ ਦਾ ਪਤਾ ਲੱਗਾ ਅਤੇ ਸਕੂਲ ਪ੍ਰਬੰਧਨ ਦੇ ਨਾਲ-ਨਾਲ ਪੁਲਸ ਨੂੰ ਵੀ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਭੁਲਾਣਾ ਚੌਂਕੀ ਦੀ ਪੁਲਸ ਅਤੇ ਡੀ.ਐੱਸ.ਪੀ ਸਬ-ਡਵੀਜ਼ਨ ਹਰਪ੍ਰੀਤ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ।

 

Advertisement

ਚਾਰ ਸਾਲ ਤੋਂ ਸਕੂਲ ‘ਚ ਕੰਮ ਕਰ ਰਹੀ ਮ੍ਰਿਤਕ

ਮ੍ਰਿਤਕ ਲੜਕੀ ਦੇ ਪਿਤਾ ਅਨੁਸਾਰ ਉਸ ਦੀ ਲੜਕੀ ਰਮਨਦੀਪ ਕੌਰ ਪਿਛਲੇ 4 ਸਾਲਾਂ ਤੋਂ ਇਸ ਸਕੂਲ ਵਿਚ ਅਧਿਆਪਕ ਵਜੋਂ ਕੰਮ ਕਰ ਰਹੀ ਸੀ। ਸ਼ਾਮ ਉਸ ਨੂੰ ਪੁਲਸ ਤੋਂ ਸੂਚਨਾ ਮਿਲੀ ਕਿ ਉਸ ਦੀ ਲੜਕੀ ਨੇ ਖੁਦਕੁਸ਼ੀ ਕਰ ਲਈ ਹੈ। ਡੀਐੱਸਪੀ ਸਬ ਡਵੀਜ਼ਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਮਰਜੀਤ ਸਿੰਘ ਦੀ ਸ਼ਿਕਾਇਤ ’ਤੇ ਧਾਰਾ 306 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

Related posts

Breaking- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅੱਜ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲੇ

punjabdiary

ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਸਿਰਫ਼ ਖ਼ਾਨਾਪੂਰਤੀ, ਬਾਦਲ ਪਰਿਵਾਰ ਦਾ ਪਹਿਲਾਂ ਤੋਂ ਤੈਅ ਕੀਤਾ ਫ਼ੈਸਲਾ ਹੀ ਸੁਣਾਇਆ ਜਾਵੇਗਾ : ਭਗਵੰਤ ਮਾਨ

punjabdiary

Breaking- ਅਜਾਇਬ ਘਰ ਵਿਚ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਤਿੰਨ ਹੋਰ ਮਹਾਨ ਸ਼ਖਸੀਅਤਾਂ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ

punjabdiary

Leave a Comment