‘ਅੰਤਰਰਾਸ਼ਟਰੀ ਮਹਿਲਾ ਦਿਵਸ ‘ ਮੌਕੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ, ਸਿੱਖਿਆ ਬਲਾਕ :
ਸ੍ਰੀ ਅਨੰਦਪੁਰ ਸਾਹਿਬ, ਜ਼ਿਲ੍ਹਾ : ਰੂਪਨਗਰ- (ਪੰਜਾਬ) ਵਿਖੇ ਸਕੂਲ ਦੇ ਸਟਾਫ਼ ਵੱਲੋਂ ਖ਼ਾਸ ਤੌਰ ‘ਤੇ ਵਿਦਿਆਰਥੀਆਂ ਦੀਆਂ ਮਾਤਾਵਾਂ ਦੇ ਸਹਿਯੋਗ ਨਾਲ “ਅੰਤਰਰਾਸ਼ਟਰੀ ਮਹਿਲਾ ਦਿਵਸ” ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਸਟਾਫ ਵੱਲੋਂ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ, ਬੱਚੀਆਂ ਦੀ ਪੜ੍ਹਾਈ, ਕੰਨਿਆ ਭਰੂਣ ਹੱਤਿਆ, ਦਹੇਜ ਪ੍ਰਥਾ ਆਦਿ ਵਿਸ਼ਿਆਂ ਸੰਬੰਧੀ ਜਾਗਰੂਕ ਕੀਤਾ ਗਿਆ। ਘਰੇਲੂ ਔਰਤਾਂ ਅਤੇ ਕੰਮਕਾਜੀ ਔਰਤਾਂ ਸੰਬੰਧੀ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਦੀਆਂ ਮਾਤਾਵਾਂ ਨੇ ਵੱਖ- ਵੱਖ ਗਤੀਵਿਧੀਆਂ ਜਿਵੇਂ ਭਾਸ਼ਣ, ਕਵਿਤਾਵਾਂ, ਪੇਂਟਿੰਗਜ਼ ਆਦਿ ਵਿੱਚ ਭਾਗੀਦਾਰੀ ਦਰਜ ਕਰਵਾਈ। ਸਕੂਲ ਦੇ ਵਿਦਿਆਰਥੀਆਂ ਨੇ ਵੀ ਇਸ ਮੌਕੇ ਰੰਗਾਰੰਗ ਪ੍ਰੋਗਰਾਮ, ਮਹਿਲਾਵਾਂ ਦੀ ਜਾਗਰੂਕਤਾ ਸੰਬੰਧੀ ਅਤੇ ਉਨ੍ਹਾਂ ਦੇ ਅਧਿਕਾਰਾਂ ਸਬੰਧੀ ਕਵਿਤਾਵਾਂ, ਬਾਲ-ਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਇਸ ਸ਼ੁਭ ਅਫ਼ਸਰ ਮੌਕੇ ਸਕੂਲ ਦੀਆਂ ਕੁੱਕਾਂ ਸ੍ਰੀਮਤੀ ਕਰਮਜੀਤ ਕੌਰ ਅਤੇ ਸ੍ਰੀਮਤੀ ਦੇਵਕੀ ਦੇਵੀ ਨੂੰ ਵੀ “ਵਿਸ਼ੇਸ਼-ਸਨਮਾਨ” ਦੇ ਕੇ ਸਨਮਾਨਿਤ ਕੀਤਾ ਗਿਆ। ਹਾਜ਼ਰ ਹੋਏ ਸਾਰੇ ਪਤਵੰਤੇ ਸੱਜਣਾਂ ਤੇ ਗ੍ਰਾਮ ਵਾਸੀਆਂ ਨੂੰ ਸਕੂਲ ਵਿੱਚ ਵੱਧ ਤੋਂ ਵੱਧ ਬੱਚੇ ਦਾਖਲ ਕਰਵਾਉਣ/ਦਾਖਲਾ ਮੁਹਿੰਮ ਸੰਬੰਧੀ ਵਿਸ਼ੇਸ਼ ਤੌਰ ‘ਤੇ ਵਿਚਾਰ ਚਰਚਾ ਵੀ ਕੀਤੀ ਗਈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਦੇ ਮਾਤਾ- ਪਿਤਾ ਖਾਸ ਤੌਰ ‘ਤੇ ਮਾਤਾਵਾਂ, ਸਕੂਲ ਸਟਾਫ, ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਉਰਮਿਲਾ ਦੇਵੀ ਅਤੇ ਗ੍ਰਾਮ ਪੰਚਾਇਤ ਦੇ ਮੈਂਬਰ ਸਾਹਿਬਾਨ ਵੀ ਇਕੱਤਰ ਹੋਏ। ਉਨ੍ਹਾਂ ਨੇ ਵੀ ਇਸ ਮੌਕੇ ਆਪਣੇ ਚੰਗੇ ਵਿਚਾਰ ਰੱਖੇ। ਇਸ ਸ਼ੁਭ ‘ਤੇ ਸਕੂਲ ਮੁਖੀ ਸ੍ਰੀਮਤੀ ਅਮਨਪ੍ਰੀਤ ਕੌਰ ਜੀ, ਸਟੇਟ ਐਵਾਰਡੀ ਅਧਿਆਪਕ ਪਰਮਜੀਤ ਕੁਮਾਰ ਜੀ, ਉੱਘੇ ਲੇਖਕ ਤੇ ਅਧਿਆਪਕ ਮਾਸਟਰ ਸੰਜੀਵ ਧਰਮਾਣੀ, ਉਰਮਲਾ ਦੇਵੀ ਅਤੇ ਹੋਰ ਪਤਵੰਤੇ ਸੱਜਣ, ਵਿਦਿਆਰਥੀਆਂ ਦੇ ਮਾਤਾ-ਪਿਤਾ ਹਾਜ਼ਰ ਸਨ।