ਹੰਸ ਰਾਜ ਹੰਸ ਨੂੰ ਸਿਰਫ 860 ਵੋਟਾਂ ? ਸਰਬਜੀਤ ਖ਼ਾਲਸਾ ਦੀ ਲੀਡ, ਦੇਖੋ ਪੂਰੇ ਪੰਜਾਬ ਦੀ ਲਿਸਟ ਕੌਣ ਅੱਗੇ, ਕੌਣ ਪਿੱਛੇ
ਫਰੀਦਕੋਟ, 4 ਜੂਨ (ਏਬੀਪੀ ਸਾਂਝਾ)- ਫਰੀਦਕੋਟ ਲੋਕ ਸਭਾ ਦੇ ਰੁਝਾਨ ਸਾਹਮਣੇ ਆ ਗਏ ਹਨ। ਦੂਜਾ ਰਾਉਂਡ ਵਿੱਚ ਆਜ਼ਾਦ ਉਮੀਦਵਾਰ ਸਰਬਜੀਤ ਖ਼ਾਲਸਾ 6867 ਵੋਟਾਂ ਨਾਲ ਸਭ ਤੋਂ ਅੱਗੇ ਹਨ। ਕਰਮਜੀਤ ਅਨਮੋਲ ਨੂੰ 2782, ਅਮਰਜੀਤ ਸਾਹੋਕੇ ਨੂੰ 2280 ਤੇ ਰਾਜਵਿੰਦਰ ਸਿੰਘ ਨੂੰ 1599 ਵੋਟਾਂ ਮਿਲੀਆਂ ਹਨ। ਬੀਜੇਪੀ ਉਮੀਦਵਾਰ ਹੰਸ ਰਾਜ ਹੰਸ ਨੂੰ ਸਿਰਫ 860 ਵੋਟਾਂ ਮਿਲੀਆਂ ਹਨ।
ਦਰਅਸਲ ਪੰਜਾਬ ਦੀਆਂ 13 ਸੀਟਾਂ ਦੇ ਰੁਝਾਨ ਸਾਹਮਣੇ ਆ ਗਏ ਹਨ। ਕਾਂਗਰਸ ਦੀ 7 ਸੀਟਾਂ ਤੇ ਆਮ ਆਦਮੀ ਪਾਰਟੀ ਦੀ 3 ਸੀਟਾਂ ਉਪਰ ਲੀਡ ਹੈ। ਅਹਿਮ ਗੱਲ ਹੈ ਕਿ ਦੋ ਸੀਟਾਂ ਖਡੂਰ ਸਾਹਿਬ ਤੇ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਅੱਗੇ ਚੱਲ ਰਹੇ ਹਨ। ਇਸ ਤੋਂ ਇਲਾਵਾ ਬਠਿੰਡਾ ਸੀਟ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਬਾਦਲ ਅੱਗੇ ਹਨ।
ਵੇਖੋ ਪੂਰੀ ਲਿਸਟ
ਖਡੂਰ ਸਾਹਿਬ: ਭਾਈ ਅੰਮ੍ਰਿਤਪਾਲ ਸਿੰਘ ਅੱਗ ਚੱਲ ਰਹੇ ਹਨ।
ਫਰੀਦਕੋਟ: ਸਰਬਜੀਤ ਸਿੰਘ ਖਾਲਸਾ ਅੱਗੇ ਚੱਲ ਰਹੇ ਹਨ।
ਜਲੰਧਰ: ਚਰਨਜੀਤ ਸਿੰਘ ਚੰਨੀ ਅੱਗੇ ਚੱਲ ਰਹੇ ਹਨ।
ਬਠਿੰਡਾ: ਹਰਸਿਮਰਤ ਬਾਦਲ ਅੱਗੇ ਚੱਲ ਰਹੇ ਹਨ।
ਹੁਸ਼ਿਆਰਪੁਰ: ਰਾਜ ਕੁਮਾਰ ਚੱਬੇਵਾਲ ਅੱਗੇ ਚੱਲ ਰਹੇ ਹਨ।
ਸੰਗਰੂਰ: ਮੀਤ ਹੇਅਰ ਅੱਗੇ ਚੱਲ ਰਹੇ ਹਨ।
ਅਨੰਦਪੁਰ ਸਾਹਿਬ: ਵਿਜੇ ਇੰਦਰ ਸਿੰਗਲਾ ਅੱਗੇ ਚੱਲ ਰਹੇ ਹਨ।
ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਅੱਗੇ ਚੱਲ ਰਹੇ ਹਨ।
ਲੁਧਿਆਣਾ: ਰਾਜਾ ਵੜਿੰਗ ਅੱਗੇ ਚੱਲ ਰਹੇ ਹਨ।
ਫਤਹਿਗੜ੍ਹ ਸਾਹਿਬ: ਅਮਰ ਸਿੰਘ ਅੱਗੇ ਚੱਲ ਰਹੇ ਹਨ।
ਪਟਿਆਲਾ: ਡਾ. ਬਲਬੀਰ ਸਿੰਘ ਅੱਗੇ ਚੱਲ ਰਹੇ ਹਨ।
ਫਿਰੋਜ਼ਪੁਰ: ਸ਼ੇਰ ਸਿੰਘ ਗੁਬਾਇਆ ਅੱਗੇ ਹਨ।
ਗੁਰਦਾਸਪੁਰ: ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਅੱਗੇ ਚੱਲ ਰਹੇ ਹਨ।