ਵਿਦਿਆਰਥੀਆਂ ਨੇ ਸਾਇੰਸ ਵਿਸ਼ੇ ਦੀਆਂ ਤਕਨੀਕਾਂ ਜਾਨਣ ਲਈ ਕੀਤਾ ਸਾਇੰਸ ਸਿਟੀ ਦਾ ਦੌਰਾ
ਸਾਦਿਕ/ਫ਼ਰੀਦਕੋਟ, 16 ਮਾਰਚ (ਪਰਮਜੀਤ/ਜਸਬੀਰ ਕੌਰ ਜੱਸੀ)-ਸਰਕਾਰੀ ਹਾਈ ਸਕੂਲ (ਲੜਕੇ) ਸਾਦਿਕ ਦੇ ਸਾਇੰਸ ਵਿਸ਼ੇ ਨਾਲ ਸਬੰਧਿਤ ਬੱਚਿਆਂ ਦਾ ਇੱਕ ਟੂਰ ਸ਼੍ਰੀ ਸਤਪਾਲ ਜ਼ਿਲਾ ਸਿੱਖਿਆ ਅਫਸਰ ਫ਼ਰੀਦਕੋਟ ਅਤੇ ਪ੍ਰਦੀਪ ਦਿਓੜਾ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਦੀ ਆਦੇਸ਼ਾਂ ਅਤੇ ਸ਼੍ਰੀ ਓਮ ਪ੍ਰਕਾਸ਼ ਕਾਲੜਾ ਮੁੱਖ ਅਧਿਆਪਕ ਦੀ ਯੋਗ ਅਗਵਾਈ ਹੇਠ ਸਾਇੰਸ ਸਿਟੀ ਕਪੂਰਥਲਾ ਵਿਖੇ ਲਿਜਾਇਆ ਗਿਆ। ਇਸ ਵਿੱਦਿਅਕ ਟੂਰ ਦੀ ਦੇਖ-ਰੇਖ ਵਿਖੇ ਅਧਿਆਪਕਾ ਡਿੰਪਲ ਸ਼ਰਮਾ ਸਾਇੰਸ ਮਿਸਟ੍ਰੈੱਸ, ਇਸ਼ਾ ਗੋਇਲ ਮੈਥ ਮਿਸਟ੍ਰੈੱਸ ਅਤੇ ਜਸਪ੍ਰੀਤ ਸਿੰਘ ਸਾਇੰਸ ਮਾਸਟਰ ਨੇ ਕੀਤੀ। ਇਸ ਵਿੱਦਿਅਕ ਟੂਰ ਸਬੰਧੀ ਅਧਿਅਪਕਾਂ ਨੇ ਜਾਣਕਾਰੀ ਦੱਸਿਆ ਕਿ ਸਿੱਖਿਆ ਮਹਿਕਮੇ ਦੇ ਆਦੇਸ਼ਾਂ ਅਨੁਸਾਰ 10ਵੀ ਕਲਾਸ ਦੇ ਸਾਇੰਸ ਵਿਸ਼ੇ ਨਾਲ ਸਬੰਧਿਤ 50 ਵਿਦਿਆਰਥੀ ਸ਼ਾਮਲ ਸਨ। ਟੂਰ ’ਚ ਸ਼ਾਮਲ ਵਿਦਿਆਰਥੀਆਂ ਨੇਸਾਇੰਸ ਦੀਆਂ ਨਵੀਆਂ ਤਕਨੀਕਾਂ ਸਬੰਧੀ ਅਮਲੀ ਗਿਆਨ ਪ੍ਰਾਪਤ ਕੀਤਾ।
ਫੋਟੋ:16ਐੱਫ਼ਡੀਕੇਪੀਜਸਬੀਰਕੌਰ3:ਸਾਇੰਸ ਸਿਟੀ ਕਪੂਰਥਲਾ ਦੇ ਟੂਰ ਦੌਰਾਨ ਸਰਕਾਰੀ ਹਾਈ ਸਕੂਲ (ਲੜਕੇ) ਸਾਦਿਕ ਦੇ ਵਿਦਿਆਰਥੀ ਆਪਣੇ ਅਧਿਆਪਕ ਸਾਹਿਬਾਨ ਨਾਲ।