Image default
About us

ਦੇਸ਼ ‘ਚ ਬੰਦ ਹੋ ਜਾਏਗਾ WhatsApp! ਮੇਟਾ ਨੇ ਕੋਰਟ ‘ਚ ਕਿਹਾ-‘ਭਾਰਤ ਛੱਡ ਦਿਆਂਗੇ, ਨਹੀਂ ਕਰਾਂਗੇ ਇਹ ਕੰਮ’

ਦੇਸ਼ ‘ਚ ਬੰਦ ਹੋ ਜਾਏਗਾ WhatsApp! ਮੇਟਾ ਨੇ ਕੋਰਟ ‘ਚ ਕਿਹਾ-‘ਭਾਰਤ ਛੱਡ ਦਿਆਂਗੇ, ਨਹੀਂ ਕਰਾਂਗੇ ਇਹ ਕੰਮ’

 

 

ਦਿੱਲੀ, 27 ਅਪ੍ਰੈਲ (ਡੇਲੀ ਪੋਸਟ ਪੰਜਾਬੀ)- ਸੋਸ਼ਲ ਮੀਡੀਆ ਪਲੇਟਫਾਰਮ WhatsApp ਨੇ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਕਿਹਾ ਕਿ ਜੇਕਰ ਉਸ ਨੂੰ ਕਿਸੇ ਵੀ ਤਰੀਕੇ ਨਾਲ ਐਨਕ੍ਰਿਪਸ਼ਨ ਹਟਾਉਣ ਲਈ ਮਜਬੂਰ ਕੀਤਾ ਜਾਂਦਾ ਹੈ, ਤਾਂ ਉਹ ਭਾਰਤ ਵਿੱਚ ਆਪਣੀ ਐਪ ਨੂੰ ਬੰਦ ਕਰ ਦੇਵੇਗਾ।

Advertisement

ਮੇਟਾ ਦੇ ਮੈਸੇਜਿੰਗ ਪਲੇਟਫਾਰਮ ਵ੍ਹਾਟਸਐਪ ਦੀ ਤਰਫੋਂ ਵਕੀਲ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਦੁਨੀਆ ਭਰ ਦੇ ਲੋਕ ਵ੍ਹਾਟਸਐਪ ਦੀ ਪ੍ਰਾਈਵੇਸੀ ਕਾਰਨ ਇਸ ਦੀ ਵਰਤੋਂ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਵ੍ਹਾਟਸਐਪ ‘ਤੇ ਭੇਜੇ ਗਏ ਸੰਦੇਸ਼ ਐਂਡ-ਟੂ-ਐਂਡ ਐਨਕ੍ਰਿਪਟਡ ਹੁੰਦੇ ਹਨ। ਜੇਕਰ ਵ੍ਹਾਟਸਐਪ ਤੋਂ ਇਨਕ੍ਰਿਪਸ਼ਨ ਹਟਾ ਦਿੱਤੀ ਜਾਂਦੀ ਹੈ ਤਾਂ ਇਹ ਦੇਸ਼ ਦੇ ਲੋਕਾਂ ਦੀ ਪ੍ਰਾਈਵੇਸੀ ਲਈ ਖਤਰਨਾਕ ਹੋਵੇਗਾ।

ਮੇਟਾ ਦੀ ਕੰਪਨੀ ਵ੍ਹਾਟਸਐਪ ਨੇ ਸੂਚਨਾ ਤਕਨਾਲੋਜੀ ਐਕਟ 2021 ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਆਈਟੀ ਇਨਫਰਮੇਸ਼ਨ ਐਕਟ ਦੇ ਤਹਿਤ ਸੰਦੇਸ਼ਾਂ ਨੂੰ ਟਰੇਸ ਕਰਨ ਅਤੇ ਸੰਦੇਸ਼ ਭੇਜਣ ਵਾਲਿਆਂ ਦੀ ਪਛਾਣ ਕਰਨ ਦੀ ਗੱਲ ਕੀਤੀ ਗਈ ਸੀ। ਇਸ ਦਾ ਵਿਰੋਧ ਕਰਦੇ ਹੋਏ ਵ੍ਹਾਟਸਐਪ ਨੇ ਇਸ ਨੂੰ ਦਿੱਲੀ ਹਾਈ ਕੋਰਟ ‘ਚ ਚੁਣੌਤੀ ਦਿੱਤੀ ਅਤੇ ਕਿਹਾ ਕਿ ਇਸ ਨਾਲ ਕੰਪਨੀ ਦੀ ਐਂਡ-ਟੂ-ਐਂਡ ਐਨਕ੍ਰਿਪਸ਼ਨ ਟੁੱਟ ਜਾਵੇਗੀ।

ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ 25 ਫਰਵਰੀ 2021 ਨੂੰ ਦੇਸ਼ ਵਿੱਚ ਸੂਚਨਾ ਤਕਨਾਲੋਜੀ ਐਕਟ ਪਾਸ ਕੀਤਾ ਸੀ। ਕਿਹਾ ਗਿਆ ਸੀ ਕਿ ਫੇਸਬੁੱਕ, ਵ੍ਹਾਟਸਐਪ, ਟਵਿੱਟਰ (ਐਕਸ) ਅਤੇ ਇੰਸਟਾਗ੍ਰਾਮ ਵਰਗੇ ਪਲੇਟਫਾਰਮਾਂ ਨੂੰ ਵੀ ਇਨ੍ਹਾਂ ਨੂੰ ਫਾਲੋ ਕਰਨਾ ਹੋਵੇਗਾ।

ਦਿੱਲੀ ਹਾਈਕੋਰਟ ‘ਚ ਸੁਣਵਾਈ ਦੌਰਾਨ ਅਦਾਲਤ ਨੇ ਪੁੱਛਿਆ ਕਿ ਕੀ ਕਿਸੇ ਹੋਰ ਦੇਸ਼ ‘ਚ ਅਜਿਹੇ ਨਿਯਮ ਹਨ? ਇਸ ‘ਤੇ ਵ੍ਹਾਟਸਐਪ ਦੇ ਵਕੀਲ ਨੇ ਕਿਹਾ, ‘ਦੁਨੀਆ ‘ਚ ਕਿਤੇ ਵੀ ਅਜਿਹਾ ਕੋਈ ਨਿਯਮ ਨਹੀਂ ਹੈ। ਬ੍ਰਾਜ਼ੀਲ ਵਿਚ ਵੀ ਅਜਿਹਾ ਕੋਈ ਨਿਯਮ ਮੌਜੂਦ ਨਹੀਂ ਹੈ।

Advertisement

Related posts

ਢੀਮਾਂਵਾਲੀ ਤੇ ਮਚਾਕੀ ਮੱਲ ਸਿੰਘ ਸਕੂਲਾਂ ਦੇ ਵਿਦਿਆਰਥੀਆਂ ਨੇ ਸਰਦ ਰੁੱਤ ਸਮਾਗਮ ਦੀ ਕਰਵਾਈ ਦੇਖੀ

punjabdiary

ਭਾਰਤ ਕੋ ਜਾਨੋਂ ਕੁਇਜ਼ ਮੁਕਾਬਲੇ ਵਿੱਚ ਬਾਬਾ ਫਰੀਦ ਪਬਲਿਕ ਸਕੂਲ ਦੇ ਵਿਦਿਆਰਥੀ ਅੱਵਲ

punjabdiary

Breaking- ਸਕੂਲ ਦੇ ਚੇਅਰਮੈਨ ਜਾਂ ਮਾਲਕ ਅਧਿਆਪਕ ਨੂੰ ਆਪਣੀ ਮਰਜ਼ੀ ਨਾਲ ਸਕੂਲ ਵਿਚੋਂ ਨਹੀਂ ਕੱਢ ਸਕਦੇ – ਹਾਈਕੋਰਟ

punjabdiary

Leave a Comment