Image default
ਤਾਜਾ ਖਬਰਾਂ

ਥੱਪ/ੜ ਕਾਂ/ਡ ‘ਤੇ ਫਿਲਮ ਇੰਡਸਟਰੀ ਦੀ ਚੁੱਪੀ ‘ਤੇ ਕੰਗਨਾ ਨੇ ਕੱਢੀ ਭੜਾਸ, ਬੋਲੀ-‘ਕੱਲ੍ਹ ਕੋਈ ਤੁਹਾਡੇ…’

ਥੱਪ/ੜ ਕਾਂ/ਡ ‘ਤੇ ਫਿਲਮ ਇੰਡਸਟਰੀ ਦੀ ਚੁੱਪੀ ‘ਤੇ ਕੰਗਨਾ ਨੇ ਕੱਢੀ ਭੜਾਸ, ਬੋਲੀ-‘ਕੱਲ੍ਹ ਕੋਈ ਤੁਹਾਡੇ…’

 

 

 

Advertisement

ਚੰਡੀਗੜ੍ਹ, 8 ਜੂਨ (ਡੇਲੀ ਪੋਸਟ ਪੰਜਾਬੀ)- ਚੰਡੀਗੜ੍ਹ ਏਅਰਪੋਰਟ ‘ਤੇ ਹੋਈ ਥੱਪੜ ਦੀ ਘਟਨਾ ਨੂੰ ਲੈ ਕੇ ਅਦਾਕਾਰਾ ਅਤੇ ਮੰਡੀ ਦੀ ਸੰਸਦ ਮੈਂਬਰ ਇਸ ਸਮੇਂ ਸੁਰਖੀਆਂ ‘ਚ ਹੈ। ਬੀਤੇ ਦਿਨ ਨੂੰ ਚੈਕਿੰਗ ਦੌਰਾਨ ਸੀਆਈਐਸਐਫ ਸੁਰੱਖਿਆ ਕਰਮੀਆਂ ਨੇ ਅਦਾਕਾਰਾ ਨੂੰ ਥੱਪੜ ਮਾਰ ਦਿੱਤਾ ਸੀ, ਜਿਸ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਸੀ। ਬਾਲੀਵੁੱਡ ਅਦਾਕਾਰਾ ਨਾਲ ਹੋਈ ਇਸ ਘਟਨਾ ਤੋਂ ਬਾਅਦ ਕੁਝ ਉਸ ਦਾ ਸਾਥ ਦਿੰਦੇ ਨਜ਼ਰ ਆਏ ਤੇ ਕੁਝ ਉਸ ਦਾ ਮਜ਼ਾ ਲੈਂਦੇ ਨਜ਼ਰ ਆਏ। ਇਸ ਦੇ ਨਾਲ ਹੀ ਇਸ ਮਾਮਲੇ ‘ਤੇ ਬਾਲੀਵੁੱਡ ਸੈਲੇਬਸ ਨੇ ਚੁੱਪੀ ਧਾਰੀ ਹੋਈ ਹੈ। ਅਜਿਹੇ ‘ਚ ਕੰਗਨਾ ਨੇ ਆਪਣੇ ਨਾਲ ਵਾਪਰੀ ਇਸ ਘਟਨਾ ‘ਤੇ ਸਿਤਾਰਿਆਂ ਦੀ ਚੁੱਪੀ ਬਾਰੇ ਪੋਸਟ ਕੀਤਾ ਹੈ।

ਥੱਪੜ ਮਾਰਨ ਦੀ ਘਟਨਾ ‘ਤੇ ਸਿਤਾਰਿਆਂ ਦੀ ਚੁੱਪ ਤੋਂ ਦੁਖੀ ਹੋਈ ਕੰਗਨਾ ਰਣੌਤ ਨੇ ਲਿਖਿਆ, ‘ਡੀਅਰ ਫਿਲਮ ਇੰਡਸਟਰੀ, ਏਅਰਪੋਰਟ ਹਮਲੇ ‘ਤੇ ਤੁਹਾਡੀ ਚੁੱਪੀ ਦਰਸਾਉਂਦੀ ਹੈ ਕਿ ਤੁਸੀਂ ਇਸ ਦਾ ਜਸ਼ਨ ਮਨਾ ਰਹੇ ਹੋ। ਪਰ ਯਾਦ ਰੱਖੋ ਅੱਜ ਮੇਰੇ ਨਾਲ ਇਹ ਹੋਇਆ ਹੈ, ਕੱਲ੍ਹ ਤੁਹਾਡੇ ਨਾਲ ਵੀ ਇਹੀ ਹੋਵੇਗਾ। ਕੱਲ੍ਹ ਜੇਕਰ ਤੁਸੀਂ ਕਿਸੇ ਵੀ ਸੜਕ ‘ਤੇ ਜਾਂ ਦੁਨੀਆ ਵਿੱਚ ਕਿਤੇ ਵੀ ਚੱਲ ਰਹੇ ਹੋ, ਤਾਂ ਇਜ਼ਰਾਈਲੀ/ਫਲਸਤੀਨੀ ਤੁਹਾਡੇ ‘ਤੇ ਜਾਂ ਤੁਹਾਡੇ ਬੱਚੇ ‘ਤੇ ਹਮਲਾ ਕਰਨਗੇ। ਤੁਸੀਂ ਰਾਫਾ ਲਈ ਸਮਰਥਨ ਕੀਤਾ। ਪਰ ਜਦੋਂ ਤੁਹਾਡੇ ਨਾਲ ਕੁਝ ਹੋਵੇਗਾ ਤਾਂ ਮੈਂ ਲੜਦੀ ਨਜ਼ਰ ਆਵਾਂਗੀ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਾਇਕ ਵਿਸ਼ਾਲ ਡਡਲਾਨੀ ਨੇ ਕੰਗਨਾ ਦੇ ਥੱਪੜ ਮਾਰਨ ਦੀ ਘਟਨਾ ‘ਤੇ ਪ੍ਰਤੀਕਿਰਿਆ ਦਿੰਦੇ ਹੋਏ CISF ਮਹਿਲਾ ਸਿਪਾਹੀ ਦਾ ਸਮਰਥਨ ਕੀਤਾ ਸੀ। ਉਸ ਨੇ ਲੇਡੀ ਕਾਂਸਟੇਬਲ ਨੂੰ ਨੌਕਰੀ ਦੀ ਆਫਰ ਕੀਤੀ ਸੀ। ਹਾਲਾਂਕਿ ਉਸ ਨੇ ਕੰਗਨਾ ਦੇ ਸਮਰਥਨ ‘ਚ ਕੁਝ ਨਹੀਂ ਕਿਹਾ।

Advertisement

ਦੱਸ ਦੇਈਏ ਕਿ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਸੰਸਦ ਮੈਂਬਰ ਚੁਣੀ ਗਈ ਹੈ। ਉਸ ਨੇ ਵੀਰਵਾਰ ਨੂੰ ਦਿੱਲੀ ਜਾਣਾ ਸੀ। ਇਸ ਦੇ ਲਈ ਉਸ ਨੇ ਚੰਡੀਗੜ੍ਹ ਏਅਰਪੋਰਟ ਤੋਂ ਫਲਾਈਟ ਫੜਨੀ ਸੀ। ਸੁਰੱਖਿਆ ਜਾਂਚ ਤੋਂ ਬਾਅਦ ਕੰਗਨਾ ਅਜੇ ਅੱਗੇ ਵਧੀ ਹੀ ਸੀ ਕਿ ਸੀਆਈਐਸਐਫ ਦੀ ਮਹਿਲਾ ਸਿਪਾਹੀ ਕੁਲਵਿੰਦਰ ਕੌਰ ਨੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਘਟਨਾ ਨੂੰ ਦੇਖ ਕੇ ਉਥੇ ਮੌਜੂਦ ਲੋਕ ਅਤੇ ਸੁਰੱਖਿਆ ਕਰਮਚਾਰੀ ਵੀ ਹੈਰਾਨ ਰਹਿ ਗਏ। ਇਸ ਘਟਨਾ ਤੋਂ ਬਾਅਦ ਵੀਰਵਾਰ ਨੂੰ ਹੀ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ।

Related posts

ਪੀਪੀਸੀਬੀ ਵੱਲੋਂ 163 ਨਗਰ ਪਾਲਿਕਾਵਾਂ ਤੇ ਨਗਰ ਨਿਗਮਾਂ ਨੂੰ 35.26 ਕਰੋੜ ਰੁਪਏ ਜੁਰਮਾਨਾ

punjabdiary

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਨਸ਼ਿਆ ਦੀ ਰੋਕਥਾਮ ਲਈ ਸੈਮੀਨਾਰ ਕਰਵਾਇਆ

punjabdiary

ਸੰਤ ਮੋਹਨ ਦਾਸ ਸਕੂਲ ਦੀ ਵਿਦਿਆਰਥਣ ਦੀ ਲਿਖੀ ਕਿਤਾਬ ‘ਥਿਊਰੀ ਆਫ ਈਚ ਐਂਡ ਐਵਰੀਥਿੰਗ’ ਰਲੀਜ਼

punjabdiary

Leave a Comment