Image default
ਤਾਜਾ ਖਬਰਾਂ

14 ਮਾਰਚ ਨੂੰ ਸਰਕਾਰੀ ਕਾਲਜ ਆਫ ਐਜੂਕੇਸ਼ਨ ‘ਚ ਆਯੋਜਿਤ ਹੋਵੇਗਾ ਕੋਵਿਡ ਟੀਕਾਕਰਣ ਜਾਗਰੂਕਤਾ ਅਭਿਆਨ

14 ਮਾਰਚ ਨੂੰ ਸਰਕਾਰੀ ਕਾਲਜ ਆਫ ਐਜੂਕੇਸ਼ਨ ‘ਚ ਆਯੋਜਿਤ ਹੋਵੇਗਾ ਕੋਵਿਡ ਟੀਕਾਕਰਣ ਜਾਗਰੂਕਤਾ ਅਭਿਆਨ
ਡੀ.ਸੀ. ਹਰਬੀਰ ਸਿੰਘ ਤੇ ਫੀਲਡ ਆਊਟਰੀਚ ਬਿਊਰੋ ਅੰਮ੍ਰਿਤਸਰ ਦੇ ਮੁਖੀ ਗੁਰਮੀਤ ਸਿੰਘ ਵਿਚਕਾਰ ਬੈਠਕ
ਕੋਵਿਡ ਟੀਕਾਕਰਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਦੀ ਅਪੀਲ
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਚਲਾਇਆ ਜਾਵੇਗਾ ਜਾਗਰੂਕਤਾ ਅਭਿਆਨ
ਫਰੀਦਕੋਟ, 11 ਮਾਰਚ (ਗੁਰਮੀਤ ਸਿੰਘ ਬਰਾੜ) ਜ਼ਿਲ੍ਹੇ ਵਿੱਚ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ 12 ਅਤੇ 14 ਮਾਰਚ ਨੂੰ ਕੋਵਿਡ ਟੀਕਾਕਰਣ ਉੱਤੇ ਦੋ ਦਿਨਾ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ ਜਾਵੇਗਾ। ਮੰਗਲਵਾਰ ਨੂੰ ਅਭਿਆਨ ਦੇ ਸਫਲ ਆਯੋਜਨ ਦੀਆਂ ਤਿਆਰੀਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਬੈਠਕ ਦਾ ਆਯੋਜਨ ਕੀਤਾ ਗਿਆ। ਬੈਠਕ ਵਿੱਚ ਡੀ.ਸੀ. ਹਰਬੀਰ ਸਿੰਘ (ਆਈ.ਏ.ਐੱਸ.) ਅਤੇ ਕੇਂਦਰ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਅੰਮ੍ਰਿਤਸਰ ਦੇ ਮੁਖੀ ਗੁਰਮੀਤ ਸਿੰਘ (ਆਈ.ਆਈ.ਐੱਸ.) ਖ਼ਾਸ ਤੌਰ ‘ਤੇ ਮੌਜੂਦ ਰਹੇ। ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਦੱਸਿਆ ਕਿ ਇਸ ਅਭਿਆਨ ਦਾ ਟੀਚਾ ਲੋਕਾਂ ਅੰਦਰ ਕੋਵਿਡ ਟੀਕਾਕਰਣ ਵਰਗੇ ਵਿਸ਼ਿਆਂ ਉੱਤੇ ਜਾਗਰੂਕਤਾ ਲਿਆਉਣਾ ਹੈ। ਇਸ ਜਾਗਰੂਕਤਾ ਮੁਹਿੰਮ ਦੇ ਤਹਿਤ 12 ਮਾਰਚ ਨੂੰ ਫਰੀਦਕੋਟ ਦੇ ਸਰਕਾਰੀ ਕਾਲਜ ਆਫ ਐਜੂਕੇਸ਼ਨ ਵਿੱਚ ਲੇਖ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਦਾ ਮੁੱਖ ਵਿਸ਼ਾ ਕੋਵਿਡ ਟੀਕਾਕਰਣ, ਸਵੱਛ ਭਾਰਤ ਤੇ ਪਾਣੀ ਦੀ ਸਾਂਭ ਸੰਭਾਲ ਹੋਵੇਗਾ। ਇਨ੍ਹਾਂ ਮੁਕਾਬਲਿਆਂ ਦੇ ਜ਼ਰੀਏ ਵਿਦਿਆਰਥੀ ਆਪਣੇ ਹੁਨਰ ਦਾ ਇਸਤੇਮਾਲ ਕਰਦਿਆਂ ਜਾਗਰੂਕਤਾ ਦਾ ਸੁਨੇਹਾ ਦੇਣਗੇ। ਇਸ ਮੌਕੇ ਫੀਲਡ ਆਊਟਰੀਚ ਬਿਊਰੋ, ਅੰਮ੍ਰਿਤਸਰ ਦੇ ਮੁਖੀ ਗੁਰਮੀਤ ਸਿੰਘ ਨੇ ਕਿਹਾ ਕਿ 14 ਮਾਰਚ ਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਸਣੇ ਐਨ.ਸੀ.ਸੀ., ਐਨ.ਵਾਈ.ਕੇ.ਐੱਸ. ਤੇ ਹੋਰਨਾਂ ਸੰਸਥਾਵਾਂ ਨਾਲ ਮਿਲਕੇ ਕੋਵਿਡ- 19 ਜਾਗਰੂਕਤਾ ਮੁਹਿੰਮ ਦਾ ਆਗਾਜ਼ ਕੀਤਾ ਜਾਵੇਗਾ। ਇਸਦੇ ਨਾਲ ਹੀ ਵਿਦਿਆਰਥੀਆਂ ਤੇ ਹੋਰਨਾਂ ਪ੍ਰਤੀਭਾਗੀਆਂ ਦੀ ਹੌਂਸਲਾਅਫਜ਼ਾਈ ਲਈ ਵੱਖੋ- ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

Related posts

Breaking- ਮੈਸ: ਬ੍ਰਿਜ ਲਾਲ ਪ੍ਰਿੰਸ ਕੁਮਾਰ, ਜੈਤੋਂ ਦੇ ਖਾਦਾਂ ਅਤੇ ਦਵਾਈਆਂ ਦੇ ਲਾਇੰਸਸ ਕੀਤੇ ਮੁਅੱਤਲ, ਖਾਦ ਦੇ ਤਿੰਨ ਅਤੇ ਦਵਾਈਆ ਦਾ ਇੱਕ ਸੈਂਪਲ ਭਰਿਆ।

punjabdiary

ਕਾਲ਼ੀ ਦੀਵਾਲੀ ਮਨਾਉਣ ਲਈ ਮਜਬੂਰ ਹੋਏ ਸਰਕਾਰੀ ਕਾਲਜਾਂ ਦੇ ਗੈਸਟ ਪ੍ਰੋਫ਼ੈਸਰ

Balwinder hali

Breaking- ਵੱਡੀ ਖਬਰ – ਸੁਖਬੀਰ ਬਾਦਲ ਦਾ ਬਿਆਨ ਪੰਜਾਬ ਦੀ ਸਰਕਾਰ ਨੂੰ ਕੇਜਰੀਵਾਲ ਦੇ ਬੰਦੇ ਚਲਾ ਰਿਹਾ ਹੈ

punjabdiary

Leave a Comment