Image default
ਅਪਰਾਧ

ਬੱਕਰੀਆਂ ਦੇ ਵਾੜੇ ‘ਚ ਸੁੱਤੇ ਪਏ 70 ਸਾਲਾ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ

ਬੱਕਰੀਆਂ ਦੇ ਵਾੜੇ ‘ਚ ਸੁੱਤੇ ਪਏ 70 ਸਾਲਾ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ

 

 

ਪਟਿਆਲਾ, 29 ਅਪ੍ਰੈਲ (ਰੋਜਾਨਾ ਸਪੋਕਸਮੈਨ)- ਪਟਿਆਲਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪਿੰਡ ਦੁੱਧਨਸਾਧਾਂ ਵਿਖੇ ਬਜ਼ੁਰਗ ਵਿਅਕਤੀ ਦਾ ਕਤਲ ਕਰ ਦਿਤਾ ਗਿਆ। ਮ੍ਰਿਤਕ ਦੀ ਪਹਿਚਾਣ ਗਰੀਬੂ ਦਾਸ ਵਜੋਂ ਹਈ ਹੈ। ਜਾਣਕਾਰੀ ਅਨੁਸਾਰ ਬਜ਼ੁਰਗ ਬੀਤੀ ਰਾਤ ਬੱਕਰੀਆਂ ਦੇ ਵਾੜੇ ’ਚ ਸੁੱਤੇ ਪਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਸਿਰ ’ਚ ਰਾਡ ਮਾਰ ਕੇ ਉਸ ਦਾ ਕਤਲ ਕਰ ਦਿੱਤਾ।

ਮ੍ਰਿਤਕ ਬਜ਼ੁਰਗ ਰੋਜ਼ਾਨਾ ਬੱਸ ਅੱਡਾ ਦੁੱਧਨਸਾਧਾਂ ਵਿਖੇ ਆਂਡਿਆਂ ਦੀ ਰੇਹੜੀ ਲਗਾਉਂਦਾ ਸੀ। ਰਾਤ ਦੇਰ ਬਾਅਦ ਘਰ ਆ ਕੇ ਰੋਟੀ-ਪਾਣੀ ਖਾ ਕੇ ਬੱਕਰੀਆਂ ਦੇ ਵਾੜੇ ਵਿਚ ਸੌਂ ਜਾਂਦਾ ਸੀ। ਬੀਤੀ ਰਾਤ ਵੀ ਮ੍ਰਿਤਕ ਗਰੀਬੂ ਦਾਸ ਦੇਰ-ਰਾਤ ਰੋਜ਼ਾਨਾ ਦੀ ਤਰ੍ਹਾਂ ਆਪਣਾ ਕੰਮ ਨਿਬੇੜ ਕੇ ਘਰ ਆ ਕੇ ਰੋਟੀ ਪਾਣੀ ਖਾ ਕੇ ਬੱਕਰੀਆਂ ਵਾਲੇ ਵਾੜੇ ’ਚ ਜਾ ਸੁੱਤਾ ਸੀ। ਤਕਰੀਬਨ ਅੱਧੀ ਰਾਤ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਸਿਰ ’ਚ ਕਿਸੇ ਭਾਰੀ ਚੀਜ਼ ਨਾਲ ਸੱਟ ਮਾਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।

Advertisement

ਉਸ ਦੇ ਰੌਲਾ ਪਾਉਣ ’ਤੇ ਘਰਦੇ ਉੱਠ ਗਏ। ਉਨ੍ਹਾਂ ਨੇ ਜਦੋਂ ਵੇਖਿਆ ਤਾਂ ਬਜ਼ੁਰਗ ਜ਼ਖ਼ਮੀ ਹਾਲਤ ਵਿਚ ਪਿਆ ਸੀ। ਉਨ੍ਹਾਂ ਨੇ ਜ਼ਖ਼ਮੀ ਗਰੀਬੂ ਦਾਸ ਨੂੰ ਪਹਿਲਾਂ ਦੁੱਧਨਸਾਧਾ ਹਸਪਤਾਲ ਪਹੁੰਚਾਇਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਪਟਿਆਲਾ ਰਾਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ। ਹਸਪਤਾਲ ਲਿਜਾਦਿਆਂ ਉਸ ਦੀ ਮੌਤ ਹੋ ਗਈ।

Related posts

17 ਕਰੋੜ ਰੁਪਏ ਮੁੱਲ ਦੀਆਂ ਕਾਰਾਂ ਚੋਰੀ ਕਰਨ ਦੇ ਮਾਮਲੇ ’ਚ 47 ਪੰਜਾਬੀ ਗ੍ਰਿਫਤਾਰ

punjabdiary

ਦੋ ਟਰੱਕਾਂ ਦੀ ਹੋਈ ਟੱਕਰ ਨਾਲ ਕਰਿਆਨੇ ਦੇ ਸਾਮਾਨ ਨਾਲ ਭਰਿਆ ਟਰੱਕ ਪਲਟਿਆ

punjabdiary

ਮੁਖਤਾਰ ਅੰਸਾਰੀ ਦੇ ਬੇਟੇ ਉਮਰ ਨੂੰ SC ਤੋਂ ਝਟਕਾ! ਜ਼ਮੀਨ ਹੜੱਪਣ ਦੇ ਮਾਮਲੇ ‘ਚ ਰਾਹਤ ਦੇਣ ਤੋਂ ਇਨਕਾਰ

punjabdiary

Leave a Comment