Image default
About us

ਪੰਜਾਬ ਦਾ ਬਾਕੀ ਸੂਬਿਆਂ ਨਾਲੋਂ ਟੁੱਟਿਆ ਰੇਲ ਸੰਪਰਕ, ਟ੍ਰੈਕ ‘ਤੇ ਬੈਠੇ ਕਿਸਾਨ, ਸ਼ੰਭੂ ਸਰਹੱਦ ‘ਤੇ ਪੁਲਿਸ ਨਾਲ ਹੋਈ ਧੱਕਾਮੁੱਕੀ

ਪੰਜਾਬ ਦਾ ਬਾਕੀ ਸੂਬਿਆਂ ਨਾਲੋਂ ਟੁੱਟਿਆ ਰੇਲ ਸੰਪਰਕ, ਟ੍ਰੈਕ ‘ਤੇ ਬੈਠੇ ਕਿਸਾਨ, ਸ਼ੰਭੂ ਸਰਹੱਦ ‘ਤੇ ਪੁਲਿਸ ਨਾਲ ਹੋਈ ਧੱਕਾਮੁੱਕੀ

 

 

ਚੰਡੀਗੜ੍ਹ, 17 ਅਪ੍ਰੈਲ (ਏਬੀਪੀ ਸਾਂਝਾ) ਸ਼ੰਭੂ ਰੇਲਵੇ ਸਟੇਸ਼ਨ ਪੁਲਿਸ ਵਲੋਂ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਕਿਸਾਨਾਂ ਵਲੋਂ ਅੱਜ ਰੇਲਵੇ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਐਕਸ਼ਨ ਵਿਚ ਨਜ਼ਰ ਆ ਰਹੀ ਹੈ। ਪੁਲਿਸ ਵਲੋਂ ਵੱਡੀ ਗਿਣਤੀ ਵਿਚ ਮੁਲਾਜ਼ਮ ਤਇਨਾਤ ਕਰ ਦਿੱਤੇ ਗਏ ਨੇ ਨਾਲ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਅਲਰਟ ਕਰ ਦਿੱਤੀਆਂ ਗਈਆਂ ਹਨ।

Advertisement

 

ਇਸ ਤੋਂ ਪਹਿਲਾਂ ਸ਼ੰਭੂ ਸਰਹੱਦ ‘ਤੇ ਕਿਸਾਨ ਜਦੋਂ ਰੇਲ ਟ੍ਰੇਕ ਜਾਮ ਕਰਨ ਦੇ ਲਈ ਮੋਰਚੇ ਤੋਂ ਨਿਕਲੇ ਤਾਂ ਪੰਜਾਬ ਪੁਲਿਸ ਨੇ ਉਹਨਾਂ ਨੂੰ ਰਸਤੇ ਵਿੱਚ ਰੋਕ ਲਿਆ।

 

ਇਸ ਤੋਂ ਬਾਅਦ ਕਿਸਾਨਾਂ ਤੇ ਪੁਲਿਸ ਵਿਚਾਲੇ ਹੱਥੋਪਾਈ ਵੀ ਹੋਈ, ਫਿਰ ਕਿਸਾਨਾ ਨੇ ਪੁਲਿਸ ਦੀਆਂ ਸਾਰੀਆਂ ਰੋਕਾ ਤੋੜ ਕੇ ਸ਼ੰਭੂ ਰੇਲਵੇ ਟ੍ਰੇਕ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ, ਕਿਸਾਨ ਕੇਂਦਰ ਸਰਕਾਰ ਖਿਲਾਫ਼ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਦੇ ਲਈ ਸ਼ੰਭੂ ਸਰਹੱਦ ‘ਤੇ ਕਿਸਾਨਾਂ ਨੇ 13 ਫਰਵਰੀ ਨੂੰ ਮੋਰਚਾ ਲਗਾਇਆ ਸੀ। ਕਿਸਾਨਾ ਨੇ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਸ਼ੰਭੁ ਸਰਹੱਦ ‘ਤੇ ਹੀ ਕਿਸਾਨਾਂ ਨੂੰ ਰੋਕ ਲਿਆ ਗਿਆ ਸੀ। ਉਦੋਂ ਤੋਂ ਕਿਸਾਨ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਡਟੇ ਹੋਏ ਹਨ।

Advertisement

 

ਕਿਸਾਨਾਂ ਵੱਲੋਂ ਚੰਡੀਗੜ੍ਹ ਵਿੱਚ ਹਰਿਆਣਾ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਨ ਮਗਰੋਂ ਰੇਲ ਰੋਕੋ ਅੰਦੋਲਨ 16 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਨੌਜਵਾਨ ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਸਮੇਤ ਤਿੰਨ ਕਿਸਾਨਾਂ ਨੂੰ ਰਿਹਾਅ ਕਰਨ ਦਾ ਭਰੋਸਾ ਦਿੱਤਾ ਸੀ ਪਰ ਜੇਲ੍ਹ ਵਿੱਚ ਬੰਦ ਤਿੰਨੇ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਗਿਆ।

 

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਭਾਜਪਾ ਦੇ ਨਾਲ-ਨਾਲ ਵਿਰੋਧੀ ਧਿਰ ਨੂੰ ਵੀ ਸਵਾਲ ਪੁੱਛਾਂਗੇ। ਕਿ ਜੋ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ, ਉਸ ‘ਚ WTO ਤੋਂ ਬਾਹਰ ਹੋਣ ਦੇ ਮੁੱਦੇ ‘ਤੇ ਤੁਹਾਡਾ ਕੀ ਸਟੈਂਡ ਹੋਵੇਗਾ? ਲਖੀਮਪੁਰ ਖੇੜੀ ਤੇ ਸ਼ੁਭਕਰਨ ਮਾਮਲੇ ‘ਤੇ ਦੋਸ਼ੀਆਂ ਨੂੰ ਕਿਵੇਂ ਮਿਲੇਗੀ ਸਜ਼ਾ?

Advertisement

 

ਉਹਨਾਂ ਕਿਹਾ ਕਿ ਵਿਰੋਧੀ ਧਿਰ ਨੇ ਵੀ ਕੁਝ ਮੰਗਾਂ, ਖਾਸ ਕਰਕੇ ਮਨਰੇਗਾ ਅਤੇ 200 ਦਿਨਾਂ ਤੋਂ 700 ਰੁਪਏ ਦਿਹਾੜੀ ਨਾਲ ਸਬੰਧਤ ਮੰਗਾਂ ‘ਤੇ ਸਫਾਈ ਨਹੀਂ ਦਿੱਤੀ ਹੈ। ਪੰਧੇਰ ਨੇ ਕਿਹਾ ਕਿ ਅਸੀਂ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ। ਅਸੀਂ 23 ਅਪ੍ਰੈਲ ਦਾ ਸਮਾਂ ਰੱਖਿਆ ਹੈ। ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਖੇਤੀਬਾੜੀ ਮੰਤਰੀ ਨੂੰ ਆ ਕੇ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ।

Related posts

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵੱਲੋਂ ਥੈਲੇਸੀਮੀਆ ਅਤੇ ਹੀਮੋਫੀਲੀਆ ਬਾਰੇ ਕਾਨਫਰੰਸ ਕਰਵਾਈ ਗਈ

punjabdiary

ਕੋਰੋਨਾ ਵਲੰਟੀਅਰ ਨੇ DSP ਦੀ ਹਾਜ਼ਰੀ ‘ਚ ਪੀਤਾ ਜ਼ਹਿਰ, ਸਰਕਾਰ ਤੋਂ ਕਰ ਰਹੇ ਨੇ ਨੌਕਰੀ ਦੀ ਮੰਗ

punjabdiary

ਪੰਜਾਬ ਸਟੂਡੈਂਟਸ ਯੂਨੀਅਨ ਨੇ ਸਰਕਾਰੀ ਆਈ ਟੀ ਆਈ ਦੀਆਂ ਵਿਦਿਆਰਥੀ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

punjabdiary

Leave a Comment