ਇੰਡਕ ਆਰਟਸ ਵੈਲਫੇਅਰ ਕੌਂਸਲ ਫ਼ਰੀਦਕੋਟ ਦੀ ਮੀਟਿੰਗ ਹੋਈ
ਇੰਡਕ ਆਰਟਸ ਵੈਲਫੇਅਰ ਕੌਂਸਲ ਫ਼ਰੀਦਕੋਟ ਇਕਾਈ ਦੀ ਪਲੇਠੀ ਮੀਟਿੰਗ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਹੋਈ

ਫਰੀਦਕੋਟ- ਇੰਡਕ ਆਰਟਸ ਵੈਲਫੇਅਰ ਕੌਂਸਲ ਫ਼ਰੀਦਕੋਟ ਇਕਾਈ ਦੀ ਪਲੇਠੀ ਮੀਟਿੰਗ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਹੋਈ ਜਿਸ ਵਿੱਚ ਇੰਡਕ ਆਰਟਸ ਵੈਲਫੇਅਰ ਕੌਂਸਲ ਫ਼ਰੀਦਕੋਟ ਦੇ ਉਪ ਸਰਪ੍ਰਸਤ ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ, ਪ੍ਰਧਾਨ ਪ੍ਰਸਿੱਧ ਲੇਖਕ, ਗਾਇਕ ਅਤੇ ਅਦਾਕਾਰ ਸ੍ਰੀ ਇਕਬਾਲ ਘਾਰੂ, ਸੀਨੀਅਰ ਮੀਤ ਪ੍ਰਧਾਨ ਕੇ. ਪੀ. ਸਰਾਂ, ਮੀਤ ਪ੍ਰਧਾਨ ਡਾ. ਕਸ਼ਮੀਰ ਲੱਕੀ ਕੰਮੇਆਣਾ ਖਜ਼ਾਨਚੀ ਜੀਤ ਕੰਮੇਆਣਾ, ਨੌਜਵਾਨ ਸ਼ਾਇਰ ਵਤਨਵੀਰ ਜ਼ਖ਼ਮੀ ਹਾਜ਼ਰ ਹੋਏ।
ਇਸ ਮੀਟਿੰਗ ਵਿੱਚ ਕਾਫੀ ਵਿਚਾਰ ਵਟਾਂਦਰੇ ਤੋਂ ਬਾਅਦ ਸਰਬਸੰਮਤੀ ਨਾਲ ਇਹ ਫ਼ੈਸਲਾ ਕੀਤਾ ਗਿਆ ਕਿ ਇੰਡਕ ਆਰਟਸ ਵੈਲਫੇਅਰ ਕੌਂਸਲ ਇਕਾਈ ਫ਼ਰੀਦਕੋਟ ਦੀ ਤਾਜਪੋਸ਼ੀ ਮਈ ਮਹੀਨੇ ਦੇ ਪਹਿਲੇ ਹਫਤੇ ਕੀਤੀ ਜਾਵੇਗੀ। ਮੀਟਿੰਗ ਦੇ ਅੰਤ ਵਿੱਚ ਕੋਸਲ ਦੇ ਪ੍ਰਧਾਨ ਇਕਬਾਲ ਘਾਰੂ ਨੇ ਸਾਰੇ ਆਏ ਹੋਏ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਕੌਂਸਲ ਦਾ ਮਕਸਦ ਹਰ ਤਰ੍ਹਾਂ ਦੀ ਕਲਾ, ਸਾਹਿਤ, ਸੱਭਿਆਚਾਰ ਦਾ ਪ੍ਰਸਾਰ ਤੇ ਪ੍ਰਚਾਰ ਕਰਨਾ ਅਤੇ ਨਵੇਂ ਸਾਹਿਤਕਾਰਾਂ ਨੂੰ ਇੱਕ ਚੰਗਾ ਪਲੇਟਫਾਰਮ ਦੇਣਾ ਹੈ ਅਤੇ ਹੋਰ ਕਲਾਵਾਂ ਵਾਲੇ ਵਿਅਕਤੀਆਂ ਨੂੰ ਕੌਂਸਲ ਨਾਲ ਜੋੜਨਾ ਹੈ।
-(ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


