ਈਵੀਐਮ ਵਾਲੇ ਸਟਰੌਂਗ ਰੂਮ ਤੇ ਚੱਲੀ ਗੋਲੀ, ਇੰਸਪੈਕਟਰ ਦੀ ਮੌਤ
ਫਾਜਿਲਕਾ, ਪੰਜਾਬ ਡਾਇਰ
ਵੋਟਾਂ ਮਗਰੋਂ ਈਵੀਐਮ ਸੰਭਾਲਨ ਲਈ ਜਿਹੜਾ ਸਟਰੌਂਗ ਰੂਮ ਫਾਜਿਲਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਨੂੰ ਬਣਾਇਆ ਗਿਆ ਸੀ, ਉਥੇ ਗੋਲੀ ਚੱਲਣ ਦਾ ਸਮਾਚਾਰ ਮਿਲਿਆ ਹੈ। ਇਹ ਗੋਲੀ ਡਿਊਟੀ ਤੇ ਤਾਇਨਾਮ ਇੰਸਪੈਕਟਰ ਬਲਦੇਵ ਸਿੰਘ ਦੇ ਸਰਕਾਰੀ ਪਿਸਤੌਲ ਤੋਂ ਚੱਲੀ ਹੈ ਪਰ ਹਾਲੇ ਤੱਕ ਉਸਨੇ ਖੁਦਕਸ਼ੀ ਕੀਤੀ ਹੈ ਜਾ ਕੋਈ ਹੋਰ ਕਾਰਨ ਹੈ, ਇਹ ਪਤਾ ਨਹੀਂ ਲੱਗ ਸਕਿਆ।ਮੌਕੇ ਤੇ ਸਾਰੇ ਵੱਡੇ ਅਧਿਕਾਰੀ ਪਹੁੰਚੇ ਅਤੇ ਮੌਕੇ ਦਾ ਜਾਇਜਾ ਲੈਣ ਮਗਰੋਂ ਦੱਸਿਆ ਕਿ ਈਵੀਐਮ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇੰਸਪੈਕਟਰ ਦੀ ਉਸ ਵੇਲੇ ਮੌਤ ਹੋਈ ਜਦੋਂ ਉਸਨੂੰ ਜਖਮੀ ਹਾਲਤ ਵਿੱਚ ਹਸਪਤਾਲ ਲੈ ਜਾਇਆ ਜਾ ਰਿਹਾ ਸੀ।ਪੁਲਿਸ ਮਾਮਲੇ ਦੀ ਤਫਤੀਸ਼ ਕਰਨ ਵਿੱਚ ਲੱਗੀ ਹੋਈ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।