Saturday, April 11, 2026
Google search engine
Homeਤਾਜ਼ਾ ਖਬਰਪੰਜਾਬ ਦੇ ਸਕੂਲ ਹੁਣ ਬੱਚਿਆਂ ਦੇ ਗੈਰਹਾਜ਼ਰ ਹੋਣ 'ਤੇ ਮਾਪਿਆਂ ਨੂੰ ਸੁਨੇਹੇ...

ਪੰਜਾਬ ਦੇ ਸਕੂਲ ਹੁਣ ਬੱਚਿਆਂ ਦੇ ਗੈਰਹਾਜ਼ਰ ਹੋਣ ‘ਤੇ ਮਾਪਿਆਂ ਨੂੰ ਸੁਨੇਹੇ ਭੇਜਣਗੇ; ਇੱਕ SMS ਅਲਰਟ ਸਿਸਟਮ ਕੀਤਾ ਸ਼ੁਰੂ

ਪੰਜਾਬ ਦੇ ਸਕੂਲਾਂ ਵਿੱਚ, ਹੁਣ ਮਾਪਿਆਂ ਨੂੰ ਗੈਰਹਾਜ਼ਰੀ ਬਾਰੇ ਸੂਚਿਤ ਕੀਤਾ ਜਾਵੇਗਾ। ਇਹ ਜਾਣਕਾਰੀ ਮਾਪਿਆਂ ਦੇ ਫੋਨਾਂ ‘ਤੇ ਟੈਕਸਟ ਸੁਨੇਹੇ ਰਾਹੀਂ ਭੇਜੀ ਜਾਵੇਗੀ। ਇਸ ਤੋਂ ਇਲਾਵਾ, ਜੇਕਰ ਕੋਈ ਅਧਿਆਪਕ ਗੈਰਹਾਜ਼ਰ ਹੈ, ਤਾਂ ਇਸ ਬਾਰੇ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਵੀ ਭੇਜੀ ਜਾਵੇਗੀ।

ਚੰਡੀਗੜ- ਪੰਜਾਬ ਦੇ ਸਕੂਲਾਂ ‘ਚ ਹੁਣ ਬੱਚਿਆਂ ਦੇ ਗੈਰ-ਹਾਜ਼ਰ ਰਹਿਣ ਦੇ ਉਨ੍ਹਾਂ ਦੀ ਜਾਣਕਾਰੀ ਉਨ੍ਹਾਂ ਦੇ ਮਾਪਿਆਂ ਨੂੰ ਭੇਜੀ ਜਾਵੇਗੀ। ਇਹ ਜਾਣਕਾਰੀ ਮੈਸੇਜ ਦੇ ਰਾਹੀਂ ਮਾਪਿਆਂ ਦੇ ਫ਼ੋਨ ‘ਤੇ ਭੇਜੀ ਜਾਵੇਗੀ। ਇਸ ਦੇ ਨਾਲ ਹੀ ਜੇਕਰ ਕੋਈ ਅਧਿਆਪਕ ਗੈਰ-ਹਾਜ਼ਰ ਰਹਿੰਦਾ ਹੈ ਤਾਂ ਉਸ ਦੀ ਜਾਣਕਾਰੀ ਵੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਕੋਲ ਜਾਵੇਗੀ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਅੱਜ ਇਹ ਸਿਸਟਮ ਲਾਂਚ ਕੀਤਾ ਹੈ। ਸੂਬਾ ਸਰਕਾਰ ਦੇ ‘ਮਿਸ਼ਨ ਸਮਰੱਥ’ ਦੇ ਅਗਲੇ ਚਰਣ ਤਹਿਤ ਇਹ ਸਿਸਟਮ ਲਾਂਚ ਕੀਤਾ ਗਿਆ ਹੈ। ਮੈਸੇਜ ਸਿਸਟਮ ਲਾਂਚ ਕਰਦੇ ਸਮੇਂ ਹਰਜੋਤ ਬੈਂਸ ਨਾਲ ਪੰਜਾਬ ਆਮ ਆਦਮੀ ਪਾਰਟੀ ਪੰਜਾਬ ਇੰਚਾਰਜ ਮਨੀਸ਼ ਸਿਸੋਸਦੀਆ ਵੀ ਮੌਜੂਦ ਰਹੇ।

ਮਿਸ਼ਨ ਸਮਰੱਥ 4.0 ਦੇ ਲਾਂਚ ਦੇ ਸਮੇਂ ਮੰਤਰੀ ਬੈਂਸ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇਸ਼ ਦੀ ਪਹਿਲੀ ਰਾਜਨੀਤੀ ਪਾਰਟੀ ਹੈ, ਜਿਸ ਨੇ ਮੈਨੀਫ਼ੈਸਟੋ ‘ਚ ਸਰਕਾਰੀ ਸਕੂਲਾਂ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੇ ਇਸੇ ਮੁੱਦੇ ‘ਤੇ ਇਤਿਹਾਸਕ ਨਤੀਜ਼ਾ ਦਿੱਤਾ ਤੇ ਪਾਰਟੀ ਨੂੰ 92 ਸੀਟਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਸਰਕਾਰ ‘ਚ ਆਉਣ ਤੋਂ ਬਾਅਦ ਪਾਰਟੀ ਨੇ ਵੀ ਕੰਮ ਕੀਤਾ, ਜਿੱਥੇ ਪਹਿਲਾਂ ਅਧਿਆਪਕ ਆਪਣੀ ਵੱਲੋਂ ਪੈਸੇ ਇਕੱਠੇ ਕਰਕੇ ਸਕੂਲ ਚਲਾ ਰਹੇ ਸਨ, ਹੁਣ ਹਾਲਾਤ ਇਹ ਹਨ ਕਿ ਸਕੂਲ ਦੇ ਟੀਚਰ ਕਹਿੰਦੇ ਹਨ ਕਿ ਪਹਿਲੀ ਗਰਾਂਟ ਖ਼ਤਮ ਹੋਣ ਦਿਓ, ਫ਼ਿਰ ਹੋਰ ਗਰਾਂਟ ਦੇ ਦਿਓ।

ਸਭ ਤੋਂ ਵੱਡਾ ਬਜਟ ਪੰਜਾਬ ਦੇ ਸਿੱਖਿਆ ਵਿਭਾਗ ਲਈ
ਬੈਂਸ ਨੇ ਕਿਹਾ ਕਿ ਜਿੱਥੇ 2022 ‘ਚ ਪੰਜਾਬ ਦੇ ਸਿੱਖਿਆ ਵਿਭਾਗ ਦਾ ਬਜਟ ਲਗਭਗ 11 ਹਜ਼ਾਰ ਕਰੋੜ ਸੀ, ਹੁਣ ਅਸੀਂ ਇਸ ਨੂੰ 19 ਹਜ਼ਾਰ ਕਰੋੜ ਤੱਕ ਲੈ ਗਏ ਹਾਂ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਨਾਲੋਂ ਵੀ 7 ਫ਼ੀਸਦੀ ਵੱਧ ਪੈਸਾ, ਸਿੱਖਿਆ ਵਿਭਾਗ ਲਈ ਰੱਖਿਆ ਗਿਆ ਹੈ। ਇਸ ਵਕਤ ਪੰਜਾਬ ‘ਚ ਸਭ ਤੋਂ ਵੱਡਾ ਬਜਟ ਪੰਜਾਬ ਦੇ ਸਿੱਖਿਆ ਵਿਭਾਗ ਲਈ ਰੱਖਿਆ ਗਿਆ ਹੈ। ਆਉਣ ਵਾਲੇ ਦਿਨ ਬਹੁਤ ਸਾਰੇ ਪੈਸੇ ਕਲਾਸਰੂਮਾਂ, ਲੈਬਾਂ ਤੇ ਸਕੂਲਾਂ ਦੇ ਸੁਧਾਰ ਲਈ ਦਿੱਤੇ ਜਾਣਗੇ।

ਅਸੀਂ ਇਸ ਮੁਕਾਮ ‘ਤੇ ਪਹੁੰਚ ਗਏ ਹਾਂ ਕਿ ਪੰਜਾਬ ‘ਚ ਹਰ ਸੀਨੀਅਰ ਸੈਕੰਡਰੀ ਸਕੂਲ ‘ਚ ਆਪਣਾ ਕੈਂਪਸ ਮਨੇਜਰ ਹੈ। ਪੰਜਾਬ ਦੇ ਹਰ ਇੱਕ ਸਕੂਲ ਜਿੱਥੇ 500 ਤੋਂ ਵੱਧ ਬੱਚੇ ਹਨ, ਉੱਥੇ ਸਾਡੇ ਕੋਲ ਦੋ ਸੁਰੱਖਿਆ ਕਰਮਚਾਰੀ ਹਨ। 150 ਤੋਂ ਵੱਧ ਸਕੂਲਾਂ ‘ਚ ਬੱਸ ਸਰਵਿਸ ਉਪਲੱਬਧ ਹੈ। ਪੰਜਾਬ ‘ਚ ਜਿੰਨੇ ਵੀ ਪ੍ਰਾਈਮਰੀ, ਮਿਡਲ, ਸੀਨੀਅਰ ਤੇ ਹਾਈ ਸਕੂਲ ਹਨ, ਜਿੱਥੇ 100 ਤੋਂ ਵੱਧ ਬੱਚੇ ਹਨ, ਉੱਥੇ ਸਾਡੇ ਕੋਲ ਸਫ਼ਾਈ ਸੇਵਕ ਤੇ ਚੌਕੀਦਾਰ ਹਨ। ਇਨ੍ਹਾਂ ਸਾਰਿਆਂ ਕਦਮਾਂ ਦਾ ਨਤੀਜ਼ਾ ਹੈ ਕਿ ਚਾਹੇ ਨੈਸ਼ਨਲ ਸਰਵੇ ਹੋਵੇ, ਭਾਰਤ ਸਰਕਾਰ ਪਰਖ ਸਰਵੇ ਕਰਵਾਉਂਦੀ ਹੈ, ਉਸ ‘ਚ ਪੰਜਾਬ ਨੰਬਰ 1 ‘ਤੇ ਹੈ।

-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments