ਬਾਬਾ ਫ਼ਰੀਦ ਪਬਲਿਕ ਸਕੂਲ ਵਿਚ ਅੰਤਰਰਾਸ਼ਟਰੀ ਮਹਿਲਾ-ਦਿਵਸ ਮੌਕੇ ਵਿਸ਼ਾਲ ਸਮਾਗਮ ਕਰਵਾਇਆ।
ਅੰਤਰਰਾਸ਼ਟਰੀ ਮਹਿਲਾ-ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਸਮਾਗਮ ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਕਰਵਾਇਆ ਗਿਆ । ਸੰਸਥਾ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਇਸ ਮੌਕੇ ਸ਼ਾਮਿਲ ਹੋਏ ਮੁੱਖ ਮਹਿਮਾਨ ਸ੍ਰ. ਇੰਦਰਜੀਤ ਸਿੰਘ ਜੀ ਖਾਲਸਾ ਅਤੇ ਸ਼ਹਿਰ ਦੀਆਂ ਪ੍ਰਸਿੱਧ ਵੁਮੈਨ ਹਸਤੀਆਂ ਨੂੰ ਜੀ ਆਇਆਂ ਆਖਦਿਆਂ ਨਿੱਘਾ ਸਵਾਗਤ ਕੀਤਾ। ਜਿਨ੍ਹਾਂ ਵਿੱਚੋਂ ਵੁਮੈਨ ਸੈੱਲ ਪੰਜਾਬ ਪੁਲੀਸ ਤੋਂ ਮਿਸਜਿ ਜੋਗਿੰਦਰ ਕੌਰ, ਐੱਸ. ਆਈ, ਡਾ. ਨਿਸ਼ੀਗਰਗ, ਡਾ. ਕਿਰਨ ਲੂੰਬਾ, ਮਿਸਿਜ਼ ਸੋਨੀਆਂ, ਮਿਸਿਜ਼ ਬਲਜੀਤ, ਮਿਸਿਜ਼ ਜਸਰੇਮੋਨ ਕੋਰ, ਮਿਸਿਜ਼ ਰੇਖਾ ਗੁਪਤਾ ਆਦਿਵਿਸੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਗਮ ਵਿਚ ਔਰਤਾਂ ਦੀ ਸਥਿਤੀ, ਸਤਿਕਾਰ ਅਤੇ ਪ੍ਰਾਪਤੀਆਂ ਬਾਰੇ ਵੱਖ-ਵੱਖ ਵਿਦਿਆਰਥਣਾਂ ਨੇ ਭਾਸ਼ਣ, ਕਵਿਤਾਵਾਂ ਅਤੇ ਗੀਤਾਂ ਰਾਹੀਂ ਆਪਣੇ ਵਿਚਾਰ ਅਤੇ ਭਾਵ ਪੇਸ਼ ਕੀਤੇ। ਸਕੂਲ ਦੇ ਕਮੇਟੀ ਮੈਂਬਰ ਸ. ਸੁਰਿੰਦਰ ਰੋਮਾਣਾ ਜੀ ਨੇ ਵੀ ਮਾਈ ਭਾਗੋ ਵਰਗੀਆਂ ਮਹਾਨ ਔਰਤਾਂ ਬਾਰੇ ਚਾਨਣਾ ਪਾਇਆ। ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਅੱਜ ਲੜਕੀਆਂ ਸਮਾਜ ਦੇ ਹਰ ਖੇਤਰ ਵਿਚ ਤਰੱਕੀ, ਉੱਨਤੀ ਅਤੇ ਸ਼ੌਹਰਤ ਹਾਸਲ ਕਰ ਰਹੀਆਂ ਹਨ। ਵਿੱਦਿਅਕ, ਪ੍ਰਸ਼ਾਸਨਿਕ, ਹਵਾਈ, ਉਦਯੋਗਕ, ਗੱਲ ਕੀ ਅਜਿਹਾ ਕੋਈ ਵੀ ਖੇਤਰ ਨਹੀਂ ਹੈ ਜਿਸ ਵਿੱਚ ਔਰਤਾਂ ਨੇ ਆਪਣੀਆਂ ਬੁਲੰਦੀਆਂ ਦੇ ਝੰਡੇ ਨਾ ਗੱਡੇ ਹੋਣ। ਉਨ੍ਹਾਂ ਨੇ ਅਜਿਹੀਆਂ ਹੀ ਔਰਤਾਂ ਜਿਵੇਂ ਕਿ ਸ਼੍ਰੀਮਤੀ ਇੰਦਰਾ ਗਾਂਧੀ, ਵਿਜਇਆ ਲਕਸ਼ਮੀ ਪੰਡਿਤ, ਮੈਰੀ ਕੋਮ, ਹਿਮਾ ਦਾਸ, ਨਿਰਜਾ ਬੇਨੋਟ ਆਦਿਦੀਆਂ ਬੇਮਿਸਾਲ ਪ੍ਰਾਪਤੀਆਂ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਪਬਲਿਕ ਸਕੂਲ ਦੀਆਂ ਅਨੇਕਾਂ ਵਿਦਿਆਰਥਣਾਂ ਨੇ ਇੱਥੋਂ ਪੜ੍ਹ ਕੇ ਦੇਸ਼-ਵਿਦੇਸ਼ਾਂ ਦੇ ਵੱਖ-ਵੱਖ ਖੇਤਰਾਂ ਵਿਚ ਉੱਚ-ਪ੍ਰਾਪਤੀਆਂ ਹਾਸਲ ਕੀਤੀਆਂ ਅਤੇ ਇਸ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ।ਐੱਸ. ਆਈ. ਮਿਸ ਜੋਗਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਾਡੇ ਅੰਦਰ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਜਜ਼ਬਾ ਤੇ ਦ੍ਰਿੜ੍ਹ ਨਿਸ਼ਚਾ ਹੋਵੇ ਤਾਂ ਅਸੀਂ ਹਰ ਉੱਚੀ ਤੋਂ ਉੱਚੀ ਮੰਜ਼ਿਲ ਨੂੰ ਵੀ ਸਰ ਕਰ ਸਕਦੇ ਹਾਂ। ਜੇਕਰ ਇੱਕ ਔਰਤ ਆਪਣੇ ਪਰਿਵਾਰ ਨੂੰ ਸੰਭਾਲ ਸਕਦੀ ਹੈ ਤਾਂ ਉਹ ਸਮਾਜ ਸਮੇਤ ਪੂਰੇ ਦੇਸ਼ ਨੂੰ ਵੀ ਸੰਭਾਲ ਸਕਦੀ ਹੈ । ਉਨ੍ਹਾਂ ਇਸ ਮੌਕੇ ਆਪਣੀ ਜੀਵਨ ਵਿੱਚ ਆਈਆਂ ਔਕੜਾਂ, ਸੰਘਰਸ਼ ਆਦਿ ਦਾ ਜ਼ਿਕਰ ਕਰਦਿਆਂ ਆਪਣੇ ਹੌਸਲੇ ਅਤੇ ਸੁਪਨਿਆਂ ਬਾਰੇ ਵੀ ਵਿਸਥਾਰ ਵਿੱਚ ਚਾਨਣਾ ਪਾਇਆ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਅਖੀਰ ਵਿੱਚ ਸੰਸਥਾ ਦੇ ਚੇਅਰਮੈਨ ਸ੍ਰ. ਇੰਦਰਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਅਜਿਹੀਆਂ ਸ਼ਖ਼ਸੀਅਤਾਂ ਤੋਂ ਲੜਕੀਆਂ ਨੂੰ ਪ੍ਰੇਰਨਾ ਲੈਣ ਦੀ ਬੇਹੱਦ ਲੋੜ ਹੈ । ਅਜਿਹੀਆਂ ਵੱਡੀਆਂ ਹਸਤੀਆਂ ਔਰਤ ਦੀ ਅਜੋਕੀ ਸਥਿਤੀ, ਸਤਿਕਾਰ, ਆਦਰ ਅਤੇ ਉੱਨਤੀ ਦੀ ਪ੍ਰਤੱਖ ਉਦਾਹਰਣ ਹਨ। ਉਨ੍ਹਾਂ ਪ੍ਰਿੰਸੀਪਲ ਸਮੇਤ ਸਮੂਹ ਸਟਾਫ ਨੂੰ ਅਜਿਹੇ ਖੂਬਸੂਰਤ ਉਪਰਾਲੇ ਲਈ ਮੁਬਾਰਕਾਂ ਦਿੱਤੀਆਂ ਅਤੇ ਆਪਣਾ ਆਸ਼ੀਰਵਾਦ ਦਿੱਤਾ।
ਬਾਬਾ ਫ਼ਰੀਦ ਪਬਲਿਕ ਸਕੂਲ ਵਿਚ ਅੰਤਰਰਾਸ਼ਟਰੀ ਮਹਿਲਾ-ਦਿਵਸ ਮੌਕੇ ਵਿਸ਼ਾਲ ਸਮਾਗਮ ਕਰਵਾਇਆ।
previous post
next post