Image default
artical

ਚਾਹ ਜਿਸ ਨੂੰ ਉਹ ਢਿੱਡ ਫੂਕਣੀ ਕਹਿੰਦਾ ਹੈ

ਚਾਹ ਜਿਸ ਨੂੰ ਉਹ ਢਿੱਡ ਫੂਕਣੀ ਕਹਿੰਦਾ ਹੈ

 

 

 

Advertisement

 

ਚਾਹ ਕਦੋਂ ਪੰਜਾਬੀਆਂ ਦੇ ਜੀਵਨ ਦਾ ਹਿੱਸਾ ਹੋ ਗਈ, ਪਤਾ ਹੀ ਨਹੀਂ ਲੱਗਿਆ। ਹੁਣ ਤਾਂ ਪੀ ਲਓ ਚਾਹ, ਪਿਲਾਓ ਚਾਹ, ਧਰ ਲੋ ਚਾਹ,

ਚਾਹ ਕੀ, ਬੱਸ ਚਾਹ ਹੀ ਚਾਹ !

ਢਿੱਡ ਫੂਕਣੀ

Advertisement

ਇਹ ਵੀ ਪੜ੍ਹੋ- ਪੰਜਾਬ-ਚੰਡੀਗੜ੍ਹ ‘ਚ AQI ਦਾ ਅੰਕੜਾ 300 ਤੋਂ ਪਾਰ, ਯੈਲੋ ਅਲਰਟ ਜਾਰੀ, ਪਰਾਲੀ ਸਾੜਨ ਦੀਆਂ ਘਟਨਾਵਾਂ ਘਟੀਆਂ

ਮੈਂ ਚਾਹ ਦੀ ਕੋਈ ਬਹੁਤੀ ਸ਼ੁਕੀਨ ਨਹੀਂ, ਦਿਨ ‘ਚ ਇੱਕ ਵਾਰ ਪੀਂਦੀ ਹਾਂ ਜਾਂ ਕਦੇ ਸਹਿਕਰਮੀ ਦੋਸਤਾਂ ਨਾਲ।

ਪਰ ਚੰਗੀ ਚਾਹ ਦੀ ਖੁਸ਼ਬੂ ਮੈਨੂੰ ਅਕਸਰ ਆਨੰਦ ਦਿੰਦੀ ਹੈ। ਚਾਹ ਖ਼ਰੀਦਣੀ ਹੋਵੇ ਤਾਂ ਤਾਜ, ਬਾਘ ਬੱਕਰੀ ਜਾਂ ਕੋਈ ਗਰੀਨ ਟੀ।

ਮੇਰੀ ਇੱਕ ਦੋਸਤ ਬਹੁਤ ਸੁੱਕੇ ਮੇਵੇ ਪੁਦੀਨਾ ਹਲਦੀ ਤੁਲਸੀ ਅਦਰਕ ਲੈਮਨ ਗਰਾਸ ਸੌਂਫ਼ ਹੋਰ ਬੜਾ ਨਿੱਕ-ਸੁੱਕ ਪਾ ਕੇ ਇੱਕ ਚਾਹ ਬਣਾਉਂਦੀ ਹੈ ਇਸ ਕਾੜ੍ਹੇ ਨੂੰ ਤੁਸੀਂ ਪੰਜਾਬੀ ਕਾਹਵਾ ਕਹਿ ਸਕਦੇ ਹੋ

Advertisement

 

ਸੋ ਕਾਹਵੇ ਕਾੜ੍ਹੇ ਅਤੇ ਚਾਹ ਦੀ ਗੱਲ ਕਰਦਿਆਂ ਜਿਹੜੀ ਗੱਲ ਮੈਂ ਕਰਨੀ ਹੈ ਉਹ ਹੈ—

ਬਰਗਾੜੀ ਦੀ ਚਾਹ !

 

Advertisement

ਬਰਗਾੜੀ ਵੀਰ ਨੂੰ ਮੈਂ ਉਨ੍ਹਾਂ ਦਿਨਾਂ ਤੋਂ ਜਾਣਦੀ ਹਾਂ ਜਦੋਂ ਮੈਂ ਕਿਸਾਨਾਂ ਲਈ ਯੂਨੀਵਰਸਿਟੀ ਦਾ ‘ਖੇਤੀ ਸੰਦੇਸ਼’ ਸ਼ੁਰੂ ਕੀਤਾ ਸੀ। ਇੰਨਾਂ ਦੀ ਫੀਡਬੈਕ ਨੇ ਬਹੁਤ ਮੱਦਦ ਕੀਤੀ। ਅੱਜ ਇਹ ਡਿਜ਼ੀਟਲ ਖੇਤੀ ਬੁਲਿਟਿਨ ਦੱਸ ਲੱਖ ਤੋਂ ਵੱਧ ਕਿਸਾਨਾਂ ਤੱਕ ਪਹੁੰਚਦਾ ਹੈ।

ਗੁੜ ਦੇ ਕਾਰੋਬਾਰ ਸਦਕਾ ਬਰਗਾੜੀ ਸਵੈ-ਉੱਦਮੀਆਂ ਵਿੱਚੋਂ ਗਿਣੇ ਜਾਂਦੇ ਹਨ। ਅਨੇਕਾਂ ਮਾਨ-ਸਨਮਾਨ ਵੀ ਲੈ ਚੁੱਕੇ ਹਨ। ਦੋ ਕੁ ਮਹੀਨੇ ਪਹਿਲਾਂ ਮੈਂ ਗੁੜ ਮੰਗਵਾਇਆ। ਮੇਰੇ ਜਿਸ ਵੀ ਮਹਿਮਾਨ ਨੇ ਇਹ ਖਾਧਾ ਅਸ਼-ਅਸ਼ ਕਰ ਉੱਠਿਆ।

ਇਹ ਵੀ ਪੜ੍ਹੋ-SGPC ਬਾਰੇ ਭਾਜਪਾ ਆਗੂ ਦਾ ਵਿਵਾਦਤ ਬਿਆਨ, ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਤੁਰੰਤ ਗ੍ਰਿਫਤਾਰੀ ਦੀ ਮੰਗ, ਜਾਣੋ ਪੂਰਾ ਮਾਮਲਾ

ਇਹ ਵੀ ਪੜੋ- SGPC ਬਾਰੇ ਭਾਜਪਾ ਆਗੂ ਦਾ ਵਿਵਾਦਤ ਬਿਆਨ, ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਤੁਰੰਤ ਗ੍ਰਿਫਤਾਰੀ ਦੀ ਮੰਗ, ਜਾਣੋ ਪੂਰਾ ਮਾਮਲਾ

Advertisement

ਮੈਂ ਫ਼ੋਨ ਕਰਕੇ ਧੰਨਵਾਦ ਵੀ ਕੀਤਾ ਅਤੇ ਚੰਗੀ ਫੀਡਬੈਕ ਵੀ ਦਿੱਤੀ। ਗੱਲਾਂ-ਗੱਲਾਂ ਵਿੱਚ ਪਤਾ ਲੱਗਿਆ ਕਿ ਉਹ ਗੁੜ ਦੇ ਨਾਲ-ਨਾਲ ਚੰਗੀ ਚਾਹ ਦੀ ਤਲਾਸ਼ ਵਿੱਚ ਵੀ ਰਹਿੰਦਾ ਹੈ ਅਤੇ ਦਿੱਲੀ-ਦੱਖਣ ਗਾਹ ਆਉਂਦਾ ਹੈ।

 

ਇਸ ਵਾਰ ਮੈਂ ਗੁੜ ਦੇ ਨਾਲ ਦੋ ਕਿੱਲੋ ਚਾਹ ਦਾ ਆਰਡਰ ਵੀ ਕਰ ਦਿੱਤਾ। ਆਪ ਉਹ ਆਸਟਰੇਲੀਆ ਨਿਊਜੀਲੈਂਡ ਦੇ ਟੂਅਰ ਤੇ ਸੀ ਫਿਰ ਵੀ ਮੈਨੂੰ ਤਿੰਨ ਦਿਨਾਂ ਵਿੱਚ ਇਹ ਕੋਰੀਅਰ ਰਾਹੀਂ ਪਹੁੰਚ ਗਿਆ।

 

Advertisement

ਅਗਲੀ ਸਵੇਰ ਗੁੜ ਵਾਲੀ ਚਾਹ ਧਰ ਲਈ। ਵੱਖਰੇ ਕਿਸਮ ਦੀ ਬਹੁਤ ਲੰਮੀ ਪੱਤੀ ਵਾਲੀ ਇਹ ਆਰਗੈਨਿਕ ਚਾਹ ਹੌਲੀ-ਹੌਲੀ ਰੰਗ ਛੱਡਦੀ ਹੈ ਇਹਦੀ ਖੁਸ਼ਬੂ, ਇਹਦਾ ਜ਼ਾਇਕਾ ਕਮਾਲ ਦਾ !

ਹੁਣ ਤੱਕ ਪਰਤਿਆਈਆਂ ਹੋਈਆਂ ਚਾਹਾਂ ਨਾਲ਼ੋਂ ਬਿਲਕੁਲ ਵੱਖਰੀ।

 

ਸ਼ੁਕਰਾਨੇ ਵਜੋਂ ਮੈਂ ਕਈ ਦਿਨਾਂ ਤੋਂ ਪੋਸਟ ਪਾਉਣਾ ਚਾਹੁੰਦੀ ਸੀ, ਬਰਗਾੜੀ ਵੀਰ ਨੂੰ ਇਹ ਕਹਿਣ ਲਈ ਕਿ ਗੁੜ ਵਾਂਗ, ਚਾਹ ਵੀ ਕਮਾਲ ਹੈ।

Advertisement

ਪੰਜਾਬੀਆਂ ਨੂੰ ਚੰਗੇ ਗੁੜ ਦੀ ਲੱਤ ਲਾਉਣਾ ਤੇ ਫਿਰ ਚੰਗੀ ਚਾਹ ਥਿਆ ਕੇ ਦੇਣੀ ਹੋਰ ਕੀ ਚਾਹੀਦਾ ਭਲਾ !

ਤੇਰੇ ਵਰਗੇ ਚੰਗੇ ਤੇ ਇਮਾਨਦਾਰ ਖੇਤੀ-ਕਾਰੋਬਾਰੀਆਂ ਦੀ ਪੰਜਾਬ ਨੂੰ ਲੋੜ ਹੈ।

ਅਜਿਹੇ ਉੱਦਮਾਂ ਲਈ ਬਹੁਤ ਮੁਬਾਰਕ

 

Advertisement

ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਪੜੇ।

Related posts

ਆਪ੍ਰੇਸ਼ਨ ਬਲਿਊ ਸਟਾਰ ਦੀ ਵਰ੍ਹੇਗੰਢ ਮੌਕੇ ਹੀ ਕੇਂਦਰੀ ਏਜੰਸੀ ਐਨਆਈਏ ਦਾ ਵੱਡਾ ਐਕਸ਼ਨ

punjabdiary

Breaking News- ਵੱਡੀ ਅਪਡੇਟ – ਮੈਂ ਕੋਈ ਸਿਆਸਤ ਨਹੀਂ ਕਰ ਰਿਹਾ, ਮੈਂ ਪੰਜਾਬ ਦੀ ਜ਼ਮੀਨੀ ਹਕੀਕਤ ਦੇਖਣ ਲਈ ਸਰਹੱਦੀ ਜ਼ਿਲ੍ਹਿਆਂ ਵਿਚ ਨਿਕਲਿਆ ਹਾਂ – ਗਵਰਨਰ ਪੰਜਾਬ

punjabdiary

Breaking- ਖਵਾਇਸ਼ਾਂ ਦੀ ਉਡਾਨ ਸਿਰਲੇਖ ਅਧੀਨ ਆਨਲਾਈਨ ਵੈਬੀਨਾਰ 28 ਮਾਰਚ ਨੂੰ

punjabdiary

Leave a Comment