Image default
ਤਾਜਾ ਖਬਰਾਂ

ਪੰਜ ਨਕਾਬਪੋਸ਼ ਲੁਟੇਰਿਆਂ ਵਲੋਂ ਹਥਿਆਰਾਂ ਦੀ ਨੋਕ ਤੇ 5 ਲੱਖ 9500 ਰੁਪਏ ਲੁੱਟੇ!

ਪੰਜ ਨਕਾਬਪੋਸ਼ ਲੁਟੇਰਿਆਂ ਵਲੋਂ ਹਥਿਆਰਾਂ ਦੀ ਨੋਕ ਤੇ 5 ਲੱਖ 9500 ਰੁਪਏ ਲੁੱਟੇ!
ਜੰਡਿਆਲਾ ਗੁਰੂ, 8 ਮਾਰਚ (ਸੰਜੀਵ ਸੂਰੀ, ਪਿੰਕੂ ਆਨੰਦ) ਰਿੰਪਲ ਵਾਈਨ ਗਰੁੱਪ ਦੇ ਅਟਾਰੀ ਸਰਕਲ ਅਧੀਨ ਆਉਂਦੇ ਪਿੰਡ ਖ਼ਾਸਾ ਦੇ ਦਫ਼ਤਰ ਵਿਖੇ ਪੰਜ ਨਕਾਬਪੋਸ਼ ਲੁਟੇਰਿਆਂ ਵਲੋਂ ਹਥਿਆਰਾਂ ਦੀ ਨੋਕ ਤੇ 5 ਲੱਖ 9500 ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਰਿੰਪਲ ਗਰੁੱਪ ਦੇ ਮੈਨੇਜਰ ਜਗਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਅਟਾਰੀ ਸਰਕਲ ਦਾ ਦਫਤਰ ਜੋ ਕਿ ਖਾਸਾ ਮੇਨ ਹਾਈਵੇ ਨੇੜੇ ਪੈਟਰੋਲ ਪੰਪ ਸਤਿਥ ਹੈ ਸਵੇਰੇ 10.30 ਵਜੇ ਦੇ ਕਰੀਬ 5 ਨਕਾਬਪੋਸ਼ ਹਥਿਆਰਬੰਦ ਲੁਟੇਰੇ ਜੋ ਕਿ ਮੋਟਰਸਾਈਕਲਾ ਤੇ ਸਵਾਰ ਹੋ ਕੇ ਆਏ ਸਨ ਉਹਨਾਂ ਕੋਲ 2 ਦੇਸੀ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਸਨ ਦਫਤਰ ਦੇ ਅੰਦਰ ਦਾਖ਼ਿਲ ਹੋਏ ਅਤੇ ਅੰਦਰ ਮੌਜੂਦ ਵਿਅਕਤੀਆਂ ਨੂੰ ਬੰਧਕ ਬਣਾ ਕੇ ਦਫਤਰ ਦੇ ਅੰਦਰ ਪਈ ਹੋਈ 5 ਲੱਖ 9500 ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਮੈਨੇਜਰ ਜਗਦੀਪ ਸਿੰਘ ਨੇ ਦੱਸਿਆ ਕਿ ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਸਾਰੇ ਮੁਲਾਜਮ ਫੀਲਡ ਵਿੱਚ ਚਲੇ ਗਏ ਸਨ ਅਤੇ ਕੈਸ਼ੀਅਰ ਸੰਨੀ ਅਤੇ ਇੱਕ ਹੋਰ ਮੁਲਾਜ਼ਮ ਮੌਕੇ ਤੇ ਮੌਜੂਦ ਸੀ ਜਦਕਿ ਰਾਤ ਵੇਲੇ ਸਾਡੇ ਇਸ ਦਫਤਰ ਵਿੱਚ 10 ਤੋਂ 15 ਮੁਲਾਜ਼ਮ ਰਹਿੰਦੇ ਹਨ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਡੀ ਐਸ ਪੀ ਅਟਾਰੀ ਬਲਬੀਰ ਸਿੰਘ ਵਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਉਹਨਾਂ ਕਿਹਾ ਕਿ ਮੌਕੇ ਤੇ ਮੌਜੂਦ ਗਵਾਹਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਸਬੂਤਾਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਦੋਸ਼ੀ ਜਲਦ ਹੀ ਕਾਬੂ ਕਰ ਲਏ ਜਾਣਗੇ।

Related posts

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਹਾਰਵਾਲਾ ਦੇ ਸੜਕ ਹਾਦਸੇ ਵਿੱਚ ਜ਼ਖ਼ਮੀ ਵਿਦਿਆਰਥੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ

punjabdiary

ਕਿਸਾਨ ਜਥੇਬੰਦੀ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਰੋਕਣ ਦੀ ਇਖਲਾਕੀ ਜ਼ਿੰਮੇਵਾਰੀ ਨਿਭਾਉਣ: ਕੇਂਦਰੀ ਸਿੰਘ ਸਭਾ

punjabdiary

ਵੱਡੀ ਖ਼ਬਰ – ਪੁਲਿਸ ਨੇ ਗੈਂਗਸਟਰਾ ਜੱਗੂ ਭਗਵਾਨਪੁਰੀਆ ਦੇ ਮੈਂਬਰ ਸਾਥੀ ਨੂੰ ਹਥਿਆਰ ਸਮੇਤ ਕੀਤਾ ਗ੍ਰਿਫਤਾਰ

punjabdiary

Leave a Comment