Image default
ਤਾਜਾ ਖਬਰਾਂ

ਦਿਲਜੀਤ ਨੇ ਭਰਿਆ ਪੰਜਾਬ ਸਰਕਾਰ ਦਾ ਖਜ਼ਾਨਾ! ਪੰਜਾਬ ਸਰਕਾਰ ਨੇ ਸ਼ੋਅ ਤੋਂ ਕੀਤੀ ਕਰੋੜਾਂ ਦੀ ਕਮਾਈ

ਦਿਲਜੀਤ ਨੇ ਭਰਿਆ ਪੰਜਾਬ ਸਰਕਾਰ ਦਾ ਖਜ਼ਾਨਾ! ਪੰਜਾਬ ਸਰਕਾਰ ਨੇ ਸ਼ੋਅ ਤੋਂ ਕੀਤੀ ਕਰੋੜਾਂ ਦੀ ਕਮਾਈ

ਚੰਡੀਗੜ੍ਹ-ਪੰਜਾਬ ਵਿੱਚ ਨਵੇਂ ਸਾਲ ਦੇ ਜਸ਼ਨਾਂ ਵਿੱਚ ਗਾਇਕਾਂ ਦੇ ਸ਼ਾਨਦਾਰ ਪ੍ਰੋਗਰਾਮਾਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀ ਵਿੱਤੀ ਸਥਿਤੀ ਵੀ ਮਜ਼ਬੂਤ ਹੋਵੇਗੀ। ਸੂਬਾ ਸਰਕਾਰ ਨੂੰ ਟੈਕਸ ਵਜੋਂ ਕਰੋੜਾਂ ਰੁਪਏ ਮਿਲਣ ਦੀ ਉਮੀਦ ਹੈ।ਅੱਜ ਲੁਧਿਆਣਾ ‘ਚ ਦਿਲਜੀਤ ਦੇ ‘ਦਿਲ ਲੁਮਿਨਿਟੀ ਟੂਰ’ ਦਾ ਆਖਰੀ ਸ਼ੋਅ ਹੈ।ਇਸ ਸ਼ੋਅ ਤੋਂ ਸਰਕਾਰ ਨੂੰ 4.50 ਕਰੋੜ ਰੁਪਏ ਟੈਕਸ ਵਜੋਂ ਮਿਲਣ ਦੀ ਉਮੀਦ ਹੈ।

ਸੂਤਰਾਂ ਮੁਤਾਬਕ ਕਰੀਬ 25 ਕਰੋੜ ਰੁਪਏ ਦੀਆਂ ਟਿਕਟਾਂ (ਜੀਐਸਟੀ ਸਮੇਤ) ਵਿਕਣ ਦੀ ਉਮੀਦ ਹੈ।ਸਰਕਾਰ ਦਾ ਅੰਦਾਜ਼ਾ ਹੈ ਕਿ ਲੋਕਾਂ ‘ਚ ਇਸ ਸ਼ੋਅ ਦਾ ਕਾਫੀ ਕ੍ਰੇਜ਼ ਹੈ। ਦਿਲਜੀਤ ਦੇ ਸ਼ੋਅ ‘ਚ ਪੰਜਾਬ ਹੀ ਨਹੀਂ ਸਗੋਂ ਹੋਰ ਸੂਬਿਆਂ ਤੋਂ ਵੀ ਲੋਕ ਸ਼ਿਰਕਤ ਕਰਨਗੇ। ਕਰੀਬ 50 ਹਜ਼ਾਰ ਟਿਕਟਾਂ ਦੀ ਵਿਕਰੀ ਹੋ ਚੁੱਕੀ ਹੈ। ਇਹ ਸ਼ੋਅ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਦੇ ਫੁੱਟਬਾਲ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ।

ਪ੍ਰਸ਼ਾਸਨ ਨੂੰ ਇਸ ਸ਼ੋਅ ਲਈ ਦਿਲਜੀਤ ਤੋਂ 26.50 ਲੱਖ ਰੁਪਏ ਮਿਲਣਗੇ। ਇਸ ਵਿੱਚੋਂ ਸਰਕਾਰ ਨੂੰ ਟੈਕਸ ਵਜੋਂ 3.15 ਲੱਖ ਰੁਪਏ ਮਿਲਣਗੇ। ਇਸ ਤੋਂ ਇਲਾਵਾ ਕਈ ਹੋਰ ਸ਼ਹਿਰਾਂ ਵਿੱਚ ਵੀ ਇਨ੍ਹਾਂ ਦਿਨਾਂ ਵਿੱਚ ਗਾਇਕਾਂ ਦੇ ਪ੍ਰੋਗਰਾਮ ਹੁੰਦੇ ਹਨ।ਦਿਲਜੀਤ ਇਸ ਤੋਂ ਪਹਿਲਾਂ ਭਾਰਤ ਦੇ ਕਈ ਰਾਜਾਂ ਵਿੱਚ ਆਪਣੇ ਸ਼ੋਅ ਕਰ ਚੁੱਕੇ ਹਨ। 14 ਦਸੰਬਰ ਨੂੰ ਚੰਡੀਗੜ੍ਹ ‘ਚ ਹੋਏ ਸ਼ੋਅ ਦੀ ਵੀ ਕਾਫੀ ਚਰਚਾ ਹੋਈ ਸੀ। ਇਸ ਸ਼ੋਅ ਨੂੰ ਭਾਰਤ ‘ਚ ਉਨ੍ਹਾਂ ਦਾ ਆਖਰੀ ਸ਼ੋਅ ਮੰਨਿਆ ਜਾਂਦਾ ਸੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਲੁਧਿਆਣਾ ਸ਼ੋਅ ਦਾ ਐਲਾਨ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਇਸ ਟੂਰ ਦੇ ਤਹਿਤ ਦਿਲਜੀਤ ਦਾ ਪੰਜਾਬ ਪਹਿਲਾ ਸ਼ੋਅ ਹੈ। ਇਹ ਉਨ੍ਹਾਂ ਦਾ ਆਪਣਾ ਸ਼ਹਿਰ ਮੰਨਿਆ ਜਾਂਦਾ ਹੈ।

Advertisement

ਹਾਲਾਂਕਿ ਚੰਡੀਗੜ੍ਹ ਸ਼ੋਅ ਤੋਂ ਪਹਿਲਾਂ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਮਿਲੇ ਸਨ। ਇਸ ਤੋਂ ਪਹਿਲਾਂ ਉਹ ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ, ਬੈਂਗਲੁਰੂ, ਇੰਦੌਰ ਅਤੇ ਗੁਹਾਟੀ ਵਿੱਚ ਸ਼ੋਅ ਕਰ ਚੁੱਕੇ ਹਨ।

– (ਏਬੀਪੀ ਸਾਂਝਾ)

ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜੋ।

Advertisement

Related posts

ਯੂ.ਕੇ., ਅਮਰੀਕਾ ਤੇ ਕੈਨੇਡਾ ਦੇ ਸਿੱਖਾਂ ਲਈ ਪਾਕਿਸਤਾਨ ਦਾ ਵੱਡਾ ਐਲਾਨ, ਮਿਲੇਗਾ ਮੁਫਤ ਆਨਲਾਈਨ ਵੀਜ਼ਾ

Balwinder hali

Breaking- 4 ਨੇਤਾਵਾਂ ਨੂੰ X ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ, ਆਈਬੀ ਰਿਪੋਰਟਾਂ ਮੁਤਾਬਕ ਉਨ੍ਹਾਂ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਹੈ

punjabdiary

Breaking- ਬਰਨਾਲਾ ਬਾਈਪਾਸ ਫਲਾਈਓਵਰ ਮੁਕੰਮਲ ਕਰਨ ਲਈ ਹਰਸਿਮਰਤ ਬਾਦਲ ਨੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦਾ ਸਹਿਯੋਗ ਮੰਗਿਆ

punjabdiary

Leave a Comment