ਕਲਮਾਂ ਦੇ ਰੰਗ ਸਾਹਿਤ ਸਭਾ ਵੱਲੋਂ ‘ਲੋਹੜੀ ਧੀਆਂ ਦੀ’ ਪ੍ਰੋਗਰਾਮ ਕਰਵਾਇਆ
ਸਭਾ ਵੱਲੋਂ ਵੱਖ-ਵੱਖ ਖ਼ੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਧੀਆਂ ਦਾ ਸਨਮਾਨ ਕੀਤਾ ਗਿਆ -ਚੇਅਰਮੈਨ ਪ੍ਰੋ. ਬੀਰ ਇੰਦਰ, ਪ੍ਰਧਾਨ ਸ਼ਿਵਨਾਥ ਦਰਦੀ

ਫ਼ਰੀਦਕੋਟ- ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ਮਿਤੀ 11 ਜਨਵਰੀ 2026 (ਦਿਨ ਐਤਵਾਰ) ਨੂੰ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਦੀ ਯੋਗ ਅਗਵਾਈ ਹੇਠ ਪ੍ਰੋਗਰਾਮ ‘ਲੋਹੜੀ ਧੀਆਂ ਦੀ’ ਕਾਮਰੇਡ ਸ਼ਹੀਦ ਅਮੋਲਕ ਸਿੰਘ ਭਵਨ ਫ਼ਰੀਦਕੋਟ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਸਮਾਜ ਸੇਵੀ ਅਤੇ ਆਪਣੇ ਖ਼ੇਤਰ ਦੇ ਮਾਹਿਰ ਡਾ.ਨਿਸ਼ੀ ਗਰਗ (ਗਰਗ ਮਲਟੀਪਰਪਜ ਹਸਪਤਾਲ ਫਰੀਦਕੋਟ) ਨੇ ਸ਼ਿਰਕਤ ਕੀਤੀ।
ਇਸ ਤੋਂ ਇਲਾਵਾ ਪ੍ਰਿੰਸੀਪਲ ਮੰਜੂ ਕਪੂਰ, ਸ਼੍ਰੀਮਤੀ ਸ਼ਸ਼ੀ ਸ਼ਰਮਾ, ਸ਼੍ਰੀਮਤੀ ਮੰਜੂ ਸੁਖੀਜਾ, ਸ਼੍ਰੀਮਤੀ ਸੁਰਿੰਦਰਪਾਲ ਕੌਰ ਸਰਾਂ, ਇੰਸਪੈਕਟਰ ਪਰਮਜੀਤ ਕੌਰ ਵਿਸ਼ੇਸ਼ ਮਹਿਮਾਨ ਵਜੋਂ ਪਧਾਰੇ। ਪ੍ਰੋਗਰਾਮ ਦੌਰਾਨ ਸਭਾ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ 8 ਸਨਮਾਨਯੋਗ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿੰਨ੍ਹਾਂ ਵਿੱਚ ਸ਼੍ਰੀਮਤੀ ਕਿਰਨ ਸੁਖੀਜਾ (ਪ੍ਰਸਿੱਧ ਸਮਾਜ ਸੇਵਿਕਾ), ਸ਼੍ਰੀਮਤੀ ਤੇਜਿੰਦਰਪਾਲ ਕੌਰ ਮਾਨ (ਪ੍ਰਸਿੱਧ ਪੰਜਾਬੀ ਲੇਖਿਕਾ), ਬੀਬਾ ਅਰਮਾਨਦੀਪ ਕੌਰ (ਪ੍ਰਸਿੱਧ ਰੰਗਮੰਚ ਅਦਾਕਾਰਾ), ਬੇਟੀ ਟਵਿਸ਼ਾ ਸੁਖੀਜਾ (ਅੰਤਰਰਾਸ਼ਟਰੀ ਅਬੈਕਸ ਚੈਂਪੀਅਨ), ਸ਼੍ਰੀਮਤੀ ਬਲਵਿੰਦਰ ਕੌਰ (ਸਹਾਇਕ ਹੋਸਟਲ ਵਾਰਡਨ), ਸ਼੍ਰੀਮਤੀ ਲਵਪ੍ਰੀਤ ਕੌਰ (ਪੰਚਾਇਤ ਮੈਂਬਰ, ਪਿੰਡ ਪਿਪਲੀ), ਸ਼੍ਰੀਮਤੀ ਸੁਖਜੀਤ ਕੌਰ (ਮੇਟ, ਨਰੇਗਾ), ਸ਼੍ਰੀਮਤੀ ਹਰਜੀਤ ਕੌਰ ਹੌਲਦਾਰ (ਇੰਚਾਰਜ ਵੂਮੈਨ ਸੈੱਲ, ਪੰਜਾਬ ਪੁਲਿਸ ਫ਼ਰੀਦਕੋਟ), ਸ਼੍ਰੀਮਤੀ ਸ਼ੀਲਾ ਮਨਚੰਦਾ ਦੇ ਨਾਮ ਸ਼ਾਮਲ ਹਨ। ਸਭਿਆਚਾਰਕ ਵੰਨਗੀਆਂ ਪੇਸ਼ ਕਰਨ ਵਾਲੀਆਂ ਬੱਚੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਫ਼ਰੀਦਕੋਟ ਦੇ ਮਸ਼ਹੂਰ ਸ਼ੋ-ਰੂਮ ‘ਰਾਜੇ ਦੀ ਹੱਟੀ’ ਵੱਲੋਂ ਸਪਾਂਸਰ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਭਾ ਦੇ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਸਨਮਾਨ ਪ੍ਰਾਪਤ ਕਰਨ ਵਾਲੀਆਂ ਸਖ਼ਸ਼ੀਅਤਾਂ, ਪਤਵੰਤੇ ਸੱਜਣਾਂ, ਪੱਤਰਕਾਰ ਸੱਜਣਾਂ ਅਤੇ ਦਰਸ਼ਕਾਂ ਨੂੰ ‘ਜੀ ਆਇਆਂ’ ਆਖਿਆ। ਇਸ ਉਪਰੰਤ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਦੁਆਰਾ ਲੋਹੜੀ ਬਾਲਣ ਦੀ ਰਸਮ ਅਦਾ ਕੀਤੀ ਗਈ।
ਇਸ ਮੌਕੇ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪ੍ਰਸਿੱਧ ਲੋਕ ਗਾਇਕਾ ਸਰਬਜੀਤ ਕੌਰ, ਰਾਜ ਗਿੱਲ ਭਾਣਾ, ਗੁਰਪ੍ਰੀਤ ਸਿੰਘ, ਗੁਰਸੇਵਕ ਮਾਨ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰਕ ਪਹਿਰਾਵੇ ਵਿੱਚ ਸਜੀਆਂ ਨਹਿਰੂ ਯੁਵਾ ਕੇਂਦਰ ਫ਼ਰੀਦਕੋਟ ਦੀਆਂ ਬੱਚੀਆਂ ਨੇ ਗਿੱਧੇ ਅਤੇ ਬੋਲੀਆਂ ਪਾ ਕੇ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਅੰਤ ਵਿੱਚ ਪ੍ਰਧਾਨ ਸ਼ਿਵਨਾਥ ਦਰਦੀ ਨੇ ਸਭ ਦਾ ਧੰਨਵਾਦ ਕੀਤਾ।
ਸਭਾ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਨੇ ਸਭਾ ਦੇ ਉਦੇਸ਼ਾਂ ਅਤੇ ਗਤੀਵਿਧੀਆਂ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭਾ ਵੱਲੋਂ ਹਰ ਸਾਲ ਲੋਹੜੀ ਦੇ ਤਿਉਹਾਰ ਮੌਕੇ ਧੀਆਂ ਦਾ ਸਨਮਾਨ ਕੀਤਾ ਜਾਂਦਾ ਹੈ। ਅਜੇਹੇ ਚੰਗੇਰੇ ਕਾਰਜਾਂ ਲਈ ਸਾਡੀ ਸਭਾ ਹਮੇਸ਼ਾ ਮੂਹਰਲੀ ਕਤਾਰ ਵਿਚ ਖੜ੍ਹੀ ਹੁੰਦੀ ਹੈ। ਇਸ ਦੌਰਾਨ ਅਸ਼ੋਕ ਕੌਸ਼ਲ, ਪ੍ਰੇਮ ਚਾਵਲਾ, ਕੁਲਦੀਪ ਅਟਵਾਲ, ਪਰਮਜੀਤ ਕੌਰ, ਇਸਤਰੀ ਸਭਾ ਫ਼ਰੀਦਕੋਟ ਦੇ ਮੈਂਬਰਾਂ ਤੋਂ ਇਲਾਵਾ ਸਭਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਿੱਚੋਂ ਸੀਨੀਅਰ ਮੀਤ ਪ੍ਰਧਾਨ ਸਰਬਰਿੰਦਰ ਬੇਦੀ, ਮੀਤ ਪ੍ਰਧਾਨ ਲੋਕ ਗਾਇਕ ਰਾਜ ਗਿੱਲ ਭਾਣਾ, ਕਾਨੂੰਨੀ ਸਲਾਹਕਾਰ ਐਡਵੋਕੇਟ ਪਰਦੀਪ ਅਟਵਾਲ, ਵਿੱਤ ਸਕੱਤਰ ਕੇ.ਪੀ. ਸਿੰਘ ਸਰਾਂ, ਖ਼ਜਾਨਚੀ ਕਸ਼ਮੀਰ ਮਾਨਾ, ਸਕੱਤਰ ਸੁਖਵੀਰ ਬਾਬਾ, ਮੀਡੀਆ ਇੰਚਾਰਜ ਅਸ਼ੀਸ਼ ਕੁਮਾਰ, ਮੈਂਬਰ ਕਾਮਰੇਡ ਵੀਰ ਸਿੰਘ ਕੰਮੇਆਣਾ, ਮੈਂਬਰ ਬਲਕਾਰ ਸਿੰਘ ਸਹੋਤਾ, ਗੁਰਦੀਪ ਸਿੰਘ, ਆਦਿ ਹਾਜ਼ਰ ਸਨ।
-(ਪੰਜਾਬੀ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


