Image default
ਅਪਰਾਧ

ਸੁਪਰੀਮ ਕੋਰਟ ਦਾ ਯੂਟਿਊਬ ਚੈਨਲ ਹੈਕ, ਕ੍ਰਿਪਟੋ ਵੀਡੀਓ ਅੱਪਲੋਡ

ਸੁਪਰੀਮ ਕੋਰਟ ਦਾ ਯੂਟਿਊਬ ਚੈਨਲ ਹੈਕ, ਕ੍ਰਿਪਟੋ ਵੀਡੀਓ ਅੱਪਲੋਡ

 

 

 

Advertisement

ਦਿੱਲੀ, 20 ਸਤੰਬਰ (ਪੀਟੀਸੀ ਨਿਊਜ)- ਟੈਕਨਾਲੋਜੀ ਦੇ ਇਸ ਯੁੱਗ ਵਿਚ ਹਰ ਪਾਸੇ ਹੈਕਰਾਂ ਦਾ ਖ਼ਤਰਾ ਮੰਡਰਾ ਰਿਹਾ ਹੈ ਕਿ ਹੈਕਰਾਂ ਨੇ ਸੁਪਰੀਮ ਕੋਰਟ ਦਾ ਯੂਟਿਊਬ ਚੈਨਲ ਹੈਕ ਕਰ ਲਿਆ ਹੈ। ਇਸ ਯੂਟਿਊਬ ਚੈਨਲ ਨੂੰ ਹੈਕ ਕਰਨ ਤੋਂ ਬਾਅਦ ਹੈਕਰਾਂ ਨੇ ਸੁਪਰੀਮ ਕੋਰਟ ਆਫ਼ ਇੰਡੀਆ ਦੀ ਥਾਂ ‘ਤੇ Ripple ਲਿਖਿਆ ਹੈ। ਨਾਲ ਹੀ ਇਸ ਚੈਨਲ ‘ਤੇ ਸੁਪਰੀਮ ਕੋਰਟ ਦੀਆਂ ਵੀਡੀਓਜ਼ ਦੀ ਬਜਾਏ ਕ੍ਰਿਪਟੋ ਵੀਡੀਓਜ਼ ਦਿਖਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ- ਅਕਤੂਬਰ ਮਹੀਨੇ ‘ਚ ਇਸ ਤਰੀਕ ਨੂੰ ਹੋਣਗੀਆਂ ਪੰਚਾਇਤੀ ਚੋਣਾਂ, 23 ਸਤੰਬਰ ਤੱਕ ਲੱਗ ਸਕਦਾ ਹੈ ਚੋਣ ਜ਼ਾਬਤਾ

ਦਸਤਾਵੇਜ਼ ਲੀਕ ਹੋਣ ਦਾ ਖਤਰਾ
ਹੈਕ ਕੀਤੇ ਚੈਨਲ ‘ਤੇ ਇੱਕ ਵੀਡੀਓ ਵੀ ਲਾਈਵ ਸਟ੍ਰੀਮ ਕੀਤਾ ਗਿਆ ਸੀ। ਵੀਡੀਓ ਦਾ ਸਿਰਲੇਖ ਹੈ, “ਬ੍ਰੈਡ ਗਾਰਲਿੰਗਹਾਊਸ Ripple SEC ਦੇ $2 ਬਿਲੀਅਨ ਜੁਰਮਾਨੇ ‘ਤੇ ਪ੍ਰਤੀਕਿਰਿਆ ਕਰਦਾ ਹੈ! “XRP ਕੀਮਤ ਭਵਿੱਖਬਾਣੀ।”

ਇਹ ਵੀ ਪੜ੍ਹੋ- ਕਸੂਤੇ ਫਸੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਬਿੱਟੂ ਖਿਲਾਫ FIR ਦਰਜ, ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ ਦਾ ਭੁਗਤਣਾ ਪਿਆ ਖਮਿਆਜ਼ਾ

Advertisement

ਸੁਪਰੀਮ ਕੋਰਟ ਦੇ ਯੂ-ਟਿਊਬ ‘ਤੇ ਇਹ ਹੈਕਰ ਹਮਲਾ ਇਸ ਲਈ ਵੀ ਖਾਸ ਹੈ ਕਿਉਂਕਿ ਸੁਪਰੀਮ ਕੋਰਟ ਕੋਲ ਕਈ ਵੱਡੇ ਮਾਮਲਿਆਂ ਦੀ ਸੁਣਵਾਈ ਨਾਲ ਜੁੜੇ ਦਸਤਾਵੇਜ਼ ਮੌਜੂਦ ਹਨ। ਅਜਿਹੀ ਸਥਿਤੀ ਵਿੱਚ, ਜੇਕਰ ਹੈਕਰ ਯੂਟਿਊਬ ਵਰਗੀਆਂ ਹੋਰ SC ਸਾਈਟਾਂ ‘ਤੇ ਹਮਲਾ ਕਰਦੇ ਹਨ, ਤਾਂ ਉਨ੍ਹਾਂ ਦਸਤਾਵੇਜ਼ਾਂ ਦੇ ਲੀਕ ਹੋਣ ਦਾ ਖਤਰਾ ਵੀ ਵੱਧ ਸਕਦਾ ਹੈ। ਹਾਲਾਂਕਿ, ਅਜੇ ਤੱਕ ਕੁਝ ਨਹੀਂ ਹੋਇਆ ਹੈ। ਅਤੇ ਇਸਦੀ ਸੰਭਾਵਨਾ ਵੀ ਨਾਮੁਮਕਿਨ ਹੈ। ਪਰ ਹੈਕਰਾਂ ਦੇ ਵਧਦੇ ਦਾਇਰੇ ਨੂੰ ਦੇਖਦੇ ਹੋਏ ਸਮੇਂ-ਸਮੇਂ ‘ਤੇ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।

Advertisement

ਸੁਪਰੀਮ ਕੋਰਟ ਦੇ ਯੂਟਿਊਬ ਚੈਨਲ ‘ਤੇ ਹੈਕਰਾਂ ਨੇ ਕਿੱਥੇ ਕੀਤਾ ਹਮਲਾ? ਅਜੇ ਤੱਕ ਕਿਸੇ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਫਿਲਹਾਲ ਕਈ ਜਾਂਚ ਏਜੰਸੀਆਂ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਨ੍ਹਾਂ ਹੈਕਰਾਂ ਨੇ ਇਹ ਹਮਲਾ ਕਿੱਥੋਂ ਕੀਤਾ ਹੈ।

ਇਹ ਵੀ ਪੜ੍ਹੋ- ਐੱਨ.ਐੱਸ.ਐੱਸ ਵਿਭਾਗ, ਰੈਡ ਰਿਬਨ ਕਲੱਬ,ਯੂਥ ਰੈੱਡ ਕਰਾਸ ਵੱਲੋਂ ਬ੍ਰਿਜਿੰਦਰਾ ਕਾਲਜ ਵਿਖੇ ਖੂਨਦਾਨ ਕੈਂਪ ਦਾ ਆਯੋਜਨ

ਵੈੱਬਸਾਈਟ ਨੂੰ 2018 ‘ਚ ਵੀ ਹੈਕ ਕਰ ਲਿਆ ਗਿਆ ਸੀ
ਇਸ ਤੋਂ ਪਹਿਲਾਂ 2018 ‘ਚ ਹੈਕਰਾਂ ਨੇ ਸੁਪਰੀਮ ਕੋਰਟ ਦੀ ਵੈੱਬਸਾਈਟ ਨੂੰ ਹੈਕ ਕਰ ਲਿਆ ਸੀ। ਉਸ ਸਮੇਂ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਸੀ ਕਿ ਹੈਕਰਾਂ ਨੇ ਸੁਪਰੀਮ ਕੋਰਟ ਦੀ ਵੈੱਬਸਾਈਟ ਕਿੱਥੋਂ ਹੈਕ ਕੀਤੀ ਸੀ।

 

Advertisement

ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

Related posts

ਅੰਮ੍ਰਿਤਸਰ ‘ਚ ਤੀਜਾ ਧਮਾਕਾ: 5 ਵਿਅਕਤੀ ਗ੍ਰਿਫਤਾਰ, ਡੀਜੀਪੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

punjabdiary

ਰੋਪੜ ‘ਚ ਕਲਯੁੱਗੀ ਵਕੀਲ ਪੁੱਤ ਦਾ ਕਾਰਾ, ਬਜ਼ੁਰਗ ਮਾਂ ਦੀ ਕਰਦਾ ਸੀ ਬੇਰਹਿਮੀ ਨਾਲ ਕੁੱਟਮਾਰ, ਹੋਇਆ ਗ੍ਰਿਫਤਾਰ

punjabdiary

Breaking- ਗੋਲਡੀ ਬਰਾੜ ਨੇ ਪੁਲਿਸ ਕੋਲੋ ਬਚਣ ਲਈ ਆਪਣਾ ਰਿਹਾਇਸ਼ ਟਿਕਾਣਾ ਬਦਲਿਆ :- ਸੂਤਰ

punjabdiary

Leave a Comment