Image default
ਤਾਜਾ ਖਬਰਾਂ

ਵਰਲਡ ਵੀਜਨ ਇੰਡੀਆਂ ਤੇ ਸਿਹਤ ਵਿਭਾਗ ਨੇ ਮਹਿਲਾ ਦਿਵਸ ਮਨਾਇਆ

ਵਰਲਡ ਵੀਜਨ ਇੰਡੀਆਂ ਤੇ ਸਿਹਤ ਵਿਭਾਗ ਨੇ ਮਹਿਲਾ ਦਿਵਸ ਮਨਾਇਆ
ਪੁਲਿਸ ਵਿਭਾਗ ਔਰਤਾਂ ਦੀ ਸੁਰੱਖਿਆ ਲਈ ਹਰ ਸਮੇਂ ਤਿਆਰ ਹੈ – ਐਸ ਆਈ ਜੋਗਿੰਦਰ ਕੌਰ
ਫਰੀਦਕੋਟ, 8 ਮਾਰਚ (ਪਰਦੀਪ ਚਮਕ) ਅੱਜ ਸਿਹਤ ਵਿਭਾਗ ਫਰੀਦਕੋਟ ਅਤੇ ਵਰਲਡ ਵੀਜਨ ਇੰਡੀਆਂ ਵਲੋਂ ਸਾਂਝੇ ਤੌਰ ਤੇ ਅੰਤਰਰਾਸਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਸਮਾਰੋਹ ਵਿੱਚ ਪੁਲੀਸ ਵਿਭਾਗ ਦੇ ਅਧਿਕਾਰੀਆਂ ਅਤੇ ਔਰਤਾਂ ਦੇ ਸਵੈ ਸਹਾਇਤਾ ਗਰੁੱਪਾਂ ਦੇ ਮੈਂਬਰਾਂ ਨੇ ਵੀ ਭਾਗ ਲਿਆ। ਇਸ ਮੌਕੇ ਜਿਲਾ ਮਾਸ ਮੀਡੀਆ ਅਫਸਰ ਮੀਨਾ ਕੁਮਾਰੀ ਨੇ ਕਿਹਾ ਕਿ ਵਿਸ਼ਵ ਭਰ ’ਚ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ, ਜਿਸਦਾ ਕਾਰਨ ਹੈ ਕਿ ਔਰਤ ਹੀ ਹੈ ਜੋ ਰਿਸ਼ਤਿਆਂ ਨੂੰ ਬਾਖੂਬੀ ਨਿਭਾਉਂਦੀ ਹੈ। ਔਰਤਾਂ ਦੇ ਸਮਾਜ ਦੇ ਹਰ ਖੇਤਰ ’ਚ ਵੱਡਮੁੱਲੇ ਯੋਗਦਾਨ ਨੂੰ ਦੇਖਦੇ ਹੋਏ ਅੱਜ ਦੇ ਦਿਨ 8 ਮਾਰਚ ਨੂੰ ਦੁਨੀਆ ਭਰ ’ਚ ਔਰਤਾਂ ਨੂੰ ਸਨਮਾਨ ਦੇਣ ਲਈ ਅੰਤਰਰਾਸ਼ਟਰੀ ਮਹਿਲਾ ਦਿਵਸ ਆਯੋਜਤ ਕੀਤਾ ਜਾਂਦਾ ਹੈ। ਪੁਲਿਸ ਵਿਭਾਗ ਕੋਟਕਪੂਰਾ ਦੇ ਵੋਮੈਨ ਸੈਲ ਦੇ ਇੰਚਾਰਜ ਸਬ ਇੰਸਪੈਕਟਰ ਜੋਗਿੰਦਰ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰ ਖੇਤਰ ਵਿੱਚ ਔਰਤਾਂ ਦੀ ਸਮੂਲੀਅਤ ਵੱਧ ਰਹੀ ਹੈ, ਨਿਜੀ ਖੇਤਰ ਅਤੇ ਸਰਕਾਰੀ ਅਦਾਰਿਆਂ ਦੇ ਉੱਚੇ ਅਹੁਦਿਆਂ ਤੇ ਔਰਤਾਂ ਹੀ ਤਾਇਨਾਤੀ ਹਨ। ਪੁਲਿਸ ਵਿਭਾਗ ਔਰਤਾਂ ਦੀ ਸੁਰੱਖਿਆ ਲਈ ਹਰ ਸਮੇਂ ਤਿਆਰ ਹੈ। ਇਸ ਮੌਕੇ ਸਬ ਇੰਸਪੈਕਟਰ ਜੋਗਿੰਦਰ ਕੌਰ ਨੇ ਪੰਜਾਬ ਪੁਲਿਸ ਵੱਲੋਂ ਮਹਿਲਾਵਾਂ ਦੀ ਸਹਾਇਤਾ ਲਈ ਜਾਰੀ ਕੀਤੇ ਹੈਲਪ ਲਾਈਨ ਨੰਬਰਾਂ ਅਤੇ ਕਾਰਜਸੈਲੀ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਵਰਲਡ ਵੀਜਨ ਇੰਡੀਆਂ ਦੇ ਪ੍ਰੋਗਰਾਮ ਮੈਨੇਜਰ ਮਹਾਨੰਤ ਮਸੀਹ ਨੇ ਦੱਸਿਆ ਕਿ ਔਰਤ ਆਪਣੀ ਜਿੰਦਗੀ ’ਚ ਕਈ ਤਰਾਂ ਦੇ ਕਿਰਦਾਰ ਨਿਭਾਉਂਦੀ ਹੈ, ਜਿਸ ’ਚ ਧੀ, ਭੈਣ, ਨੂੰਹ, ਮਾਂ ਸ਼ਾਮਲ ਹਨ। ਔਰਤਾਂ ਨੇ ਸਮਾਜ ਦੇ ਹਰ ਖੇਤਰ ਨੂੰ ਵਿਕਸਿਤ ਕਰਨ ’ਚ ਮਦਦ ਹੀ ਨਹੀਂ ਕੀਤੀ, ਬਲਕਿ ਸਮਾਜ ਲਈ ਪ੍ਰੇਰਨਾ ਸਰੋਤ ਵੀ ਰਹੀਆਂ ਹਨ। ਡਿਪਟੀ ਮਾਸ ਮੀਡੀਆ ਅਫਸਰ ਸੰਜੀਵ ਸਰਮਾ ਨੇ ਕਿਹਾ ਕਿ ਵਰਤਮਾਨ ਸਮੇਂ ’ਚ ਔਰਤਾਂ ਘਰ ਦੀ ਜਿੰਮੇਵਾਰੀ ਤੋਂ ਇਲਾਵਾ ਆਰਥਕ ਜਿੰਮੇਵਾਰੀਆਂ ਵੀ ਨਿਭਾ ਰਹੀਆਂ ਹਨ। ਔਰਤਾਂ ਨੂੰ ਜੋ ਉਨਾਂ ਦੀ ਕਰਨ ਦੀ ਇੱਛਾ ਹੋਵੇ ਜਰੂਰ ਕਰਨਾ ਚਾਹੀਦਾ ਹੈ, ਹਰੇਕ ਔਰਤ ਆਪਣਾ ਚੰਗਾ-ਬੁਰਾ ਸਮਝਦੀ ਹੈ। ਔਰਤਾਂ ਨੂੰ ਬਰਾਬਰ ਅਧਿਕਾਰ ਦੇਣੇ ਚਾਹੀਦੇ ਹਨ, ਜਦੋਂ ਔਰਤ ਨੂੰ ਅੱਗੇ ਵਧਣ ਦਾ ਰਸਤਾ ਮਿਲੇਗਾ ਤਾਂ ਉਹ ਜਰੂਰ ਕੁਝ ਕਰ ਗੁਜਰੇਗੀ। ਸੀਨੀਅਰ ਕਾਂਸਟੇਬਲ ਅਮਨਦੀਪ ਕੌਰ ਨੇ ਦੱਸਿਆ ਕਿ ਔਰਤਾਂ ਹਰ ਖੇਤਰ ’ਚ ਖੁਦ ਨੂੰ ਸਾਬਤ ਕਰ ਰਹੀਆਂ ਹਨ ਅਤੇ ਮਰਦਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀਆਂ ਹਨ । ਅਜੋਕੇ ਸਮੇਂ ਤੇ ਇਤਿਹਾਸ ’ਚ ਵੀ ਔਰਤ ਅਜਿਹੇ ਕੰਮਾਂ ਨੂੰ ਵਿਕਾਸ ਵੱਲ ਅੱਗੇ ਤੌਰ ਚੁੱਕੀ ਹੈ, ਜੋ ਦੇਸ਼ ਵਿਚ ਮਿਸਾਲ ਹਨ । ਇਸ ਸਮੇਂ ਲੜਕੀਆਂ ਨੇ ਮਹਿਲਾ ਦਿਵਸ ਨੂੰ ਸਮਰਪਿਤ ਕਲਚਰ ਪ੍ਰੋਗਰਾਮ ਅਤੇ ਗਿੱਧਾ ਵੀ ਪੇਸ ਕੀਤਾ। ਸਮਾਰੋਹ ਦੇ ਅਖੀਰ ਵਿੱਚ ਆਏ ਹੋਏ ਮਹਿਮਾਨਾਂ ਨੂੰ ਮੂਮੈਂਟੋ ਦੇ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਪ੍ਰੋਗਰਾਮ ਕੋਆਰਡੀਨੇਟਰ ਸੈਲੇਂਦਰ ਕੁਮਾਰ, ਫਾਈਨਾਂਸ ਕੋਆਰਡੀਨੇਟਰ ਅਕਸੇ ਰੋਬਰਟ, ਕੋਆਰਡੀਨੇਟਰ ਸੈਮੂਅਲ, ਅਸੀਸ, ਰਾਜੂ ਲਾਲ, ਅਮਨਦੀਪ ਆਦਿ ਵੀ ਹਾਜਰ ਸਨ।

Related posts

Big News- ਭਗਵੰਤ ਮਾਨ ਕੱਲ੍ਹ ਮੁੜ ਬੱਝਣਗੇ ਵਿਆਹ ਦੇ ਬੰਧਨ ‘ਚ ਜਾਣੋ ਕਿਸ ਨਾਲ ਹੋਵੇਗਾ ਵਿਆਹ

punjabdiary

Breaking- ਮਾਣ ਪੰਜਾਬੀਆਂ ਤੇ ਅੰਤਰ-ਰਾਸ਼ਟਰੀ ਸਾਹਿਤਕ ਮੰਚ ਯੂ.ਕੇ ਵਲੋਂ ‘ਵਿਸ਼ਵ ਪੰਜਾਬੀ ਮਾਹ’ ਨੂੰ ਸਮਰਪਿਤ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ

punjabdiary

Breaking News- ਟਰੇਨਿੰਗ ਵਾਸਤੇ ਸਿੰਗਾਪੁਰ ਭੇਜੇ ਗਏ 36 ਪ੍ਰਿੰਸੀਪਲ ਅੱਜ ਆਉਣਗੇ ਵਾਪਸ

punjabdiary

Leave a Comment