ਲੁਟੇਰੇ ਕਾਰ ਸਵਾਰ ਨੂੰ ਗੋਲੀਆਂ ਮਾਰ ਕੇ ਕਾਰ ਲੈ ਹੋਏ ਫਰਾਰ
ਪੰਜਾਬ ਡਾਇਰੀ
ਬੰਗਾ 22 ਫਰਵਰੀ ਫਗਵਾੜਾ ਨਵਾਂਸ਼ਹਿਰ ਨੈਸ਼ਨਲ ਹਾਈਵੇ ਉਪਰ ਮੋਟਰਸਾਈਕਲ ਲੁਟੇਰਿਆਂ ਵਲੋਂ ਕਾਰ ਸਵਾਰ ਨੂੰ ਗੋਲੀਆਂ ਮਾਰ ਕੇ ਕਾਰ ਲੁੱਟ ਕੇ ਫਰਾਰ ਹੋ ਜਾਣ ਦਾ ਮਾਮਲੇ ਸੰਬੰਧੀ ਜਾਣਕਾਰੀ ਮਿਲੀ ਹੈ । ਮਿਲੀ ਜਾਣਕਾਰੀ ਸਵਾਰ ਕਾਰ ਸਵਾਰ ਨੂੰ ਜਖਮੀ ਹਾਲਾਤ ਵਿਚ ਬੰਗਾ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਂਦਾ ਗਿਆ। ਜਿੱਥੇ ਉਨ੍ਹਾਂ ਨੂੰ ਫਸਟ ਏਡ ਦੇਣ ਉਪਰੰਤ ਨਵਾਂਸ਼ਹਿਰ ਰੈਫਰ ਕਰ ਦਿੱਤਾ ਗਿਆ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਬਹਿਰਾਮ ਪੁਲਿਸ ਮੌਕੇ ਉੱਤੇ ਪਹੁੰਚ ਗਈ ਹੈ।
ਗੁਰਦਿਆਲ ਸਿੰਘ ਐਸ ਐਚ ਓ ਬਹਿਰਾਮ ਨੂੰ ਆਪਣੇ ਦਿਤੇ ਬਿਆਨਾ ਵਿਚ ਜਸਪਾਲ ਸਿੰਘ ਪੁੱਤਰ ਰਾਮਲੋਕ ਵਾਸੀ ਪੱਟੀ ਜਾਗੀਰ ਥਾਣਾ ਗੋਰਾਇਆ ਜਿਲ੍ਹਾ ਜਲੰਧਰ ਨੇ ਦੱਸਿਆ ਕਿ ਮੈਂ ਆਪਣੀ ਗੱਡੀ ਪੀ ਬੀ ਏ ਐਕਸ- 2080 ਰੰਗ ਕਾਲਾ ਮਾਰਕਾ ਬ੍ਰਿਜਾ ਤੇ ਸਵਾਰ ਹੋ ਕੇ ਫਗਵਾੜਾ ਤੋਂ ਨਵਾਂਸ਼ਹਿਰ ਸਾਇਡ ਨੂੰ ਜਾ ਰਿਹਾ ਸੀ। ਜਦੋ ਮੈ ਬਹਿਰਾਮ ਟੋਲ ਪਲਾਜ਼ਾ ਤੋਂ ਕੁਝ ਅੱਗੇ ਆਇਆ ਤਾਂ ਮੋਟਰ ਸਾਈਕਲ ਸਵਾਰ ਪੀ ਬੀ 07 ਏ ਯੂ 8037 ਤੇ ਸਵਾਰ 2 ਨੌਜਵਾਨਾਂ ਉਮਰ 20 ਤੋਂ 35 ਸਾਲ ਦੇ ਦਰਮਿਆਨ ਸੀ ਜਿਨ੍ਹਾਂ ਵਿਚੋਂ ਇਕ ਨੌਜਵਾਨ ਨੇ ਮੇਰੀ ਕਾਰ ਅੱਗੇ ਮੋਟਰ ਸਾਈਕਲ ਲਗਾ ਦਿੱਤਾ ਤੇ ਮੇਰੀ ਗੱਡੀ ਵਿਚ ਬੈਠ ਗਿਆ ਤੇ ਜਬਰਦਸਤੀ ਕਰਨ ਲੱਗ ਪਿਆ ਅਤੇ ਮੇਰੀ ਕਾਰ ਅੱਗੇ ਲੈ ਗਏ । ਅਤੇ ਮੇਰੀ ਪਿਸਤੌਲ ਨਾਲ ਗਰਦਨ ਕੋਲ, ਛਾਤੀ ਕੋਲ, ਅਤੇ ਖੱਬੀ ਲੱਤ ਤੇ ਗੋਲੀ ਮਾਰ ਕੇ ਕਾਰ ਖੋਹ ਕੇ ਫਰਾਰ ਹੋ ਗਏ ਪੁਲਿਸ ਵਲੋਂ ਦਿੱਤੇ ਬਿਆਨਾਂ ਦੇ ਆਧਾਰ ਤੇ ਆਪਣੀਆਂ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।