ਪੰਜਾਬ ਦੇ ਸਕੂਲ ਹੋ ਜਾਣ Alert, ਐਕਸ਼ਨ ‘ਚ ਮਾਨ ਸਰਕਾਰ, ਜਾਰੀ ਕਰ ਦਿੱਤੇ ਸਖ਼ਤ ਹੁਕਮ
ਲੁਧਿਆਣਾ, 13 ਅਪ੍ਰੈਲ (ਜਗਬਾਣੀ) : ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ’ਚ ਹੋਏ ਇਕ ਸਕੂਲ ਬੱਸ ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਵੀ ਐਕਸ਼ਨ ’ਚ ਆ ਗਈ ਹੈ। ਉਕਤ ਘਟਨਾ ਦੇ ਅਗਲੇ ਦਿਨ ਸੂਬੇ ਦੇ ਮੁੱਖ ਸਕੱਤਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਿਆਂ ਦੇ ਪੁਲਸ ਪ੍ਰਮੁੱਖਾਂ ਨੂੰ ਸਕੂਲੀ ਬੱਸਾਂ ਨੂੰ ਵਿਦਿਆਰਥੀਆਂ ਦੇ ਲਈ ਸੁਰੱਖਿਅਤ ਬਣਾਉਣ ਲਈ ਚੈਕਿੰਗ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਚੀਫ਼ ਸੈਕਟਰੀ ਵਲੋਂ ਲਿਖੇ ਗਏ ਪੱਤਰ ’ਚ ਸਕੂਲੀ ਬੱਸਾਂ ਦੀ ਚੈਕਿੰਗ ਦੇ ਦੌਰਾਨ ਸਾਹਮਣੇ ਆਉਣ ਵਾਲੀ ਰਿਪੋਰਟ ਸਰਕਾਰ ਨੂੰ ਭੇਜਣ ਦੇ ਲਈ ਕਿਹਾ ਹੈ।
ਭਾਵੇਂ ਕਿ ਹੁਣ ਸਕੂਲਾਂ ’ਚ 13 ਅਪ੍ਰੈਲ ਨੂੰ ਵਿਸਾਖੀ ਅਤੇ 14 ਅਪ੍ਰੈਲ ਐਤਵਾਰ ਦੀ ਛੁੱਟੀ ਹੈ। ਇਸ ਦੇ ਬਾਅਦ 15 ਅਪ੍ਰੈਲ ਸੋਮਵਾਰ ਤੋਂ ਟ੍ਰੈਫਿਕ ਅਤੇ ਆਰ. ਟੀ. ਏ. ਦੀਆਂ ਟੀਮਾਂ ਸੜਕਾਂ ’ਤੇ ਸਕੂਲਾਂ ’ਚ ਜਾ ਕੇ ਬੱਸਾਂ ਦੀ ਚੈਕਿੰਗ ਕਰਦੀਆਂ ਦਿਖਾਈ ਦੇਣਗੀਆਂ। ਦੱਸ ਦੇਈਏ ਕਿ ਮਹਿੰਦਰਗੜ੍ਹ ਦੀ ਸਕੂਲੀ ਬੱਸ ਘਟਨਾ ’ਚ 6 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂ ਕਿ 20 ਤੋਂ ਜ਼ਿਆਦਾ ਵਿਦਿਆਰਥੀ ਜ਼ਖਮੀ ਹੋ ਗਏ ਸਨ। ਮੁੱਖ ਸਕੱਤਰ ਨੇ ਸਖ਼ਤ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਕਿਸੇ ਸਕੂਲੀ ਬੱਸ ਵਿਚ ਸੇਫ ਸਕੂਲ ਵਾਹਨ ਸਕੀਮ ਦੇ ਨਿਯਮਾਂ ਦਾ ਉਲੰਘਣ ਹੁੰਦਾ ਪਾਇਆ ਜਾਵੇ ਤਾਂ ਉਸ ਸਕੂਲ ਦੇ ਨਾਲ ਬੱਸ ਮਾਲਕ ਖ਼ਿਲਾਫ਼ ਵੀ ਸਖ਼ਤ ਐਕਸ਼ਨ ਲੈਣ ਤੋਂ ਗੁਰੇਜ਼ ਨਾ ਕੀਤਾ ਜਾਵੇ। ਸਾਰੇ ਜ਼ਿਲ੍ਹਿਆਂ ਨੂੰ ਚੈਕਿੰਗ ਦੀ ਰਿਪੋਰਟ 30 ਅਪ੍ਰੈਲ ਤੱਕ ਭੇਜਣ ਦੇ ਹੁਕਮ ਦਿੱਤੇ ਗਏ ਹਨ।
ਇਹ ਕਰਨੀ ਹੋਵੇਗੀ ਜਾਂਚ
ਹਰ ਸਕੂਲੀ ਬੱਸ ਦੇ ਕੋਲ ਫਿਟਨੈੱਸ ਸਰਟੀਫਿਕੇਟ ਹੋਵੇ
ਬੱਸ ’ਚ ਸੀਟਿਗ ਕੈਪੇਸਿਟੀ ਦਾ ਬੱਚੇ ਨਾ ਬੈਠੇ ਹੋਣ
ਸਪੀਡ ਗਵਰਨਰ ਚਾਲੂ ਹਾਲਾਤ ’ਚ ਲੱਗਾ ਹੋਵੇ
ਡਰਾਈਵਰ ਦੇ ਕੋਲ ਵੈਲਿਡ ਲਾਈਸੈਂਸ ਹੋਵੇ
ਸੇਫ ਸਕੂਲ ਵਾਹਨ ਸਕੀਮ ਦੇ ਸਾਰੇ ਪਹਿਲੂਆਂ ਦੀ ਹੋਵੇਗੀ ਚੈਕਿੰਗ