ਅੰਮ੍ਰਿਤਪਾਲ ਸਿੰਘ ਮਹਿਰੋਂ, ਉਸ ਦੇ ਸਾਥੀ ਨੂੰ ਭਗੌੜਾ ਕਰਾਰ ਦੇਣ ਦੀ ਪ੍ਰਕਿਰਿਆ ਹੋਈ ਤੇਜ਼, ਘਰਾਂ ਦੇ ਬਾਹਰ ਲਾ ਦਿੱਤੇ ਪੋਸਟਰ
ਥਾਣਾ ਕੈਂਟ ਪੁਲਿਸ ਵੱਲੋਂ ਕੰਚਨ ਕੁਮਾਰੀ ਕਤਲ ਮਾਮਲੇ ‘ਚ ਕਥਿਤ ਦੋਸ਼ੀ ਦੇ ਘਰਾਂ ਦੇ ਬਾਹਰ ਪੋਸਟਰ ਲਾਏ ਗਏ ਹਨ। ਹੁਣ ਅਦਾਲਤ ਵੱਲੋਂ ਅਗਲੇ ਸਾਲ 27 ਜਨਵਰੀ ਨੂੰ ਫੈਸਲਾ ਦਿੱਤਾ ਜਾ ਸਕਦਾ ਹੈ।

ਚੰਡੀਗੜ – ਪੁਲਿਸ ਨੇ ਇੰਸਟਾਗ੍ਰਾਮ ਇੰਫਲੂੈਂਸਰ ਕੰਚਨ ਕੁਮਾਰੀ ਦੇ ਕਤਲ ਕੇਸ ਵਿੱਚ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਸਦੇ ਸਾਥੀ ਰਣਜੀਤ ਸਿੰਘ ਨੂੰ ਭਗੌੜਾ ਕਰਾਰ ਦੇਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਥਾਣਾ ਕੈਂਟ ਪੁਲਿਸ ਵੱਲੋਂ ਕੰਚਨ ਕੁਮਾਰੀ ਕਤਲ ਮਾਮਲੇ ‘ਚ ਕਥਿਤ ਦੋਸ਼ੀ ਦੇ ਘਰਾਂ ਦੇ ਬਾਹਰ ਪੋਸਟਰ ਲਾਏ ਗਏ ਹਨ। ਹੁਣ ਅਦਾਲਤ ਵੱਲੋਂ ਅਗਲੇ ਸਾਲ 27 ਜਨਵਰੀ ਨੂੰ ਫੈਸਲਾ ਦਿੱਤਾ ਜਾ ਸਕਦਾ ਹੈ।
ਥਾਣਾ ਕੈਂਟ ਦੇ ਐਸਐਚਓ ਦਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ Instragram ਮਸ਼ਹੂਰ ਕੰਚਨ ਕੁਮਾਰੀ ਉਰਫ ਕਮਲ ਭਾਬੀ ਦਾ ਕਤਲ ਕਰ ਉਸਦੀ ਮ੍ਰਿਤਕ ਦੇਹ ਨੂੰ ਬਠਿੰਡਾ ਆਦੇਸ਼ ਹਸਪਤਾਲ ਪਾਰਕਿੰਗ ‘ਚ ਖੜੀ ਇਕ ਕਾਰ ਵਿੱਚੋਂ ਸੂਟ ਕੇਸ ‘ਚ ਮਿਲੀ ਸੀ, ਜਿੱਥੇ ਸਾਡੀ ਵੱਖ-ਵੱਖ ਟੀਮਾਂ ਨੇ ਇਸ ‘ਤੇ ਕੰਮ ਕਰਦੇ 5 ਲੋਕਾਂ ‘ਤੇ ਮਾਮਲਾ ਦਰਜ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ 2 ਕਥਿਤ ਦੋਸ਼ੀਆਂ ਨੂੰ ਕੁੱਝ ਸਮੇਂ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਅੰਮ੍ਰਿਤਪਾਲ ਸਿੰਘ ਮਹਿਰੋ, ਉਸਦਾ ਸਾਥੀ ਰਣਜੀਤ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਦੀ ਭਾਲ ਵੱਖ ਵੱਖ ਟਿਕਾਣਿਆਂ ‘ਤੇ ਕੀਤੀ ਪਰੰਤੂ ਭਾਲ ਨਾ ਹੋਣ ‘ਤੇ ਸਾਡੇ ਵੱਲੋਂ ਆਪਣੀਆਂ ਗਵਾਹੀਆਂ ਬੀਤੇ ਕੱਲ ਅਦਾਲਤ ਵਿਖੇ ਦਿੱਤੀਆਂ ਗਈਆਂ ਸਨ। ਉਸ ਤੋਂ ਬਾਅਦ ਸਾਡੇ ਵੱਲੋਂ ਉਨ੍ਹਾਂ ਦੇ ਘਰਾਂ ਬਾਹਰ ਵੀ ਪੋਸਟਰ ਲਾਏ ਗਏ ਹਨ। ਹੁਣ ਅਦਾਲਤ ਵੱਲੋਂ ਅਗਲੀ ਮਿਤੀ 27 ਜਨਵਰੀ 2026 ਰੱਖੀ ਗਈ ਹੈ।
– (ਪੀਟੀਸੀ ਨਿਊਜ਼)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


