ਕੰਗਨਾ ਦੀ ਫਿਲਮ ‘ਐਮਰਜੈਂਸੀ’: ਬੰਬਈ ਹਾਈਕੋਰਟ ਨੇ ਕਿਹਾ- 18 ਸਤੰਬਰ ਤੱਕ ਇਤਰਾਜ਼ ਦੂਰ ਕਰੋ ਅਤੇ ਫਿਲਮ ਨੂੰ ਸਰਟੀਫਿਕੇਟ ਦਿਓ
ਮੁੰਬਈ, 4 ਸਤੰਬਰ (ਅਮਰ ਉਜਾਲਾ)- ਭਾਜਪਾ ਸੰਸਦ ਅਤੇ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ 6 ਸਤੰਬਰ 2024 ਨੂੰ ਰਿਲੀਜ਼ ਹੋਣੀ ਸੀ, ਸਰਟੀਫਿਕੇਟ ਨਾ ਮਿਲਣ ਕਾਰਨ ਰਿਲੀਜ਼ ਨੂੰ ਰੋਦ ਦਿੱਤੀ ਗਈ ਸੀ। ਫਿਲਮ ਨੂੰ ਲੈਕੇ ਲੋਕਾਂ ਵਲੋਂ ਵਿਰੋਧ ਵੀ ਕੀਤਾ ਗਿਆ । ਇਸ ਫਿਲਮਾ ਨੂੰ ਲੈ ਕੇ ਕੰਗਨਾ ਰਣੌਤ ਵਲੋ ਇਸ ਫਿਲਮ ਦੀ ਰਿਲੀਜ਼ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਫਿਲਮ ਦੀ ਸਹਿ-ਨਿਰਮਾਤਾ ਕੰਪਨੀ ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ ਨੇ ਵੀ ਹੁਣ ਅਦਾਲਤ ਤੱਕ ਪਹੁੰਚ ਕਰ ਦਿੱਤੀ ਹੈ ਅਤੇ ਕੰਪਨੀ ਨੇ ਹੁਣ ਬੁੰਬਈ ਹਾਈ ਕੋਰਟ ‘ਚ ਇਕ ਪਟੀਸ਼ਨ ਦਾਇਰ ਕਰ ਦਿਤੀ ਸੀ, ਜਿਸ ‘ਤੇ ਅੱਜ ਬੁੱਧਵਾਰ ਨੂੰ ਸੁਣਵਾਈ ਹੋਈ।
ਇਹ ਵੀ ਪੜ੍ਹੋ- ਟਰਾਈ ਦੀ ਵੱਡੀ ਕਾਰਵਾਈ, 50 ਕੰਪਨੀਆਂ ਦੀਆਂ ਸੇਵਾਵਾਂ ਬੰਦ, 2.75 ਲੱਖ ਕੁਨੈਕਸ਼ਨ
ਅਦਾਲਤ ਨੇ ਕਿਹਾ, ‘ਇਕ ਹਫ਼ਤੇ ਦੀ ਦੇਰੀ ਨਾਲ ਕੋਈ ਫਰਕ ਨਹੀਂ ਪਵੇਗਾ’
ਨਿਰਮਾਤਾ ਕੰਪਨੀ ਵਲੋਂ ਪਾਈ ਗਈ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਬੰਬਈ ਹਾਈ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਫਿਲਮ ਦੀ ਰਿਲੀਜ਼ ‘ਚ ਇਕ ਹਫਤੇ ਦੀ ਦੇਰੀ ਨਾਲ ਜ਼ਿਆਦਾ ਫਰਕ ਨਹੀਂ ਪਵੇਗਾ। ਅਦਾਲਤ ਨੇ ਫਿਲਮ ਦੇ ਸਹਿ-ਨਿਰਮਾਤਾ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜਿਜ਼ ਲਿਮਟਿਡ ਦੀ ਪਟੀਸ਼ਨ ‘ਤੇ ਸੁਣਵਾਈ ਕੀਤੀ, ਜਿਸ ਵਿੱਚ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਤੋਂ ਸੈਂਸਰ ਸਰਟੀਫਿਕੇਟ ਦੀ ਭੌਤਿਕ ਕਾਪੀ ਮੰਗੀ ਗਈ ਸੀ, ਤਾਂ ਜੋ ਫਿਲਮ ਨੂੰ 6 ਸਤੰਬਰ ਦੀ ਨਿਰਧਾਰਤ ਮਿਤੀ ਨੂੰ ਰਿਲੀਜ਼ ਕੀਤਾ ਜਾ ਸਕੇ। ਜਸਟਿਸ ਬੀਪੀ ਕੋਲਾਬਾਵਾਲਾ ਅਤੇ ਫਿਰਦੌਸ ਪੀ ਪੂਨੀਵਾਲਾ ਦੇ ਬੈਂਚ ਨੇ ਕਿਹਾ, ‘ਅਸੀਂ ਪਟੀਸ਼ਨ ਦਾ ਨਿਪਟਾਰਾ ਨਹੀਂ ਕਰਾਂਗੇ। ਪਰ ਉਨ੍ਹਾਂ (ਸੀਬੀਐਫਸੀ) ਨੂੰ ਐਮਪੀ ਹਾਈ ਕੋਰਟ ਦੇ ਹੁਕਮਾਂ ਅਨੁਸਾਰ (ਤਿੰਨ ਦਿਨਾਂ ਵਿੱਚ) ਇਤਰਾਜ਼ਾਂ ਦੀ ਜਾਂਚ ਕਰਨ ਦਿਓ। ਫਿਲਮ ਦੀ ਰਿਲੀਜ਼ ‘ਚ ਜੇਕਰ ਇਕ ਹਫਤੇ ਦੀ ਦੇਰੀ ਹੋ ਜਾਂਦੀ ਹੈ ਤਾਂ ਕੋਈ ਫਰਕ ਨਹੀਂ ਪਵੇਗਾ।
ਇਹ ਵੀ ਪੜ੍ਹੋ- 120 Bahadur: ਫਰਹਾਨ ਅਖਤਰ ਦੀ ਫਿਲਮ ‘120 ਬਹਾਦਰ’ ਦੀ ਸ਼ੂਟਿੰਗ ਸ਼ੁਰੂ, ਮੋਸ਼ਨ ਪੋਸਟਰ ਰਿਲੀਜ਼
ਬੰਬੇ ਹਾਈ ਕੋਰਟ ‘ਚ ਪਟੀਸ਼ਨ ਕੀਤੀ ਹੈ ਦਾਇਰ
ਨਿਊਜ਼ ਏਜੰਸੀ ਏਐਨਆਈ ਮੁਤਾਬਕ ਫਿਲਮ ‘ਐਮਰਜੈਂਸੀ’ ਦੇ ਸਹਿ-ਨਿਰਮਾਤਾ ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜਿਜ਼ ਨੇ ਅਭਿਨੇਤਰੀ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦੀ ਰਿਲੀਜ਼ ਅਤੇ ਸੈਂਸਰ ਸਰਟੀਫਿਕੇਟ ਦੀ ਮੰਗ ਕਰਦੇ ਹੋਏ ਬੰਬੇ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਕੰਪਨੀ ਨੇ ਬੰਬੇ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਦਾਅਵਾ ਕੀਤਾ ਕਿ ਸੈਂਸਰ ਬੋਰਡ ਨੇ ਮਨਮਾਨੇ ਅਤੇ ਗੈਰ-ਕਾਨੂੰਨੀ ਢੰਗ ਨਾਲ ਫਿਲਮ ਦੇ ਸੈਂਸਰ ਸਰਟੀਫਿਕੇਟ ਨੂੰ ਰੋਕ ਦਿੱਤਾ ਹੈ। ਇਸ ਪਟੀਸ਼ਨ ‘ਤੇ ਅੱਜ ਸੁਣਵਾਈ ਹੋਈ।
ਇਹ ਵੀ ਪੜ੍ਹੋ- AGI ਫਲੈਟ ‘ਚ ਫਾਹਾ ਲੈ ਕੇ ਲੜਕੀ ਨੇ ਕੀਤੀ ਖੁਦਕੁਸ਼ੀ, ਪਿਤਾ ਦੀ ਮੌਤ ਤੋਂ ਬਾਅਦ ਮਾਸੀ ਕੋਲ ਰਹਿ ਰਹੀ ਸੀ
ਕੰਗਨਾ ਰਣੌਤ ਨੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ
ਫਿਲਮ ‘ਐਮਰਜੈਂਸੀ’ ਦੇਸ਼ ‘ਚ ਲਗਾਈ ਗਈ ਐਮਰਜੈਂਸੀ ‘ਤੇ ਆਧਾਰਿਤ ਹੈ। ਇਸ ਵਿੱਚ ਕੰਗਨਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ਕੰਗਨਾ ਨੇ ਨਾ ਸਿਰਫ ਫਿਲਮ ‘ਚ ਕੰਮ ਕੀਤਾ ਹੈ, ਸਗੋਂ ਨਿਰਦੇਸ਼ਨ ਦੀ ਜ਼ਿੰਮੇਵਾਰੀ ਵੀ ਨਿਭਾਈ ਹੈ। ਕੰਗਨਾ ਤੋਂ ਇਲਾਵਾ ਇਸ ਫਿਲਮ ‘ਚ ਅਨੁਪਮ ਖੇਰ, ਸ਼੍ਰੇਅਸ ਤਲਪੜੇ ਅਤੇ ਮਹਿਮਾ ਚੌਧਰੀ ਵਰਗੇ ਕਲਾਕਾਰ ਵੀ ਹਨ। ਫਿਲਮ ‘ਐਮਰਜੈਂਸੀ’ ਦੀ ਰਿਲੀਜ਼ ਪਹਿਲਾਂ ਵੀ ਕਈ ਵਾਰ ਟਾਲ ਦਿੱਤੀ ਜਾ ਚੁੱਕੀ ਹੈ। ਹੁਣ ਇਸ ਵਾਰ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਾ ਮਿਲਣ ਕਾਰਨ ਫਿਲਮ ਦੀ ਰਿਲੀਜ਼ ‘ਤੇ ਬੱਦਲ ਛਾ ਗਏ ਹਨ।
#UPDATE | Bombay High Court says it is unable to direct CBFC (Central Board of Film Certification) to issue the certificate as it would contradict the MP High Court order.
AdvertisementMP court had directed CBFC to consider representations of Sikh groups who had filed petitions before it.… https://t.co/9yRqcXRnlg
— ANI (@ANI) September 4, 2024
ਕੰਗਨਾ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ
ਕੰਗਨਾ ਨੇ ਵੀ ਫਿਲਮ ਨੂੰ ਸੈਂਸਰ ਸਰਟੀਫਿਕੇਟ ਨਾ ਮਿਲਣ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਫਿਲਮ ਦੀ ਰਿਲੀਜ਼ ‘ਤੇ ਰੋਕ ਦੇ ਬਾਰੇ ‘ਚ ਅਦਾਕਾਰਾ ਨੇ ਅਮਰ ਉਜਾਲਾ ਸੰਵਾਦ ਪ੍ਰੋਗਰਾਮ ‘ਚ ਕਿਹਾ, ‘ਇੱਕ ਰਚਨਾਤਮਕ ਵਿਅਕਤੀ ਹੋਣ ਦੇ ਨਾਤੇ ਮੈਂ ਨਿਰਾਸ਼ ਹਾਂ। ਮੇਰੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਮੇਰੇ ‘ਤੇ ਸੱਚੀ ਘਟਨਾ ‘ਤੇ ਆਧਾਰਿਤ ਫਿਲਮ ਨਾ ਦਿਖਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਕੰਗਨਾ ਨੇ ਅੱਗੇ ਕਿਹਾ ਕਿ ਇਹ ਫਿਲਮ ਸਾਡੇ ਸੰਵਿਧਾਨ ਨਾਲ ਜੁੜੀ ਇਕ ਹੈਰਾਨੀਜਨਕ ਘਟਨਾ ਲੈ ਕੇ ਆਉਂਦੀ ਹੈ। ਇਸ ਵਿਸ਼ੇ ‘ਤੇ ਗੱਲ ਕਰਨਾ ਸਾਡਾ ਹੱਕ ਹੈ।
ਰਿਲੀਜ਼ ਦੋ ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ ਗਈ ਹੈ
ਅੱਜ ਦੀ ਸੁਣਵਾਈ ‘ਚ ਇਹ ਸਾਫ ਹੋ ਗਿਆ ਹੈ ਕਿ ਫਿਲਮ ‘ਐਮਰਜੈਂਸੀ’ ਹੁਣ 6 ਸਤੰਬਰ ਨੂੰ ਰਿਲੀਜ਼ ਨਹੀਂ ਹੋਵੇਗੀ। ਬੰਬੇ ਹਾਈ ਕੋਰਟ ਨੇ ਕੰਗਨਾ ਰਣੌਤ ਦੀ ਫਿਲਮ ਨੂੰ ਲੈ ਕੇ ਸੀਬੀਐਫਸੀ ਨੂੰ ਸਰਟੀਫਿਕੇਸ਼ਨ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ, ਪਰ ਹੁਣ ਇਸ ਨੂੰ ਦੋ ਹਫਤਿਆਂ ਲਈ ਟਾਲ ਦਿੱਤਾ ਜਾਵੇਗਾ, ਕਿਉਂਕਿ ਹਾਈ ਕੋਰਟ ਨੇ ਸੈਂਸਰ ਬੋਰਡ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਫਿਲਮ ਵਿਰੁੱਧ ਉਠਾਏ ਗਏ ਇਤਰਾਜ਼ਾਂ ‘ਤੇ ਵਿਚਾਰ ਕਰੇ ਅਤੇ ਫਿਰ 18 ਸਤੰਬਰ ਤੱਕ ਇਸ ਨੂੰ ਪ੍ਰਮਾਣਿਤ ਕਰੇ।